ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਕੋਰਟ-ਕਚਹਿਰੀ ਨਾਲ ਜੁੜੇ ਕਈ ਕੰਮ

07/05/2019 7:46:42 AM

ਮੇਖ- ਕੋਰਟ-ਕਚਹਿਰੀ ’ਚ ਜਾਣ ’ਤੇ ੋਮਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।

ਬ੍ਰਿਖ- ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਆਪ ਆਪਣੇ ਕੰਮਾਂ ਨੂੰ ਨਿਪਟਾਉ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਿਮਲੇਗਾ।

ਮਿਥੁਨ- ਸਿਤਾਰਾ ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਚੰਗਾ, ਕੰਮਕਾਜੀ ਟੂਰ ਵੀ ਫਰੂਟਫੁੱਲ ਰਹੇਗਾ, ਉੱਚੇ ਮੋਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।

ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਪ੍ਰੋਗਰਾਮ ਆਪਣੇ ਟਾਰਗੇਟ ਵੱਲ ਕੁਝ ਅੱਗੇ ਵਧੇਗਾ।

ਸਿੰਘ- ਜਾਇਜ਼ ਅਤੇ ਫਜ਼ੂਲ ਦੋਨੋਂ ਤਰ੍ਹਾਂ ਦੇ ਖਰਚ ਹੋਣਗੇ, ਧਿਆਨ ਰੱਖੋ ਕਿ ਲੈਣ-ਦੇਣ ਦਾ ਕੋਈ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਨਾ ਕਿਧਰੇ ਬਲਾਕ ਹੋ ਜਾਵੇ।

ਕੰਨਿਆ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਸਮੱਸਿਆ ਰਸਤੇ ’ਚੋਂ ਹਟ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ- ਰਾਜ-ਦਰਬਾਰ ਨਾਲ ਜੁੜੇ ਕਿਸੇ ਵੀ ਕੰਮ ਨੂੰ ਲਾਇਟਲੀ ਨਹੀਂ ਕਰਨਾ ਚਾਹੀਦਾ, ਵਰਨਾ ਮਨਮਰਜ਼ੀ ਦਾ ਨਤੀਜਾ ਨਹੀਂ ਮਿਲੇਗਾ, ਵਿਰੋਧੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨਗੇ।

ਬ੍ਰਿਸ਼ਚਕ- ਸਟਰਾਂਗ ਸਿਤਾਰਾ ਆਪ ਨੂੰ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਰਿਲੀਜੀਅਸ ਕੰਮਾਂ ’ਚ ਮਨ ਜ਼ਿਆਦਾ ਟਿਕ ਨਹੀਂ ਸਕੇਗਾ, ਬੇਕਾਰ ਦੌੜਦੇ ਆਪਣੇ ਮਨ ’ਤੇ ਕਾਬੂ ਰੱਖੋ।

ਧਨ- ਪੇਟ ’ਚ ਕੁਝ ਗੜਬੜੀ ਰਹੇਗੀ, ਬੇਤੁਕੇ ਖਾਣ-ਪੀਣ ਤੋਂ ਪ੍ਰਹੇਜ਼ ਕਰੋ, ਮਨ ਵੀ ਕੁਝ ਉਚਾਟ, ਡਾਵਾਂ-ਡੋਲ ਜਿਹਾ ਰਹੇਗਾ, ਦੂਜਿਅਾਂ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ, ਫੈਮਿਲੀ ਫਰੰਟ ’ਤੇ ਕਿਸੇ ਸਮੇਂ ਕੁਝ ਟਕਰਾਅ ਹੋ ਸਕਦਾ ਹੈ, ਇਸ ਲਈ ਆਪਣੀ ਤਬੀਅਤ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਕੁੰਭ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸੇ ਸਮੇਂ ਕੋਈ ਵਿਰੋਧੀ ਆਪ ਨੂੰ ਦਿਨ ’ਚ ਤਾਰੇ ਦਿਖਾ ਸਕਦਾ ਹੈ।

ਮੀਨ- ਪ੍ਰਬਲ ਸਿਤਾਰਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ ਪਰ ਮਨ ’ਤੇ ਕਿਸੇ ਸਮੇਂ ਪਾਜ਼ੇਟਿਵ ਅਤੇ ਕਿਸੇ ਸਮੇਂ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਵੈਸੇ ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

5 ਜੁਲਾਈ 2019, ਸ਼ੁੱਕਰਵਾਰ ਹਾੜ੍ਹ ਸੁਦੀ ਤਿਥੀ ਤੀਜ (ਸ਼ਾਮ 4.09 ਤਕ) ਅਤੇ ਮਗਰੋਂ ਤਿਥੀ ਚੌਥ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਕਰਕ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 21, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 14 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਼ਜ਼ਿਲਕਾਦ, ਤਰੀਕ :1, ਸੂਰਜ ਉਦੈ ਸਵੇਰੇ: 5.32 ਵਜੇ, ਸੂਰਜ ਅਸਤ: ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (5-6 ਮੱਧ ਰਾਤ 12.18 ਤਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਵਜਰ (5-6 ਮੱਧ ਰਾਤ 1.19 ਤੱਕ), ਚੰਦਰਮਾ : ਕਰਕ ਰਾਸ਼ੀ ’ਤੇ (5-6 ਮੱਧ ਰਾਤ 12.18 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 5-6 ਮੱਧ ਰਾਤ 12.18 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (5-6 ਮੱਧ ਰਾਤ 2.39 ਤੋਂ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਿਹਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜ਼ਿਲਕਾਦ (ਮੁਸਲਿਮ) ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa