ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

06/23/2019 5:51:41 AM

ਮੇਖ— ਸਿਤਾਰਾ ਧਨ ਲਾਭ ਵਾਲਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ।

ਬ੍ਰਿਖ— ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਕਦਮ ਬੜ੍ਹਤ ਵੱਲ, ਮਾਣ-ਯਸ਼ ਦੀ ਪ੍ਰਾਪਤੀ ਪਰ ਢਈਏ ਕਰਕੇ ਮੁਸ਼ਕਿਲਾਂ ਦਾ ਸਿਲਸਿਲਾ ਬਣਿਆ ਰਹਿ ਸਕਦਾ ਹੈ।

ਮਿਥੁਨ— ਕੰਮਕਾਜੀ ਫਰੰਟ 'ਤੇ ਆਪ ਦੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਪਰ ਸੁਭਾਅ 'ਚ ਗੁਸਾ ਬਣਿਆ ਰਹੇਗਾ।

ਕਰਕ— ਸਿਤਾਰਾ ਸਿਹਤ ਲਈ ਠੀਕ ਨਹੀਂ, ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਆਪ ਦੀ ਸਿਹਤ, ਆਪ ਦੀ ਤਬੀਅਤ ਜਾਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।

ਸਿੰਘ— ਕੰਮਕਾਜੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਤਾਲਮੇਲ, ਸਹਿਯੋਗ, ਮੇਲ-ਜੋਲ ਬਣਿਆ ਰਹੇਗਾ, ਯਤਨ ਕਰਨ 'ਤੇ ਕੋਈ ਪਲਾਨਿੰਗ ਕੁਝ ਅੱਗੇ ਵਧੇਗੀ।

ਕੰਨਿਆ— ਕਮਜ਼ੋਰ ਦਿਖਣ ਵਾਲੇ ਸ਼ਤਰੂ 'ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲਿਆ ਹੋਇਆ ਨਜ਼ਰ ਆਵੇਗਾ।

ਤੁਲਾ— ਯਤਨ ਕਰਨ 'ਤੇ ਆਪ ਦੀ ਪਲਾਨਿੰਗ 'ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, ਇਰਾਦਿਆਂ 'ਚ ਸਫਲਤਾ ਮਿਲੇਗੀ, ਅਰਥ ਦਸ਼ਾ ਕੰਫਰਟੇਬਲ ਰਹੇਗੀ।

ਬ੍ਰਿਸ਼ਚਕ— ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਡਿੱਗਣ-ਫਿਸਲਣ ਦਾ ਡਰ ਰਹੇਗਾ।

ਧਨ— ਕਿਸੇ ਵੱਡੇ ਆਦਮੀ ਜਾਂ ਸੱਜਣ-ਮਿੱਤਰ ਦਾ ਸਹਿਯੋਗ ਪਾਉਣ ਲਈ ਜੇ ਆਪ ਉਸ ਨਾਲ ਮੇਲ-ਮਿਲਾਪ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।

ਮਕਰ— ਗੱਡੀਆਂ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਚੱਲ ਰਹੀ ਸਾੜ੍ਹਸਤੀ ਵੀ ਕਈ ਵਾਰ ਪ੍ਰੇਸ਼ਾਨੀ ਦੇ ਸਕਦੀ ਹੈ।

ਕੁੰਭ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ, ਠੰਡੀਆਂ ਵਸਤਾਂ ਦੀ ਵਰਤੋਂ ਵੀ ਧਿਆਨ ਨਾਲ ਕਰੋ।

ਮੀਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ, ਠੰਡੀਆਂ ਵਸਤਾਂ ਦੀ ਵਰਤੋਂ ਵੀ ਧਿਆਨ ਨਾਲ ਕਰੋ।

23 ਜੂਨ 2019, ਐਤਵਾਰ ਹਾੜ੍ਹ ਵਦੀ ਤਿਥੀ ਛੱਠ (ਰਾਤ 11.53 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮਿਥੁਨ 'ਚ
ਚੰਦਰਮਾ ਕੁੰਭ 'ਚ
ਮੰਗਲ ਕਰਕ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 9, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 2 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 19, ਸੂਰਜ ਉਦੈ ਸਵੇਰੇ : 5.28 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (23-24 ਮੱਧ ਰਾਤ 12.08 ਤੱਕ) ਯੋਗ : ਪ੍ਰੀਤੀ (ਰਾਤ 9.50 ਤੱਕ) ਚੰਦਰਮਾ : ਕੁੰਭ ਰਾਸ਼ੀ 'ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ 11.53 'ਤੇ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਬਲੀਦਾਨ ਦਿਵਸ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

KamalJeet Singh

This news is Edited By KamalJeet Singh