ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ

04/24/2019 9:50:39 AM

ਮੇਖ — ਜਨਰਲ ਸਿਤਾਰਾ ਮਜ਼ਬੂਤ ਬਣੇਗਾ, ਯਤਨ ਕਰਨ 'ਤੇ ਪਲਾਨਿੰਗ 'ਚ ਕੁਝ ਪੇਸ਼ਕਦਮੀ ਹੋਵੇਗੀ,ਵੈਸੇ ਵੀ ਆਪ ਹਰ ਪਖੋਂ ਹਾਵੀ-ਪ੍ਰਭਾਵੀ, ਵਿਜਈ ਰਹੋਗੇ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਖ— ਸਿਤਾਰਾ ਸਿਹਤ 'ਚ ਗੜਬੜੀ ਰੱਖਣ ਵਾਲਾ, ਇਸ ਲਈ ਸੀਮਾ 'ਚ ਹੀ ਖਾਣਾ-ਪੀਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਵੀ ਅਨੁਕੂਲ ਬਣੇ ਰਹਿਣਗੇ।
ਮਿਥੁਨ— ਅਰਥ ਦਸ਼ਾ ਕੰਫਰਟੇਬਲ ਰਹੇਗੀ, ਹਰ ਮੋਰਚੇ 'ਤੇ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ, ਮੂਡ 'ਚ ਖੁਸ਼ਦਿਲੀ, ਜ਼ਿੰਦਾਦਿਲੀ ਬਣੀ ਰਹੇਗੀ।
ਕਰਕ— ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕੋਈ ਵੀ ਨਵਾਂ ਕੰਮ ਜਾਂ ਪ੍ਰੋਗਰਾਮ ਹੱਥ 'ਚ ਨਾ ਲੈਣਾ ਠੀਕ ਰਹੇਗਾ ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਆਸ ਘੱਟ ਰਵੇਗੀ।
ਸਿੰਘ— ਜਨਰਲ ਤੌਰ 'ਤੇ ਮਜ਼ਬੂਤ ਸਿਤਾਰਾ, ਹਰ ਮੋਰਚੇ 'ਤੇ ਆਪ ਦਾ ਕਦਮ ਬੜ੍ਹਤ ਵੱਲ ਰੱਖਣ ਵਾਲਾ, ਰਿਲੀਜੀਅਸ ਕੰਮਾਂ 'ਚ ਧਿਆਨ, ਇੱਜ਼ਤ-ਮਾਣ ਦੀ ਪ੍ਰਾਪਤੀ।
ਕੰਨਿਆ— ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਚੰਗਾ ਨਤੀਜਾ ਮਿਲਣ ਦੀ ਆਸ ਪਰ ਪੈਰ ਫਿਸਲਣ ਦਾ ਡਰ ਬਣਿਆ ਰਹੇਗਾ।
ਤੁਲਾ— ਜਨਰਲ ਸਿਤਾਰਾ ਜ਼ੋਰਦਾਰ, ਮਿੱਤਰਾਂ ਦੀ ਮਦਦ ਜਾਂ ਸਹਿਯੋਗ ਨਾਲ ਆਪ ਦਾ ਕੋਈ ਕੰਮ ਸਿਰੇ ਚੜ੍ਹ ਸਕਦਾ ਹੈ, ਸੋਚ-ਵਿਚਾਰ 'ਚ ਗੰਭੀਰਤਾ ਬਣੀ ਰਹੇਗੀ।
ਬ੍ਰਿਸ਼ਚਕ— ਸਿਤਾਰਾ ਧਨ ਲਾਭ ਲਈ ਚੰਗਾ, ਟੀਚਿੰਗ, ਕੋਚਿੰਗ, ਟੂਰਿਜ਼ਮ, ਮੈਡੀਕਲ, ਕੰਸਲਟੈਂਸੀ ਦੀ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।
ਧਨ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਮਕਰ— ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਲੈਣ-ਦੇਣ ਦਾ ਕੰਮ ਕਰਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ। 
ਕੁੰਭ— ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ 'ਚ ਲਾਭ ਵਾਲਾ, ਕੰਮਕਾਜੀ ਟੂਰ ਵੀ ਫਰੂਟਫੁਲ, ਵੈਸੇ ਵੀ ਹਰ ਮੋਰਚੇ 'ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਮੀਨ— ਰਾਜਕੀ ਕੰਮਾਂ 'ਚ ਆਪ ਦੇ ਪੱਖ ਦਾ ਬੋਲਬਾਲਾ ਅਤੇ ਪੈਠ ਬਣੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ, ਤੇਜ-ਪ੍ਰਭਾਵ ਬਣਿਆ ਰਹੇਗਾ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98872-65593 'ਤੇ ਜ਼ਰੂਰ ਫੋਨ ਕਰੋ।

 

Bharat Thapa

This news is Edited By Bharat Thapa