ਮੰਦਿਰ ਵਿਚ ਨਹੀਂ ਹੋਣੀਆਂ ਚਾਹੀਦੀਆਂ ਅਜਿਹੀਆਂ ਵਸਤੂਆਂ, ਜਾਣੇ ਅਣਜਾਣੇ ਹੋਈ ਗ਼ਲਤੀ ਪੈ ਸਕਦੀ ਹੈ ਭਾਰੀ

05/13/2021 3:35:36 PM

ਨਵੀਂ ਦਿੱਲੀ - ਪੂਜਾ-ਪਾਠ ਲਈ ਮੰਦਿਰ ਤਾਂ ਹਰ ਘਰ ਵਿਚ ਹੁੰਦਾ ਹੀ ਹੈ। ਕਈ ਵਾਰ ਜਾਣੇ-ਅਣਜਾਣੇ ਅਸੀਂ ਕੁਝ ਅਜਿਹੀਆਂ ਗਲਤੀਆਂ ਕਰ ਲੈਂਦੇ ਹਾਂ ਜਿਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ।

  1. ਜੋਤਿਸ਼ਸ਼ਸਤਰ ਮੁਤਾਬਕ ਮੰਦਿਰ ਵਿਚ ਕਦੇ ਦੋ ਸ਼ੰਖ ਨਹੀਂ ਰਖਣੇ ਚਾਹੀਦੇ। ਕਿਹਾ ਜਾਂਦਾ ਹੈ ਕਿ ਮੰਦਿਰ ਵਿਚ ਇਕ ਤੋਂ ਜ਼ਿਆਦਾ ਸ਼ੰਖ ਰਖਣਾ ਅਸ਼ੁੱਭ ਹੁੰਦਾ ਹੈ।
  2. ਇਸ ਤੋਂ ਇਲਾਵਾ ਵਿਘਨਹਰਤਾ ਗਣੇਸ਼ ਜੀ ਦੀਆਂ ਦੋ ਤੋਂ ਜ਼ਿਆਦਾ ਮੂਰਤੀਆਂ ਵੀ ਨਹੀਂ ਰਖਣੀਆਂ ਚਾਹੀਦੀਆਂ।
  3. ਜੋਤਿਸ਼ਸ਼ਾਤਰ ਮੁਤਾਬਕ ਪੂਜਾ ਘਰ ਵਿਚ ਕਦੇ ਵੀ ਟੁੱਟੀ ਹੋਈ ਮੂਰਤੀ ਨਹੀਂ ਰੱਖਣੀ ਚਾਹੀਦੀ। ਇਸ ਤੋਂ ਇਲਾਵਾ ਜੇਕਰ ਧਾਰਮਿਕ ਪੁਸਤਰ ਫਟੀ ਹੋਈ ਤਾਂ ਉਸਨੂੰ ਕਿਸੇ ਨਦੀ ਵਿਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ। ਕਦੇ ਵੀ ਫਟੀ ਹੋਈ ਕਿਤਾਬ ਤੋਂ ਪੂਜਾ-ਪਾਠ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜੇਕਰ ਘਰ ਦੇ ਮੰਦਿਰ ਵਿਚ ਸ਼ਿਵਲਿੰਗ ਰਖਣ ਜਾ ਰਹੇ ਹੋ ਤਾਂ ਉਸ ਦਾ ਆਕਾਰ ਅੰਗੂਠੇ ਦੇ ਆਕਾਰ ਤੋਂ ਵੱਡਾ ਨਹੀਂ ਹੋਣਾ ਚਾਹੀਦਾ। 
  4. ਮੰਦਿਰ ਵਿਚ ਕਦੇ ਵੀ ਮ੍ਰਿਤਕ ਵਿਅਕਤੀਆਂ ਦੀ ਫੋਟੋ ਨਹੀਂ ਲਗਾਉਣੀ ਚਾਹੀਦੀ। ਇਸ ਤੋਂ ਇਲਾਵਾ ਪੂਜਾ ਕਰਦੇ ਸਮੇਂ ਧਿਆਨ ਰੱਖੋ ਕਿ ਦੀਵਾ ਨਾ ਬੁਝੇ। ਕਿਹਾ ਜਾਂਦਾ ਹੈ ਕਿ ਪੂਜਾ ਕਰਦੇ ਸਮੇਂ ਜੇਕਰ ਦੀਵਾ ਬੁਝ ਜਾਵੇ ਤਾਂ ਪੂਜਾ ਦਾ ਫ਼ਲ ਨਹੀਂ ਮਿਲਦਾ। 
  5. ਮੰਦਿਰ ਵਿਚ ਜੁੱਤੀਆਂ ਜਾਂ ਚੱਪਲਾਂ ਪਾ ਕੇ ਕਦੇ ਵੀ ਨਾ ਜਾਓ। 
  6. ਜੋਤਿਸ਼ਸ਼ਾਸਤਰ ਮੁਤਾਬਕ ਮੰਦਿਰ ਵਿਚ ਕਦੇ ਵੀ ਭਾਰੀ ਵਸਤੂ ਜਾਂ ਕਬਾੜ ਨਾ ਰੱਖੋ। ਅਜਿਹਾ ਕਰਨ ਨਾਲ ਘਰ ਵਿਚ ਨਕਾਰਾਤਮਕਤਾ ਦਾ ਵਾਸ ਹੁੰਦਾ ਹੈ। ਇਸ ਤੋਂ ਜਦੋਂ ਵੀ ਭਗਵਾਨ ਜੀ ਨੂੰ ਫੁੱਲ ਜਾਂ ਹਾਰ ਚੜ੍ਹਾਓ ਤਾਂ ਧਿਆਨ ਰੱਖੋ ਕਿ ਇਨ੍ਹਾਂ ਨੂੰ ਧੋ ਕੇ ਹੀ ਚੜ੍ਹਾਓ।

ਇਹ ਵੀ ਪੜ੍ਹੋ: ਵਾਸਤੂਸ਼ਾਸਤਰ ਮੁਤਾਬਕ ਰਿਹਾਇਸ਼ ਲਈ ਪਲਾਟ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur