ਭਵਿੱਖਫਲ: ਜਨਰਲ ਸਿਤਾਰਾ ਸਟਰਾਂਗ ਬਣਨਗੇ ਕਈ ਕੰਮ

07/12/2019 7:28:56 AM

ਮੇਖ- ਜਨਰਲ ਸਿਤਾਰਾ ਸਵੇਰ ਤਕ ਬਿਹਤਰ, ਤਬੀਅਤ ਨੂੰ ਖੁਸ਼ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਸਿਹਤ ਲਈ ਕਮਜ਼ੋਰ ਬਣ ਜਾਵੇਗਾ, ਸਫ਼ਰ ਵੀ ਟਾਲ ਦਿਓ।

ਬ੍ਰਿਖ- ਸਿਤਾਰਾ ਸਵੇਰ ਤਕ ਠੀਕ ਨਹੀਂ, ਮਨ ਉਦਾਸ-ਪ੍ਰੇਸ਼ਾਨ, ਅਪਸੈੱਟ ਰਹੇਗਾ ਪਰ ਬਾਅਦ ’ਚ ਫੈਮਿਲੀ ਫਰੰਟ ’ਤੇ ਨਾਰਾਜ਼ਗੀ, ਤਣਾਤਣੀ ਬਣੀ ਰਹਿ ਸਕਦੀ ਹੈ।

ਮਿਥੁਨ- ਸਿਤਾਰਾ ਸਵੇਰ ਤਕ ਬਿਹਤਰ ਪਰ ਬਾਅਦ ’ਚ ਅਚਾਨਕ ਮਨੋਬਲ ਦੇ ਟੁੱਟਣ ਦਾ ਅਹਿਸਾਸ ਹੋਵੇਗਾ ਅਤੇ ਦੁਸ਼ਮਣਾਂ ਦੀ ਇਕੁਵਿਟੀ ’ਚ ਵਾਧਾ ਹੋ ਜਾਣ ਦਾ ਡਰ।

ਕਰਕ- ਮਨ ਅਤੇ ਸੋਚ ’ਤੇ ਗਲਤ-ਨੈਗੇਟਿਵ ਅਪਰੋਚ ਦਾ ਪ੍ਰਭਾਵ ਵਧੇਗਾ, ਨਾ ਤਾਂ ਰਿਲੀਜੀਅਸ ਕੰਮਾਂ ’ਚ ਧਿਆਨ ਟਿਕੇਗਾ ਅਤੇ ਨਾ ਹੀ ਆਪ ਕੋਈ ਫੈਸਲਾ ਕਰ ਪਾਓਗੇ।

ਸਿੰਘ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਨਾ ਲੈਣਾ ਠੀਕ ਰਹੇਗਾ ਕਿਉਂਕਿ ਉਥੇ ਨਾ ਤਾਂ ਆਪ ਦੀ ਕੋਈ ਖਾਸ ਸੁਣਵਾਈ ਹੋਵੇਗੀ ਅਤੇ ਨਾ ਮਨ ’ਚ ਸਥਿਰਤਾ ਦਿਖੇਗੀ।

ਕੰਨਿਆ- ਹਲਕੀ ਨੇਚਰ ਅਤੇ ਸੋਚ ਵਾਲਾ ਕੋਈ ਸਾਥੀ ਆਪ ਲਈ ਕੋਈ ਪ੍ਰਾਬਲਮ ਪੈਦਾ ਕਰ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਨਾਲ ਉਨ੍ਹਾਂ ਤੋਂ ਫਾਸਲਾ ਬਣਾ ਕੇ ਰੱਖੋ।

ਤੁਲਾ- ਨਾ ਤਾਂ ਕੋਈ ਕਾਰੋਬਾਰੀ ਟੂਰਿੰਗ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ, ਫਾਇਨਾਂਸ਼ੀਅਲ ਤੰਗੀ ਵੀ ਮੈਂਟਲੀ ਅਪਸੈੱਟ ਰੱਖਣ ਵਾਲੀ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਵੈਸੇ ਆਪ ਆਪਣੇ ਕੰਮਾਂ ਨੂੰ ਉਸ ਦੇ ਟਾਰਗੇਟ ਤਕ ਲਿਜਾ ਸਕਦੇ ਹੋ ਪਰ ਪੂਰਾ ਜ਼ੋਰ ਲਗਾਉਣਾ ਸਹੀ ਰਹੇਗਾ।

ਧਨ- ਵੀਜ਼ਾ-ਪਾਸਪੋਰਟ ਅਤੇ ਮੈਨਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਅਾਂ ਲਈ ਸਿਤਾਰਾ ਕਮਜ਼ੋਰ, ਉਨ੍ਹਾਂ ਲਈ ਕੋਈ ਨਾ ਕੋਈ ਕੰਪਲੀਕੇਸ਼ਨ ਉਭਰੀ ਰਹੇਗੀ।

ਮਕਰ- ਸਿਤਾਰਾ ਧਨ ਲਾਭ ਵਾਲਾ, ਮਿੱਟੀ, ਰੇਤਾ, ਬੱਜਰੀ, ਬਿਲਡਿੰਗ ਮਟੀਰੀਅਲ, ਟਿੰਬਰ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਕੁੰਭ- ਅਫਸਰਾਂ ਦੇ ਸਖਤ ਰੁਖ਼ ਕਰਕੇ ਕਿਸੇ ਨਾ ਕਿਸੇ ਪ੍ਰਾਬਲਮ-ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਮਨ ਵੀ ਡਾਵਾਂਡੋਲ-ਮਾਯੂਸ ਜਿਹਾ ਰਹੇਗਾ।

ਮੀਨ- ਰਿਲੀਜੀਅਸ ਕੰਮਾਂ ’ਚ ਜੀਅ ਲੱਗੇਗਾ, ਕਮਜ਼ੋਰ ਮਨੋਬਲ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਹੀਂ ਜੁਟਾ ਸਕੋਗੇ, ਸਾਵਧਾਨੀ ਵਰਤੋ।

12 ਜੁਲਾਈ 2019, ਸ਼ੁੱਕਰਵਾਰ ਹਾੜ੍ਹ ਸੁਦੀ ਤਿਥੀ ਇਕਾਦਸ਼ੀ (12-13 ਮੱਧ ਰਾਤ 12.31 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਤੁਲਾ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 28, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 21 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 8, ਸੂਰਜ ਉਦੈ ਸਵੇਰੇ : 5.36 ਵਜੇ, ਸੂਰਜ ਅਸਤ : ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਬਾਅਦ ਦੁਪਹਿਰ 3.57 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ। ਯੋਗ : ਸਾਧਿਯ (ਸਵੇਰੇ 6.20 ਤੱਕ) ਅਤੇ ਮਗਰੋਂ ਯੋਗ ਸ਼ੁਭ। ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 9.54 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਦੁਪਹਿਰ 12.48 ਤੋਂ ਲੈ ਕੇ 12-13 ਮੱਦ ਰਾਤ 12.31 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਰੀਸ਼ਯਨੀ ਇਕਾਦਸ਼ੀ ਵਰਤ, ਚਤੁਰਮਾਸ ਵਰਤ ਨਿਯਮ ਆਦਿ ਸ਼ੁਰੂ, ਸ਼੍ਰੀ ਵਿਸ਼ਣੂ ਸ਼ਯਨ ਉਤਸਵ, ਮੇਲਾ ਹਰੀਪ੍ਰਯਾਗ (ਜੰਮੂ-ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa