ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

02/22/2019 7:56:37 AM

ਮੇਖ- ਅਸ਼ਾਂਤ-ਪ੍ਰੇਸ਼ਾਨ ਅਤੇ ਡਿਸਟਰਬ ਮਨ-ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ  ਹੱਥ ’ਚ ਲੈਣ ਦਾ ਹੌਸਲਾ ਨਹੀਂ ਰੱਖ ਸਕੋਗੇ, ਧਨ ਹਾਨੀ, ਨੁਕਸਾਨ, ਪ੍ਰੇਸ਼ਾਨੀ ਦਾ ਡਰ।

ਬ੍ਰਿਖ-  ਜਨਰਲ  ਸਿਤਾਰਾ ਮਜ਼ਬੂਤ, ਉਦੇਸ਼-ਮਨੋਰਥ,  ਪ੍ਰੋਗਰਾਮ ਹੱਲ ਹੋਣਗੇ, ਹਰ ਫਰੰਟ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ।

ਮਿਥੁਨ- ਜੇ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਹੋਵੇ ਤਾਂ ਯਤਨ ਕਰ ਲਓ, ਉਸ ’ਚ ਸਫਲਤਾ ਮਿਲ ਜਾਵੇਗੀ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ, ਸੁਭਾਅ ’ਚ ਗੁੱਸਾ ਰਹੇਗਾ।

ਕਰਕ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ ਪਰ ਘਰੇਲੂ ਫਰੰਟ ’ਤੇ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।

ਸਿੰਘ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਸਿਰੇ ਚੜ੍ਹ ਸਕਦਾ ਹੈ, ਕੰਮਕਾਜੀ ਦਸ਼ਾ ਸੁਧਰੀ ਰਹੇਗੀ।

ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮਨ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਜਿਹਾ ਰਹੇਗਾ, ਇਸ ਲਈ ਆਪਣੀ ਡਾਵਾਂਡੋਲ ਮਨ ਸਥਿਤੀ ’ਤੇ ਕਾਬੂ ਰੱਖੋ।

ਤੁਲਾ-  ਸਿਤਾਰਾ ਖਰਚਿਅਾਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਲਈ ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਨਾ ਫਸ ਜਾਵੇ।

ਬ੍ਰਿਸ਼ਚਕ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਦੇ ਸਮੇਂ ਕਿਸੇ ਕਾਰੋਬਾਰੀ ਪਲਾਨਿੰਗ ’ਚ ਪੇਸ਼ਕਦਮੀ ਹੋਣ ਦੀ ਆਸ, ਇੱਜ਼ਤ-ਮਾਣ ਦੀ ਪ੍ਰਾਪਤੀ।

ਧਨ- ਸਰਕਾਰੀ ਕੰਮਾਂ ’ਚ ਸਫਲਤਾ ਤਾਂ ਮਿਲੇਗੀ ਪਰ ਕੋਈ ਵੀ ਕੰਮ ਜਾਂ ਕੋਸ਼ਿਸ਼ ਲਾਇਟਲੀ ਨਹੀਂ ਕਰਨੀ ਚਾਹੀਦੀ, ਵਰਨਾ ਮਨਮਰਜ਼ੀ ਦਾ ਨਤੀਜਾ ਨਹੀਂ ਮਿਲੇਗਾ।

ਮਕਰ-  ਧਾਰਮਿਕ ਕੰਮਾਂ ਅਤੇ ਕਥਾ-ਵਾਰਤਾ ’ਚ ਜੀਅ ਲੱਗੇਗਾ, ਯਤਨ ਕਰਨ ’ਤੇ ਕਿਸੇ ਪਲਾਨਿੰਗ ’ਚ ਕਦਮ ਕੁਝ ਅੱਗੇ ਵਧੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਕੁੰਭ- ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਦੂਸਰੇ ਲੋਕ ਆਪ ਨੂੰ ਆਪਣੇ ਝਮੇਲਿਅਾਂ ’ਚ ਫਸਾਉਣ ਦਾ ਯਤਨ ਕਰਨਗੇ।

ਮੀਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ’ਚ ਸਕਸੈੱਸ ਮਿਲੇਗੀ, ਦੋਨੋਂ ਪਤੀ-ਪਤਨੀ ਇਕ-ਦੂਸਰੇ ਦੇ ਪ੍ਰਤੀ ਨਰਮ, ਸੁਹਿਰਦ ਅਤੇ ਕੰਸੀਡ੍ਰੇਟ ਰਹਿਣਗੇ।

Bharat Thapa

This news is Edited By Bharat Thapa