ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਇੰਝ ਕਰੋ ਸ਼ਨੀ ਦੇਵ ਦੀ ਪੂਜਾ, ਮਿਲੇਗੀ ਪ੍ਰਸਿੱਧੀ

11/09/2019 12:47:03 PM

ਜਲੰਧਰ (ਬਿਊਰੋ) — ਗ੍ਰੰਥਾਂ 'ਚ ਕਈ ਥਾਵਾਂ 'ਤੇ ਵਰਣਨ ਆਉਂਦਾ ਹੈ ਕਿ ਸ਼ਨੀ ਦੇਵ ਸ਼ਿਵ ਦੇ ਪੁਜਾਰੀ ਹਨ ਪਰ 'ਸ਼ਨੀ ਮਹੱਮਿਅਮ' ਅਨੁਸਾਰ ਵਿਸ਼ੇਸ਼ ਤੌਰ 'ਤੇ ਸ਼ਿਵ ਦੇ ਰੁਦਰਅਵਤਾਰ ਕਾਲ ਭੈਰਵ ਦੀ ਉਪਾਸਨਾ ਕਰਦੇ ਹਨ। ਭੈਰਵ ਰੂਪ ਦੀ ਅਰਾਧਨਾ ਨਾਲ ਵਿਅਕਤੀ ਦੁਸ਼ਮਣ ਤੋਂ ਮੁਕਤੀ, ਸੰਕਟ, ਕੋਰਟ-ਕਚਿਹਰੀ ਦੇ ਮੁਕੱਦਮਿਆਂ 'ਚ ਜਿੱਤ ਹਾਸਲ ਕਰਦਾ ਹੈ। ਬਹੁਤ ਸਾਰੇ ਸਮਾਜ ਅਜਿਹੇ ਹਨ, ਜਿੱਥੇ ਇਹ ਕੁਲ ਦੇਵਤੇ ਦੇ ਰੂਪ 'ਚ ਪੂਜੇ ਜਾਂਦੇ ਹਨ ਅਤੇ ਇਨ੍ਹਾਂ ਦੀ ਪੂਜਾ ਦਾ ਪ੍ਰਚਲਨ ਵੀ ਭਿੰਨ-ਭਿੰਨ ਹੈ, ਜੋ ਪਰੰਪਰਾ ਦਾ ਹਿੱਸਾ ਹੈ। ਸ਼ਨੀ ਦੀ ਕ੍ਰਿਪਾ ਪਾਉਣ ਲਈ ਇਸ ਢੰਗ ਨਾਲ ਕਾਲ ਭੈਰਵ ਨੂੰ ਕਰੋ ਖੁਸ਼ :-

ਰੋਜ਼ਾਨਾ ਸਵੇਰੇ ਸੂਰਜ ਚੜ੍ਹਣ ਤੋਂ ਇਕ ਘੰਟਾ ਪਹਿਲਾਂ ਉਠੋ ਅਤੇ ਰੋਜ਼ਾਨਾ ਕੰਮਾਂ ਤੋਂ ਬਾਅਦ ਭੈਰਵ ਜੀ ਦੇ ਦਰਸ਼ਨ ਕਰਨ ਮੰਦਰ ਜਾਓ। ਮੰਦਰ 'ਚ ਜਾ ਕੇ ਤੇਲ ਦਾ ਦੀਵਾ ਜਗਾਓ। ਹਰ ਰੋਜ਼ ਅਜਿਹਾ ਕਰਨ ਨਾਲ ਭੈਰਵ ਬਾਬਾ ਤੋਂ ਮੂੰਹ ਮੰਗਿਆ ਫਲ ਪ੍ਰਾਪਤ ਕੀਤਾ ਜਾਵੇਗਾ।
ਲੋਹਬਾਨ, ਗੂਗਲ, ਕਪੂਰ, ਤੁਲਸੀ, ਨਿੰਮ, ਸਰ੍ਹੋਂ ਦੇ ਪੱਤੇ ਮਿਕਸ ਕਰਕੇ ਸਵੇਰੇ-ਸ਼ਾਮ ਘਰ 'ਚ ਧੂਨੀ ਦਿਓ।
ਭੈਰਵ ਜੀ ਦੇ ਮੰਦਰ 'ਚ ਅਮਰਤੀ ਅਤੇ ਸ਼ਰਾਬ ਦਾ ਭੋਗ ਲਗਾਓ।
ਕਾਲੇ ਕੁੱਤੇ ਨੂੰ ਅਮਰਤੀ ਖਿਲਾਓ ਅਤੇ ਕੱਚਾ ਦੁੱਧ ਪਿਲਾਓ।
ਸ਼ੁੱਭ ਕੰਮਾਂ 'ਚ ਵਾਰ-ਵਾਰ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਐਤਵਾਰ ਦੇ ਦਿਨ ਭੈਰੋ ਜੀ ਦੇ ਮੰਦਰ 'ਚ ਸੰਧੂਰ ਦਾ ਚੋਲਾ ਚੜ੍ਹਾਓ ਅਤੇ ਬਟੁਕ ਭੈਰਵ ਉਸਤਤ ਦਾ ਇਕ ਪਾਠ ਕਰੋ। ਇਸ ਨਾਲ ਕਾਫੀ ਲਾਭ ਮਿਲੇਗਾ।
ਮਹਾਕਾਲ ਭੈਰਵ ਦੇ ਮੰਦਰ 'ਚ ਚੜ੍ਹਾਏ ਗਏ ਕਾਲੇ ਧਾਗੇ ਨੂੰ ਗਲੇ ਜਾਂ ਬਾਹ 'ਤੇ ਬੰਨ੍ਹਣ ਨਾਲ ਭੂਤ-ਪ੍ਰੇਤ ਅਤੇ ਜਾਦੂ-ਟੋਨੇ ਦਾ ਕੋਈ ਅਸਰ ਨਹੀਂ ਹੁੰਦਾ।
ਰੋਲੀ, ਸਿੰਦੂਰ, ਰਕਤਚੰਦਨ ਦਾ ਚੂਰਣ, ਲਾਲ ਫੁੱਲ, ਗੁੜ, ਗੰਨੇ ਦਾ ਰਸ, ਤਿੱਲ ਦਾ ਤੇਲ, ਲੋਹਬਾਨ, ਲਾਲ ਬਿਸਤਰ, ਸਰ੍ਹੋਂ ਦਾ ਤੇਲ ਭੈਰਵ ਜੀ ਦੀ ਪਿਆਰੀਆਂ ਵਸਤੂਆਂ ਹਨ। ਇਨ੍ਹਾਂ ਨੂੰ ਭੈਰਵ ਜੀ 'ਤੇ ਅਰਪਿਤ ਕਰਨ ਨਾਲ ਮੂੰਹ ਮੰਗਿਆ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਭਗਵਾਨ ਭੈਰਵ ਦਾ ਵਾਹਨ ਕੁੱਤਾ ਹੈ। ਇਸ ਲਈ ਕੁੱਤੇ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਜੇਕਰ ਕੁੱਤਾ ਕਾਲੇ ਰੰਗ ਦਾ ਹੋਵੇ ਤਾਂ ਪੂਜਾ ਦੀ ਵਡਿਆਈ ਹੋਰ ਵੱਧ ਜਾਂਦੀ ਹੈ। ਕੁਝ ਭਗਤ ਤਾਂ ਉਸ ਨੂੰ ਖੁਸ਼ ਕਰਨ ਲਈ ਦੁੱਧ ਪਿਲਾਉਂਦੇ ਹਨ ਅਤੇ ਮਠਿਆਈ ਖਿਲਾਉਂਦੇ ਹਨ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91-98566-00786 'ਤੇ ਜ਼ਰੂਰ ਫੋਨ ਕਰੋ।