ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

11/18/2019 1:30:47 AM

ਮੇਖ— ਸਿਤਾਰਾ ਕੋਰਟ-ਕਚਹਿਰੀ ਦੇ ਕੰਮ ਸੰਵਾਰਨ, ਅਫਸਰਾਂ ਦੇ ਰੁਖ਼ ਨੂੰ ਸਾਫਟ-ਸੁਪੋਰਟਿਵ ਰੱਖਣ ਅਤੇ ਹਰ ਫਰੰਟ 'ਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ।

ਬ੍ਰਿਖ— ਮਿੱਤਰਾਂ ਨਾਲ ਮੇਲ-ਜੋਲ, ਸਹਿਯੋਗ-ਤਾਲਮੇਲ ਬਣਿਆ ਰਹੇਗਾ, ਵਿਰੋਧੀ ਨਿਸਤੇਜ-ਪ੍ਰਭਾਵਹੀਣ ਰਹਿਣਗੇ, ਯਤਨ ਕਰਨ 'ਤੇ ਕੋਈ ਕੰਮਕਾਜੀ ਪ੍ਰਾਬਲਮ ਸੁਲਝ ਸਕਦੀ ਹੈ।

ਮਿਥੁਨ— ਸਿਤਾਰਾ ਧਨ ਲਾਭ ਲਈ ਚੰਗਾ, ਟੂਰਿਜ਼ਮ, ਕੰਸਲਟੈਂਸੀ, ਏਅਰ ਟਿਕਟਿੰਗ, ਕੈਟਰਿੰਗ, ਇਲੈਕਟ੍ਰੋਨਿਕਸ ਦਾ ਕੰਮ-ਧੰਦਾ ਕਰਨ ਵਾਲਿਆਂ ਨੂੰ ਚੰਗਾ ਲਾਭ ਮਿਲੇਗਾ।

ਕਰਕ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਸਿੰਘ— ਉਲਝਣਾਂ ਕਰਕੇ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹਿਣ ਦਾ ਡਰ, ਜਲਦਬਾਜ਼ੀ 'ਚ ਕੋਈ ਕੰਮ ਜਾਂ ਪ੍ਰੋਗਰਾਮ ਵੀ ਫਾਈਨਲ ਨਹੀਂ ਕਰਨਾ ਚਾਹੀਦਾ।

ਕੰਨਿਆ— ਵਾਟਰ, ਡ੍ਰਿੰਕਸ, ਕੈਮੀਕਲਜ਼, ਪੇਂਟਸ, ਪੈਟਰੋਲੀਅਮ, ਲੂਬਰੀਕੈਂਟਸ ਦਾ ਕੰਮ-ਧੰਦਾ ਕਰਨ ਵਾਲਿਆਂ ਨੂੰ ਆਪਣੇ ਕਾਰੋਬਾਰ 'ਚ ਭਰਪੂਰ ਲਾਭ ਮਿਲੇਗਾ, ਇੱਜ਼ਤਮਾਣ ਦੀ ਪ੍ਰਾਪਤੀ।

ਤੁਲਾ— ਕਿਸੇ ਅਫਸਰ ਦੇ ਸਾਫਟ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚ ਆਪ ਦੀ ਪੈਠ ਵਧੇਗੀ ਅਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ।

ਬ੍ਰਿਸ਼ਚਕ— ਰਿਲੀਜੀਅਸ ਕੰਮਾਂ 'ਚ ਧਿਆਨ ਅਤੇ ਪੌਰਾਣਿਕ ਲਿਟਰੇਚਰ ਸਟੱਡੀ ਕਰਨ 'ਚ ਇੰਟਰਸਟ ਰਹੇਗਾ, ਯਤਨ ਕਰਨ 'ਤੇ ਹਰ ਫਰੰਟ 'ਤੇ ਬਿਹਤਰੀ, ਸਫਲਤਾ ਮਿਲੇਗੀ।

ਧਨ— ਸਿਹਤ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਵੈਸੇ ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ, ਸਫਰ ਟਾਲ ਦਿਓ।

ਮਕਰ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ 'ਤੇ ਮਿਠਾਸ-ਤਾਲਮੇਲ-ਸਹਿਯੋਗ-ਸਦਭਾਓ ਬਣਿਆ ਰਹੇਗਾ।

ਕੁੰਭ— ਕਿਸੇ ਪ੍ਰਬਲ ਸ਼ਤਰੂ ਕਰਕੇ ਜਿੱਥੇ ਕੋਈ ਨਵੀਂ ਪ੍ਰਾਬਲਮ ਸਿਰ ਚੁੱਕ ਸਕਦੀ ਹੈ, ਉਥੇ ਮਨ ਵੀ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਰਹੇਗਾ, ਅਰਥ ਦਸ਼ਾ ਤੰਗ ਰਹੇਗੀ।

ਮੀਨ— ਜਨਰਲ ਸਿਤਾਰਾ ਸਟਰਾਂਗ, ਸੰਤਾਨ ਦੇ ਸੁਪੋਰਟਿਵ ਰੁਖ਼ ਕਰਕੇ ਆਪ ਦੀ ਕੋਈ ਫੈਮਿਲੀ ਪ੍ਰਾਬਲਮ ਸੁਲਝਾਉਣ ਵੱਲ ਕੁਝ ਅੱਗੇ ਵਧੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

18 ਨਵੰਬਰ 2019, ਸੋਮਵਾਰ ਮੱਘਰ ਵਦੀ ਤਿਥੀ ਛੱਠ (ਸ਼ਾਮ 5.10 ਤਕ) ਅਤੇ ਮਗਰੋਂ ਤਿਥੀ ਸਪਤਮੀ

ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ 'ਚ
ਚੰਦਰਮਾ ਕਰਕ 'ਚ
ਮੰਗਲ ਤੁਲਾ 'ਚ
ਬੁੱਧ ਤੁਲਾ 'ਚ
ਗੁਰੂ ਧਨ 'ਚ
ਸ਼ੁੱਕਰ ਬ੍ਰਿਸ਼ਚਕ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਮੱਘਰ ਪ੍ਰਵਿਸ਼ਟੇ : 3, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 27 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 20, ਸੂਰਜ ਉਦੈ : ਸਵੇਰੇ 7.01 ਵਜੇ, ਸੂਰਜ ਅਸਤ : ਸ਼ਾਮ 5.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁੱਖ (ਰਾਤ 10.21 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ। ਯੋਗ : ਸ਼ੁਕਲ (18-19 ਮੱਧ ਰਾਤ 12.39 ਤਕ) ਅਤੇ ਮਗਰੋਂ ਯੋਗ ਬ੍ਰਹਮ। ਚੰਦਰਮਾ : ਕਰਕ ਰਾਸ਼ੀ 'ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਸ਼ਾਮ 5.10 ਤੋਂ ਲੈ ਕੇ ਅਗਲੇ ਦਿਨ (19 ਨਵੰਬਰ) ਸਵੇਰੇ 4.23 ਤਕ), ਰਾਤ 10.21 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

KamalJeet Singh

This news is Edited By KamalJeet Singh