ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

10/12/2019 1:44:07 AM

ਮੇਖ— ਵੀਜ਼ਾ-ਪਾਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਦੇ ਰਸਤੇ 'ਚ ਕੰਪਲੀਕੇਸ਼ਨ ਜਾਗਦੀ ਰਹਿ ਸਕਦੀ ਹੈ, ਇਸ ਲਈ ਸੁਚੇਤ ਰਹਿਣਾ ਜ਼ਰੂਰੀ।

ਬ੍ਰਿਖ— ਟੀਚਿੰਗ, ਟੂਰਿਜ਼ਮ, ਕੰਸਲਟੈਂਸੀ, ਡੈਕੋਰੇਸ਼ਨ, ਇਲੈਕਟ੍ਰੋਨਿਕਸ, ਏਅਰ ਟਿਕਟਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ।

ਮਿਥੁਨ— ਅਫਸਰਾਂ ਦੇ ਨਰਮ ਅਤੇ ਹਮਦਰਦਾਨਾ ਰੁਖ਼ ਕਰਕੇ ਆਪ ਦੇ ਕਿਸੇ ਸਰਕਾਰੀ ਕੰਮ 'ਚ ਆ ਰਹੀ ਕੋਈ ਬਾਧਾ-ਸਮੱਸਿਆ ਕਮਜ਼ੋਰ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ— ਜਨਰਲ ਸਿਤਾਰਾ ਸਟਰਾਂਗ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਫੇਬਰੇਬਲ ਰਿਟਰਨ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।

ਸਿੰਘ— ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸੰਭਲ-ਸੰਭਾਲ ਕੇ ਖਾਣਾ-ਪੀਣਾ ਚਾਹੀਦਾ ਹੈ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ।

ਕੰਨਿਆ— ਵਪਾਰਕ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਸੰਤੋਖਜਨਕ, ਪਤੀ-ਪਤਨੀ ਰਿਸ਼ਤਿਆਂ 'ਚ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਮਨ ਸਫਰ ਲਈ ਰਾਜ਼ੀ ਰਹੇਗਾ।

ਤੁਲਾ— ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਵੈਸੇ ਮੈਂਟਲ, ਟੈਨਸ਼ਨ, ਪ੍ਰੇਸ਼ਾਨੀ, ਡਿਸਟਰਬੈਂਸ ਰਹੇਗੀ।

ਬ੍ਰਿਸ਼ਚਕ— ਯਤਨ ਕਰਨ 'ਤੇ ਪਲਾਨਿੰਗ 'ਚੋਂ ਕਿਸੇ ਪੇਚੀਦਗੀ ਦੇ ਹਟਣ ਦੀ ਆਸ, ਸੰਤਾਨ ਪੱਖੋਂ ਰਿਲੀਫ ਮਿਲੇਗੀ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।

ਧਨ— ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਹੱਥ 'ਚ ਲੈਣ 'ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਸ਼ਤਰੂ ਕਮਜ਼ੋਰ ਰਹਿਣਗੇ ਪਰ ਫੈਮਿਲੀ ਫਰੰਟ 'ਤੇ ਪ੍ਰੇਸ਼ਾਨੀ ਰਹੇਗੀ।

ਮਕਰ— ਜੇ ਕਿਸੇ ਵੱਡੇ ਆਦਮੀ ਤੋਂ ਸਹਿਯੋਗ ਲੈਣ ਲਈ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਅਤੇ ਹਮਦਰਦੀ ਨਾਲ ਸੁਣੇਗਾ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ— ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਯਤਨ ਕਰਨ 'ਤੇ ਨਾ ਸਿਰਫ ਕੋਈ ਕੰਮਕਾਜੀ ਕੰਮ ਹੀ ਸਿਰੇ ਚੜ੍ਹੇਗਾ, ਬਲਕਿ ਉਸ 'ਚ ਬਿਹਤਰੀ ਵੀ ਹੋਵੇਗੀ।

ਮੀਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਮਨੋਰਥਾਂ 'ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਸੰਭਲ-ਸੰਭਾਲ ਕੇ ਕਰਨਾ ਠੀਕ ਰਹੇਗਾ।

12 ਅਕਤੂਬਰ 2019, ਸ਼ਨੀਵਾਰ ਅੱਸੂ ਸੁਦੀ ਤਿਥੀ ਚੌਦਸ਼ (12-13 ਮੱਧ ਰਾਤ 12.37 ਤਕ) ਅਤੇ ਮਗਰੋਂ ਤਿਥੀ ਪੁੰਨਿਆ

ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ


ਸੂਰਜ ਕੰਨਿਆ 'ਚ
ਚੰਦਰਮਾ ਮੀਨ 'ਚ
ਮੰਗਲ ਕੰਨਿਆ 'ਚ
ਬੁੱਧ ਤੁਲਾ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਤੁਲਾ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ


ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 20 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 12, ਸੂਰਜ ਉਦੈ ਸਵੇਰੇ : 6.32 ਵਜੇ, ਸੂਰਜ ਅਸਤ : ਸ਼ਾਮ 5.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਭਾਦਰਪਦ (ਪੂਰਾ ਦਿਨ-ਰਾਤ)। ਯੋਗ : ਧਰੁਵ (12-13 ਮੱਧ ਰਾਤ 4.12 ਤਕ) ਅਤੇ ਮਗਰੋਂ ਯੋਗ ਵਿਆਘਾਤ। ਚੰਦਰਮਾ : ਮੀਨ ਰਾਸ਼ੀ 'ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), ਭਦਰਾ ਸ਼ੁਰੂ ਹੋਵੇਗੀ (12-13 ਮੱਧ ਰਾਤ 12.37 'ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਸਾਕੰਭਰੀ ਦੇਵੀ (ਉੱਤਰ ਪ੍ਰਦੇਸ਼), ਦੇਵੀ ਮੇਲਾ ਹਥੀਹਰਾ, ਕੁਰੂਕਸ਼ੇਤਰ, (ਹਰਿਆਣਾ)।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

KamalJeet Singh

This news is Edited By KamalJeet Singh