ਅਹੋਈ ਮਾਤਾ ਨੂੰ ਖੁਸ਼ ਕਰਨ ਲਈ ਇਸ ਸ਼ੁਭ ਮਹੂਰਤ ’ਚ ਕਰੋ ਪੂਜਾ, ਬੱਚਿਆਂ 'ਤੇ ਹੋਵੇਗੀ ਮਾਂ ਦੀ ਅਪਾਰ ਕ੍ਰਿਪਾ

10/17/2022 10:16:49 AM

ਜਲੰਧਰ (ਬਿਊਰੋ) - 'ਅਹੋਈ' ਅਨਹੋਈ ਸ਼ਬਦ ਦਾ ਰੂਪ ਹੈ। ਅਨਹੋਣੀ ਨੂੰ ਟਾਲਣ ਵਾਲੀ ਮਾਤਾ ਦੇਵੀ ਪਾਰਵਤੀ ਹੈ। ਇਹ ਵਰਤ ਕਰਵਾ ਚੌਥ ਦੇ ਚਾਰ ਦਿਨ ਬਾਅਦ ਅਤੇ ਦੀਵਾਲੀ ਤੋਂ 8 ਦਿਨ ਪਹਿਲਾਂ ਹੁੰਦਾ ਹੈ। ਇਸ ਵਾਰ ਇਹ ਵਰਤ 17 ਅਕਤੂਬਰ, 2022 ਨੂੰ ਮਨਾਇਆ ਜਾ ਰਿਹਾ ਹੈ। ਕਾਰਤਿਕ ਮਹੀਨੇ ਦੀ ਅੱਠਵੀਂ ਤਾਰੀਖ਼ ਪੈਣ ਕਾਰਨ ਇਸ ਨੂੰ ਅਹੋਈ ਆਠੇ ਵੀ ਕਿਹਾ ਜਾਂਦਾ ਹੈ। ਆਪਣੀ ਸੰਤਾਨ ਦੀ ਤੰਦਰੁਸਤੀ ਲਈ ਜਨਾਨੀਆਂ ਅਸ਼ਟਮੀ ਤਾਰੀਖ਼ ਵਾਲੇ ਦਿਨ ਨਿਰਜਲਾ ਵਰਤ ਰੱਖਦੀਆਂ ਹਨ। ਸ਼ਾਮ ਦੇ ਸਮੇਂ ਅਹੋਈ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਰਾਤ ਦੇ ਸਮੇਂ ਤਾਰਿਆਂ ਨੂੰ ਕਰਵਾ ਦਿੱਤਾ ਜਾਂਦਾ ਹੈ ਅਤੇ ਆਰਤੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਤਾਨ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਦਾ ਸਮਾਪਨ ਕੀਤਾ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਜ਼ਿਆਦਾਤਰ ਘਰਾਂ ਵਿਚ ਮਹਿਲਾਵਾਂ (ਉੜਦ-ਚੌਲ, ਕੜ੍ਹੀ-ਚੌਲ) ਬਣਾਉਂਦੀਆਂ ਹਨ।

ਅਹੋਈ ਅਸ਼ਟਮੀ ਵਰਤ ਦਾ ਸੰਬੰਧ ਮਾਤਾ ਪਾਰਵਤੀ ਦੇ ਅਹੋਈ ਸਵਰੂਪ ਨਾਲ ਹੈ। ਪਰੰਪਰਾਵਾਂ ਮੁਤਾਬਕ ਅਹੋਈ ਪੂਜਾ ਲਈ ਸ਼ਾਮ ਦੇ ਸਮੇਂ ਘਰ ਦੀ ਉੱਤਰ ਦਿਸ਼ਾ ਦੀ ਕੰਧ 'ਤੇ ਗੇਰੂ ਜਾਂ ਪੀਲੀ ਮਿੱਟੀ ਨਾਲ ਅੱਠ ਕੋਸ਼ਠਕ ਦੀ ਇਕ ਪੁਤਲੀ ਬਣਾਈ ਜਾਂਦੀ ਹੈ। ਉਸੇ ਦੇ ਕੋਲ ਸੇਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਆਕਾਰ ਬਣਾਏ ਜਾਂਦੇ ਹਨ ਅਤੇ ਵਿਧੀ ਅਨੁਸਾਰ ਇਸ਼ਨਾਨ, ਟਿੱਕਾ ਆਦਿ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਦਾ ਭੋਗ ਲਗਾਇਆ ਜਾਂਦਾ ਹੈ। ਕੁਝ ਲੋਕ ਇਸ ਦਿਨ ਚਾਂਦੀ ਦੀ ਅਹੋਈ ਬਣਵਾ ਕੇ ਵੀ ਪੂਜਾ ਕਰਦੇ ਹਨ। ਇਸ ਦੇ ਨਾਲ ਕੁਝ ਥਾਂਵਾਂ 'ਤੇ ਚਾਂਦੀ ਦੀ ਅਹੋਈ 'ਚ ਦੋ ਮੋਤੀ ਪਾ ਕੇ ਵਿਸ਼ੇਸ਼ ਪੂਜਾ ਕਰਨ ਦੀ ਵੀ ਵਿਧੀ ਹੈ।

ਇਸ ਸ਼ੁਭ ਮਹੂਰਤ ’ਚ ਕਰੋ ਪੂਜਾ
ਮੰਨਿਆ ਜਾਂਦਾ ਹੈ ਕਿ ਕੋਈ ਵੀ ਪੂਜਾ ਜੇਕਰ ਸ਼ੁਭ ਮਹੂਰਤ ’ਚ ਕੀਤੀ ਜਾਵੇ ਤਾਂ ਉਸ ਦਾ ਫਲ ਜ਼ਰੂਰ ਮਿਲਦਾ ਹੈ। ਅਹੋਈ ਅਸ਼ਟਮੀ ਵਾਲੇ ਦਿਨ ਪੂਜਾ ਦਾ ਸ਼ੁਭ ਮਹੂਰਤ 17 ਅਕਤੂਬਰ ਸ਼ਾਮ 5:50 ਤੋਂ ਲੈ ਕੇ 07:05 ਤੱਕ ਰਹੇਗਾ। ਇਸ ਦੌਰਾਨ ਪੂਜਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਹੋਈ ਅਸ਼ਟਮੀ ਦੇ ਵਰਤ ਵਿੱਚ ਤਾਰਿਆਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵਰਤ ਤਾਰਿਆਂ ਨੂੰ ਵੇਖ ਕੇ ਖੋਲ੍ਹਿਆ ਜਾਂਦਾ ਹੈ। ਪੰਚਾਂਗ ਅਨੁਸਾਰ ਅਹੋਈ ਅਸ਼ਟਮੀ ਦੇ ਦਿਨ ਸ਼ਾਮ 6:13 ਵਜੇ ਤਾਰੇ ਨਿਕਲਣਗੇ।

ਇੰਝ ਕਰੋ ਵਰਤ ਦੀ ਪੂਜਾ 
ਮਹਿਲਾਵਾਂ ਤਾਰਾਂ ਜਾਂ ਫਿਰ ਚੰਦਰਮਾ ਦੇ ਨਿਕਲਣ 'ਤੇ ਮਹਾਦੇਵੀ ਦੀ ਪੂਜਾ ਕਰਨ। ਗਾਂ ਦੇ ਘਿਉ ਵਿਚ ਹਲਦੀ ਮਿਲਾ ਕੇ ਦੀਵਾ ਤਿਆਰ ਕਰਨ, ਚੰਦਨ ਦੀ ਧੂਫ ਕਰਨ। ਦੇਵੀ 'ਤੇ ਰੋਲੀ, ਹਲਦੀ ਅਤੇ ਕੇਸਰ ਚੜ੍ਹਾਉਣ। ਚੌਲਾਂ ਦੀ ਖੀਰ ਦਾ ਭੋਗ ਲਗਾਉਣ। ਪੂਜਾ ਤੋਂ ਬਾਅਦ ਭੋਗ ਕਿਸੇ ਗਰੀਬ ਕੰਨਿਆ ਨੂੰ ਦਾਨ ਦੇਣ ਨਾਲ ਲਾਭ ਮਿਲਦਾ ਹੈ। ਉਥੇ ਹੀ ਜ਼ਿੰਦਗੀ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਮਹਾਦੇਵੀ 'ਤੇ ਫੁਲ ਚੜ੍ਹਾਓ। ਇਸ ਦੇ ਨਾਲ ਕੁਝ ਲੋਕ ਆਪਣੇ ਔਲਾਦ ਦੀ ਤਰੱਕੀ ਲਈ ਦੇਵੀ ਅਹੋਈ 'ਤੇ ਹਲਵਾ-ਪੂਰੀ ਚੜ੍ਹਾ ਕੇ ਗਰੀਬ ਬੱਚਿਆਂ ਵਿਚ ਵੀ ਦਾਨ ਕਰਦੇ ਹਨ।

ਅਹੋਈ ਦੀ ਕਥਾ 
ਕੁਝ ਲੋਕ ਇਕ ਧਾਗੇ 'ਚ ਅਹੋਈ ਅਤੇ ਦੋਵੇਂ ਚਾਂਦੀ ਦੇ ਦਾਣੇ ਪਾਉਂਦੇ ਹਨ। ਇਸ ਤੋਂ ਇਲਾਵਾ ਪੂਜਾ ਲਈ ਘਰ ਦੀ ਉੱਤਰ ਦਿਸ਼ਾ ਜਾਂ ਬ੍ਰਹਮ ਕੇਂਦਰ 'ਚ ਜ਼ਮੀਨ 'ਤੇ ਗੋਬਰ ਅਤੇ ਚਿਕਨੀ ਮਿੱਟੀ ਲੇਪ ਕੇ ਕਲਸ਼ ਦੀ ਸਥਾਪਨਾ ਕੀਤਾ ਜਾਂਦੀ ਹੈ। ਇਸ ਦੇ ਤੁਰੰਤ ਬਾਅਦ ਪਹਿਲਾ ਭਗਵਾਨ ਗਣੇਸ਼ ਜੀ ਦੀ ਪੂਜਾ ਅਤੇ ਬਾਅਦ 'ਚ ਅਹੋਈ ਮਾਤਾ ਦੀ ਪੂਜਾ ਅਤੇ ਉਨ੍ਹਾਂ ਨੂੰ ਦੁੱਧ, ਸ਼ੱਕਰ ਅਤੇ ਚੌਲਾਂ ਦਾ ਭੋਗ ਲਗਾਇਆ ਜਾਂਦਾ ਹੈ।

rajwinder kaur

This news is Content Editor rajwinder kaur