ਇੰਝ ਕਰੋ ਸ਼ਨੀ ਦੇਵ ਨੂੰ ਖੁਸ਼, ਤਾਂ ਬਣਨਗੇ ਸਾਰੇ ਵਿਗੜੇ ਕੰਮ

02/08/2020 12:48:27 PM

ਜਲੰਧਰ (ਬਿਊਰੋ) : ਸ਼ਨੀ ਦੇਵ ਨੂੰ ਕਰਮਫਲਦਾਤਾ ਦਾ ਦਰਜਾ ਦਿੱਤਾ ਗਿਆ ਹੈ। ਅਜਿਹੀ ਮਾਨਤਾ ਹੈ ਕਿ ਜੇਕਰ ਸ਼ਨੀ ਦੇਵ ਨਾਰਾਜ਼ ਹੋ ਜਾਣ ਤਾਂ ਰਾਜੇ ਨੂੰ ਰੰਕ ਅਤੇ ਖੁਸ਼ ਹੋ ਜਾਣ ਤਾਂ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਆਓ ਜਾਣਦੇ ਹਾਂ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਕੁਝ ਵਿਸ਼ੇਸ਼ ਉਪਾਅ :—

ਸ਼ਨੀ ਦੀ ਪਹਿਲੀ ਮਨਪਸੰਦ ਵਸਤੂ ਕਾਲਾ ਕੱਪੜਾ
1. ਸ਼ਨੀ ਨੂੰ ਖੁਸ਼ ਕਰਨ ਲਈ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠੋ।
2. ਪਿੱਪਲ ਦੇ ਦਰੱਖਤ ਦੀ ਜੜ੍ਹ 'ਚ ਕੱਚੇ ਦੁੱਧ 'ਚ ਕਾਲਾ ਤਿੱਲ ਅਤੇ ਸ਼ਹਿਦ ਮਿਲਾ ਕੇ ਭੇਟ ਕਰੋ।
3. ਸ਼ਨੀਵਾਰ ਦੀ ਸ਼ਾਮ ਕਿਸੇ ਬਜ਼ੁਰਗ ਵਿਅਕਤੀ ਨੂੰ ਕਾਲੇ ਕੱਪੜੇ ਦਾਨ ਕਰੋ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਵੋ। ਅਜਿਹਾ ਕਰਨ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੌਕਰੀ ਦੀ ਪਰੇਸ਼ਾਨੀ ਹਮੇਸ਼ਾ ਲਈ ਖਤਮ ਹੋਵੇਗੀ।
4. ਘੱਟੋ-ਘੱਟ 11 ਸ਼ਨੀਵਾਰ ਅਜਿਹਾ ਕਰੋ, ਜਦੋਂ ਤੱਕ ਕਾਰਜ ਸਿੱਧ ਨਾ ਹੋ ਜਾਵੇ।

ਸ਼ਨੀ ਦੀ ਦੂਜੀ ਮਨਪਸੰਦ ਵਸਤੂ ਸਰ੍ਹੋਂ ਦਾ ਤੇਲ
1. ਸ਼ਨੀ ਗ੍ਰਹਿ ਨੂੰ ਖੁਸ਼ ਕਰਨ ਲਈ ਸ਼ਨੀਵਾਰ ਦੇ ਦਿਨ ਸਰ੍ਹੋਂ ਦੇ ਤੇਲ ਦਾ ਦਾਨ ਕਰੋ।
2. ਸ਼ਨੀਵਾਰ ਸੂਰਜ ਨਿਕਲਣ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਸਰ੍ਹੋਂ ਦਾ ਤੇਲ ਚਾਰ ਮੂੰਹ ਵਾਲੇ ਦੀਵੇ 'ਚ ਪਾ ਕੇ ਪਿੱਪਲ ਦੇ ਦਰੱਖਤ ਹੇਠਾਂ ਜਗਾਓ। ਅਜਿਹਾ ਕਰਨ ਨਾਲ ਤੁਹਾਡਾ ਰੁਕਿਆ ਹੋਇਆ ਵਪਾਰ ਚੱਲਣ ਲੱਗੇਗਾ ਅਤੇ ਧਨ 'ਚ ਵਾਧਾ ਹੋਵੇਗਾ।
3. ਸ਼ਨੀਵਾਰ ਦੀ ਸ਼ਾਮ ਸਰ੍ਹੋਂ ਦੇ ਤੇਲ ਨਾਲ ਬਣਿਆ ਖਾਣਾ ਲੋੜਵੰਦ ਲੋਕਾਂ 'ਚ ਵੰਡੋ।

ਸ਼ਨੀ ਦੀ ਤੀਜੀ ਮਨਪਸੰਦ ਵਸਤੂ ਕਾਲੀ ਉੜਦ
1. ਸ਼ਨੀਵਾਰ ਦੇ ਦਿਨ ਕਾਲੀ ਉੜਦ ਦਾ ਦਾਨ ਕਰਨ ਨਾਲ ਸ਼ਨੀਦੇਵ ਖੁਸ਼ ਹੁੰਦੇ ਹਨ।
2. ਇਕ ਵੱਡੇ ਪਾਨ ਦੇ ਪੱਤੇ 'ਤੇ ਆਪਣੀ ਉਮਰ ਦੇ ਬਰਾਬਰ ਕਾਲੀ ਉੜਦ ਦੇ ਦਾਣਿਆਂ ਨੂੰ ਵਗਦੇ ਪਾਣੀ 'ਚ ਪ੍ਰਵਾਹ ਦਿਓ। ਅਜਿਹਾ ਕਰਨ ਨਾਲ ਤੁਹਾਡੀ ਨਕਾਰਾਤਮਕਤਾ ਦੂਰ ਹੋਵੇਗੀ।
3. ਪਿੱਪਲ ਦੇ ਪੱਤੇ 'ਤੇ 27 ਕਾਲੀ ਉੜਦ ਦੇ ਦਾਣੇ ਰੱਖ ਕੇ ਸ਼ਨੀ ਮੰਦਰ 'ਚ ਭੇਟ ਕਰੋ। ਅਜਿਹਾ ਕਰਨ ਨਾਲ ਸਿਹਤ ਸੰਬੰਧੀ ਸਮੱਸਿਆ ਖਤਮ ਹੋਵੇਗੀ।

ਇਸ ਤਰ੍ਹਾਂ ਹੁੰਦੀ ਹੈ ਸ਼ਨੀ ਦੀ ਕ੍ਰਿਪਾ ਅਤੇ ਬਣਦੇ ਨੇ ਸਾਰੇ ਕੰਮ :-
1. ਜਦੋਂ ਵਿਅਕਤੀ ਸੱਚ ਬੋਲਦਾ ਹੈ ਅਤੇ ਅਨੁਸ਼ਾਸਿਤ ਰਹਿੰਦਾ ਹੈ।
2. ਵਿਅਕਤੀ ਜਦੋਂ ਕਮਜ਼ੋਰ ਲੋਕਾਂ ਅਤੇ ਵੱਡੇ ਬਜ਼ੁਰਗਾਂ ਦੀ ਖੂਬ ਸੇਵਾ ਕਰਦਾ ਹੈ।
3. ਜਦੋਂ ਵਿਅਕਤੀ ਫਲਦਾਰ ਅਤੇ ਲੰਬੀ ਮਿਆਦ ਤੱਕ ਰਹਿਣ ਵਾਲੇ ਦਰੱਖਤ ਲਗਾਉਂਦਾ ਹੈ।
4. ਜਦੋਂ ਵਿਅਕਤੀ ਭਗਵਾਨ ਸ਼ਿਵ ਦੀ ਜਾਂ ਕ੍ਰਿਸ਼ਨ ਦੀ ਨਿਯਮ ਪੂਰਵਕ ਉਪਾਸਨਾ ਕਰਦਾ ਹੈ।

sunita

This news is Edited By sunita