ਸ਼ਨੀਵਾਰ ਨੂੰ ਇਸ ਵਿਧੀ ਨਾਲ ਕਰੋ ਸ਼ਨੀ ਦੇਵ ਦੀ ਪੂਜਾ, ਮਿਲੇਗਾ ''ਸ਼ਨੀ ਦੋਸ਼'' ਤੋਂ ਛੁਟਕਾਰਾ

03/16/2019 11:10:33 AM

ਸ਼ਨੀਵਾਰ ਦੇ ਦਿਨ ਭਗਵਾਨ ਸ਼ਨੀਦੇਵ ਦੀ ਪੂਜਾ ਹੁੰਦੀ ਹੈ। ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਤੋਂ ਡਰਦੇ ਹਨ ਪਰ ਉਹ ਅਜਿਹੇ ਦੇਵਤਾ ਹਨ, ਜੋ ਸਾਰਿਆਂ ਦੇ ਕਰਮਾਂ ਦਾ ਫਲ ਦਿੰਦੇ ਹਨ। ਉਨ੍ਹਾਂ ਤੋਂ ਕੋਈ ਵੀ ਬੁਰਾ ਕੰਮ ਨਹੀਂ ਲੁਕਿਆ ਹੈ। ਕੁੰਡਲੀ 'ਚ ਜੇਕਰ ਸ਼ਨੀ ਅਸ਼ੁੱਭ ਹੋਵੇ ਤਾਂ ਵਿਅਕਤੀ ਨੂੰ ਕਿਸੇ ਵੀ ਕੰਮ 'ਚ ਸੌਖੀ ਤਰ੍ਹਾਂ ਸਫ਼ਲਤਾ ਨਹੀਂ ਮਿਲ ਪਾਉਂਦੀ ਹੈ।
ਸ਼ਨੀਵਾਰ ਨੂੰ ਸ਼ਨੀ ਕ੍ਰਿਪਾ ਲਈ ਪੂਜਾ, ਵਰਤ, ਦਾਨ ਦੇ ਕਈ ਉਪਾਅ ਦੱਸੇ ਗਏ ਹਨ। ਉੱਥੇ ਹੀ ਸ਼ਾਸਤਰਾਂ ਅਨੁਸਾਰ ਸ਼ਨੀ ਦੇ ਨਾਖੁਸ਼ ਹੋਣ ਦਾ ਅਰਥ ਹੈ ਮੁਸੀਬਤਾਂ ਦਾ ਮਾਰਗ ਖੁੱਲ੍ਹਣਾ। ਜੇਕਰ ਵਿਅਕਤੀ ਸ਼ਨੀਵਾਰ ਨੂੰ ਭਗਵਾਨ ਸ਼ਨੀ ਦੀ ਪੂਜਾ ਮਨ ਅਤੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਸ਼ਨੀਦੇਵ ਦੀ ਕ੍ਰਿਪਾ ਮਿਲਦੀ ਹੈ ਅਤੇ ਗ੍ਰਹਾਂ ਦੀ ਦਸ਼ਾ ਵੀ ਸੁਧਰਦੀ ਹੈ। ਆਓ ਜਾਣਦੇ ਹਾਂ ਸ਼ਨੀਵਾਰ ਨੂੰ ਸ਼ਨੀ ਦੇਵ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ, ਜਿਸ ਨਾਲ ਤੁਹਾਨੂੰ ਫਲ ਪ੍ਰਾਪਤ ਹੋਵੇ।
 

ਇਸ ਤਰ੍ਹਾਂ ਕਰੋ ਸ਼ਨੀ ਦੇਵ ਦੀ ਪੂਜਾ
1- ਹਰ ਸ਼ਨੀਵਾਰ ਨੂੰ ਮੰਦਰ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ। ਇਸ ਦੀਵੇ ਨੂੰ ਭਗਵਾਨ ਦੇ ਮੰਦਰ 'ਚ ਉਨ੍ਹਾਂ ਦੀ ਮੂਰਤੀ ਦੇ ਸਾਹਮਣੇ ਜਗਾਓ।
2- ਜੇਕਰ ਤੁਹਾਡੇ ਘਰ ਦੇ ਨੇੜੇ ਸ਼ਨੀ ਦੇਵ ਦਾ ਮੰਦਰ ਨਾ ਹੋਵੇ ਤਾਂ ਦੀਵਾ ਪਿੱਪਲ ਦੇ ਦਰੱਖਤ ਹੇਠਾਂ ਜਗਾਓ।
3- ਸ਼ਨੀ ਮਹਾਰਾਜ ਨੂੰ ਤੇਲ ਦੇ ਦੀਵੇ ਨਾਲ ਕਾਲੀ ਉੜਦ ਅਤੇ ਫਿਰ ਕੋਈ ਵੀ ਕਾਲੀ ਵਸਤੂ ਭੇਟ ਕਰੋ।
4- ਸ਼ਨੀ ਦੇਵ ਨੂੰ ਭੇਟ ਚੜ੍ਹਾਉਣ ਤੋਂ ਬਾਅਦ ਸ਼ਨੀ ਚਾਲੀਸਾ ਪੜ੍ਹੋ।
5- ਸ਼ਨੀ ਦੇਵ ਦੀ ਪੂਜਾ ਕਰਨ ਤੋਂ ਬਾਅਦ ਹਨੂੰਮਾਨ ਜੀ ਦੀ ਵੀ ਪੂਜਾ ਕਰੋ। ਉਨ੍ਹਾਂ ਦੀ ਮੂਰਤੀ 'ਤੇ ਸਿੰਦੂਰ ਲਗਾਓ ਅਤੇ ਕੇਲਾ ਚੜ੍ਹਾਓ।
 

ਇਸ ਚੀਜ਼ ਨਾਲ ਸ਼ਨੀ ਰਹਿੰਦੇ ਹਨ ਹਮੇਸ਼ਾ ਖੁਸ਼
ਸ਼ਨੀਵਾਰ ਨੂੰ ਮਾਸ-ਮੱਛੀ, ਸ਼ਰਾਬ ਦੇ ਸੇਵਨ ਤੋਂ ਜੋ ਦੂਰ ਰਹਿੰਦੇ ਹਨ। ਮੱਛੀਆਂ ਨੂੰ ਖਾਣਾ ਖੁਆਉਂਦੇ ਹਨ, ਇਸ ਚੀਜ਼ ਨਾਲ ਸ਼ਨੀ ਹਮੇਸ਼ਾ ਖੁਸ਼ ਰਹਿੰਦੇ ਹਨ।

DIsha

This news is Edited By DIsha