ਜੇਕਰ ਤੁਹਾਨੂੰ ਸੁਫ਼ਨੇ 'ਚ ਦਿਸਦੇ ਨੇ ਸੱਪ ਤਾਂ ਹੋ ਜਾਓ ਸਾਵਧਾਨ, 'ਨਾਗ ਪੰਚਮੀ' 'ਤੇ ਜ਼ਰੂਰ ਕਰੋ ਇਹ ਉਪਾਅ

08/09/2021 10:44:48 AM

ਜਲੰਧਰ (ਬਿਊਰੋ) - ਸੁਫ਼ਨਾ ਮਨੁੱਖੀ ਜੀਵਨ ਦਾ ਇਕ ਅਭਿੰਨ ਹਿੱਸਾ ਹੈ। ਦੁਨੀਆ 'ਚ ਹਰ ਇਨਸਾਨ ਨੂੰ ਸੁਫ਼ਨੇ ਆਉਂਦੇ ਹਨ। ਸਿਰਫ਼ ਜਨਮਜਾਤ ਅੰਨ੍ਹੇ ਲੋਕ ਹੀ ਸੁਫ਼ਨਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਜੋਤਿਸ਼ ਸ਼ਾਸਤਰ 'ਚ ਮਨੁੱਖੀ ਸੁਫ਼ਨੇ ਦਾ ਮਹੱਤਵ ਦੱਸਿਆ ਗਿਆ ਹੈ। ਇਨ੍ਹਾਂ ਸੁਫ਼ਨਿਆਂ ਪਿੱਛੇ ਕਈ ਕਾਰਨ ਹੁੰਦੇ ਹਨ। ਕਦੇ-ਕਦੇ ਤਾਂ ਇੱਕੋ ਸੁਫ਼ਨਾ ਸਾਨੂੰ ਕਈ ਵਾਰ ਆ ਚੁੱਕਾ ਹੁੰਦਾ ਹੈ। 
ਅਜਿਹੇ 'ਚ ਜੋਤਿਸ਼ ਸ਼ਾਸਤਰ ਦੀ ਜੇਕਰ ਮੰਨੀਏ ਤਾਂ ਹਰ ਸੁਫ਼ਨਾ ਸਾਨੂੰ ਕੋਈ ਨਾ ਕੋਈ ਸੰਕੇਤ ਦਿੰਦਾ ਹੈ, ਉੱਥੇ ਹੀ ਕਈ ਲੋਕਾਂ ਨੂੰ ਸੁਫ਼ਨੇ 'ਚ ਵਾਰ-ਵਾਰ ਸੱਪ ਦਿਖਾਈ ਦਿੰਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਵੀ ਸੁਫ਼ਨੇ 'ਚ ਸੱਪ ਆਉਂਦੇ ਹੋਣ। ਜੇਕਰ ਅਜਿਹਾ ਹੈ ਤਾਂ ਸ਼ਾਸਤਰਾਂ ਮੁਤਾਬਕ ਇਹ ਤੁਹਾਡੇ ਲਈ ਸ਼ੁਭ ਸੰਕੇਤ ਨਹੀਂ ਹੈ। ਆਓ ਅੱਜ ਅਸੀਂ ਉਨ੍ਹਾਂ ਉਪਾਵਾਂ ਬਾਰੇ ਤੁਹਾਨੂੰ ਦੱਸਦੇ ਹਾਂ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਸੁਫ਼ਨੇ 'ਚ ਕਦੇ ਸੱਪ ਦੇ ਦਰਸ਼ਨ ਨਹੀਂ ਹੋਣਗੇ।

ਇਨ੍ਹਾਂ ਉਪਾਵਾਂ ਨਾਲ ਮਿਲੇਗਾ ਸੱਪਾਂ ਦੇ ਸੁਫ਼ਨਿਆਂ ਤੋਂ ਛੁਟਕਾਰਾ
ਜੇਕਰ ਤੁਹਾਡੇ ਵੀ ਸੁਫ਼ਨੇ 'ਚ ਕਦੇ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਲਈ ਸ਼ੁੱਭ ਸੰਕੇਤ ਨਹੀਂ। ਜ਼ਰੂਰੀ ਹੈ ਕਿ ਅਸੀਂ ਇਸ ਸੁਫ਼ਨੇ ਤੋਂ ਜਲਦ ਤੋਂ ਜਲਦ ਛੁਟਕਾਰਾ ਪਾਈਏ।

1. ਇਸ ਦੇ ਲਈ ਚਾਂਦੀ ਦੇ ਦੋ ਨਾਗ ਬਣਵਾਓ। ਨਾਲ ਹੀ ਇਕ ਸਵਾਸਤਿਕ ਬਣਵਾਓ।
2. ਹੁਣ ਇਨ੍ਹਾਂ ਚਾਂਦੀ ਦੇ ਨਾਗਾਂ ਨੂੰ ਇਕ ਥਾਲੀ 'ਚ ਰੱਖ ਦਿਉ ਅਤੇ ਸਵਾਸਤਿਕ ਨੂੰ ਦੂਸਰੀ ਥਾਲੀ 'ਚ ਰੱਖੋ। ਹੁਣ ਇਨ੍ਹਾਂ ਦੀ ਪੂਜਾ ਕਰੋ।
3. ਪੂਜਾ ਕਰਨ ਦੌਰਾਨ ਚਾਂਦੀ ਦੇ ਨਾਗਾਂ ਨੂੰ ਕੱਚਾ ਦੁੱਧ ਚੜ੍ਹਾਓ।
4. ਸਵਾਸਤਿਕ 'ਤੇ ਬੇਲ ਪੱਤਰ ਚੜ੍ਹਾਓ।
5. ਹੁਣ ਦੋਵਾਂ ਥਾਲੀਆਂ ਨੂੰ ਸਾਹਮਣੇ ਰੱਖ ਕੇ 'ਓਮ ਨਾਗੇਂਦਰਹਰਾਏ ਨਮੋ' ਦਾ ਜਾਪ ਕਰੋ।
6. ਇਸ ਤੋਂ ਬਾਅਦ ਚਾਂਦੀ ਦੇ ਸੱਪਾਂ ਨੂੰ ਕਿਸੇ ਮੰਦਰ 'ਚ ਜਾ ਕੇ ਸ਼ਿਵਲਿੰਗ 'ਤੇ ਚੜ੍ਹਾਓ ਅਤੇ ਨਾਲ ਹੀ ਸਵਾਸਤਿਕ ਨੂੰ ਗਲੇ 'ਚ ਪਹਿਨ ਲਓ।
7. ਜੇਕਰ ਤੁਸੀਂ ਇਹ ਉਪਾਅ ਨਾਗ ਪੰਚਮੀ ਵਾਲੇ ਦਿਨ ਕਰਦੇ ਹੋ ਤਾਂ ਇਹ ਕਾਫ਼ੀ ਸ਼ੁੱਭ ਮੰਨਿਆ ਗਿਆ ਹੈ।

ਨਾਗ ਪੰਚਮੀ 'ਤੇ ਕਰੋ ਇਹ ਪੂਜਾ
ਜੇਕਰ ਤੁਸੀਂ ਸੱਪਾਂ ਦੇ ਸੁਫ਼ਨਿਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਉਣ ਵਾਲੀ 13 ਅਗਸਤ ਤੁਹਾਡੇ ਲਈ ਕਾਫ਼ੀ ਸ਼ੁੱਭ ਸਾਬਿਤ ਹੋ ਸਕਦੀ ਹੈ ਕਿਉਂਕਿ 13 ਅਗਸਤ ਨੂੰ ਨਾਗ ਪੰਚਮੀ ਹੈ। ਇਸ ਦਿਨ ਤੁਸੀਂ ਵਰਤ ਰੱਖਣ ਦੇ ਨਾਲ ਪੂਜਾ ਵੀ ਕਰ ਸਕਦੇ ਹੋ। ਇਸ ਦੌਰਾਨ ਅਸ਼ਟ ਨਾਗਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਲਈ ਤੁਹਾਨੂੰ ਚਤੁਰਥੀ ਦੇ ਦਿਨ ਹੀ ਭੋਜਨ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਪੰਚਮੀ ਨੂੰ ਪੂਰਾ ਦਿਨ ਵਰਤ ਰੱਖ ਕੇ ਸ਼ਾਮ ਨੂੰ ਇਸ ਨੂੰ ਸੰਪੂਰਨ ਕਰਨਾ ਪਵੇਗਾ। ਹੁਣ ਤੁਸੀਂ ਜੇਕਰ ਨਾਗ ਦੇਵਤਾ ਦੀ ਪੂਜਾ ਕਰਨਾ ਚਾਹੁੰਦੇ ਤਾਂ ਉਨ੍ਹਾਂ ਦੀ ਮੂਰਤੀ ਜਾਂ ਤਸਵੀਰ ਇਕ ਚੌਕੀ 'ਤੇ ਰੱਖੋ। ਹੁਣ ਉਸ 'ਤੇ ਹਲਦੀ, ਕੁਮਕੁਮ, ਰੌਲੀ, ਚਾਵਲ ਤੇ ਫੁੱਲ ਚੜ੍ਹਾਓ। ਕੱਚੇ ਦੁੱਧ 'ਚ ਘਿਓ ਤੇ ਸ਼ੱਕਰ ਮਿਲਾ ਕੇ ਨਾਗ ਦੇਵਤਾ ਨੂੰ ਚੜ੍ਹਾਓ। ਆਰਤੀ ਕਰੋ ਤੇ ਫਿਰ ਕਥਾ ਸੁਣੋ।

ਸਾਉਣ ਦੇ ਮਹੀਨੇ 'ਚ ਮਨਾਇਆ ਜਾਂਦੈ 'ਨਾਗ ਪੰਚਮੀ' ਦਾ ਤਿਉਹਾਰ
ਸਾਉਣ ਮਹੀਨੇ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਇਸ ਮਹੀਨੇ 'ਚ 'ਨਾਗ ਪੰਚਮੀ' ਦਾ ਤਿਉਹਾਰ ਮਨਾਇਆ ਜਾਂਦਾ ਹੈ। ਹਰ ਸਾਲ ਨਾਗ ਪੰਚਮੀ ਦਾ ਤਿਉਹਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਹੁੰਦਾ ਹੈ। ਧਾਰਮਿਕ ਮਾਨਤਾ ਅਨੁਸਾਰ ਪੁਰਾਣੇ ਸਮੇਂ ਤੋਂ ਸੱਪਾਂ ਨੂੰ ਦੇਵਤਿਆਂ ਵਜੋਂ ਪੂਜਿਆ ਜਾਂਦਾ ਰਿਹਾ ਹੈ। ਇਸ ਲਈ, ਨਾਗ ਪੰਚਮੀ ਦੇ ਦਿਨ, ਨਾਗ ਦੇਵਤਾ ਦੀ ਪੂਜਾ ਉਸ ਦੇ ਅਸ਼ੀਰਵਾਦ ਪ੍ਰਾਪਤ ਕਰਦੀ ਹੈ।

'ਨਾਗ ਪੰਚਮੀ' 'ਤੇ ਇਨ੍ਹਾਂ 12 ਸੱਪਾਂ ਦੀ ਹੁੰਦੀ ਹੈ ਪੂਜਾ 
'ਨਾਗ ਪੰਚਮੀ' 'ਤੇ ਇਨ੍ਹਾਂ ਸੱਪਾਂ ਨੂੰ ਵਿਸ਼ੇਸ਼ ਦੁੱਧ ਚੜ੍ਹਾਇਆ ਜਾਂਦਾ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਇਨ੍ਹਾਂ 12 ਸੱਪਾਂ ਦੀ ਪੂਜਾ ਨੂੰ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਨ੍ਹਾਂ ਸੱਪਾਂ ਦੇ ਨਾਮ ਇਸ ਪ੍ਰਕਾਰ ਹਨ: ਅਨੰਤ, ਵਾਸੁਕੀ, ਸ਼ੇਸ਼, ਪਦਮ, ਕੰਬਲ, ਕਰਕੋਟਕਾ, ਅਸ਼ਵਤਾਰ, ਧ੍ਰਿਤਰਾਸ਼ਟਰ, ਸ਼ੰਖਪਾਲ, ਕਾਲੀਆ, ਤਕਸ਼ਕ ਅਤੇ ਪਿੰਗਲਾ।

sunita

This news is Content Editor sunita