ਨਰਾਤਿਆਂ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

09/28/2019 1:58:29 PM

ਜਲੰਧਰ (ਬਿਊਰੋ) — ਕੱਲ੍ਹ ਯਾਨੀ ਕਿ 29 ਸਤੰਬਰ ਤੋਂ ਨਰਾਤੇ ਸ਼ੁਰੂ ਹੋ ਜਾ ਰਹੇ ਹਨ। ਭਾਰਤੀ ਸੰਸਕ੍ਰਿਤੀ ਮੁਤਾਬਕ ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਕਰਨ ਦਾ ਰਿਵਾਜ਼ ਸਦੀਆ ਪੁਰਾਣਾ ਹੈ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਭਗਤ ਇਸ ਦੌਰਾਨ ਮਾਂ ਦੁਰਗਾ ਦੇ ਵਰਤ ਰੱਖਦੇ ਹਨ ਅਤੇ ਪੂਜਾ ਕਰਦੇ ਹਨ। ਨਰਾਤੇ ਦੇ ਪਹਿਲੇ ਦਿਨ ਕਈ ਲੋਕ ਘਰ 'ਚ ਕਲਸ਼ ਸਥਾਪਤ ਕਰਦੇ ਹਨ ਪਰ ਇਨ੍ਹੀਂ ਦਿਨੀਂ ਭਗਤਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ। ਨਰਾਤਿਆਂ ਦੌਰਾਨ ਕੁਝ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ, ਜਿਸ ਨਾਲ ਮਾਂ ਦੁਰਗਾ ਨਾਰਾਜ਼ ਹੋ ਜਾਂਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਨਰਾਤਿਆਂ 'ਚ ਵਰਤ ਰੱਖਣ ਵਾਲਿਆਂ ਨੂੰ 9 ਦਿਨਾਂ ਤੱਕ ਦਾੜ੍ਹੀ-ਮੁੱਛ, ਨਹੁੰ ਅਤੇ ਵਾਲ ਨਹੀਂ ਕਟਵਾਉਣੇ ਚਾਹੀਦੇ।

ਜਿਹੜੇ ਲੋਕ ਨਰਾਤੇ ਦੇ ਦਿਨ ਘਰ 'ਚ ਕਲਸ਼ ਸਥਾਪਤ ਕਰਦੇ ਹਨ ਅਤੇ ਦੀਵਾ ਜਗਾਉਂਦੇ ਹਨ ਉਨ੍ਹਾਂ ਨੂੰ ਨਰਾਤਿਆਂ ਦੌਰਾਨ ਘਰ ਖਾਲੀ ਨਹੀਂ ਛੱਡਣਾ ਚਾਹੀਦਾ।

ਨਰਾਤਿਆਂ ਦੇ ਚੱਲਦੇ ਘਰ 'ਚ ਲੱਸਣ, ਪਿਆਜ਼, ਨਾਨਵੈੱਜ਼, ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਨਹੀਂ ਲਿਆਉਣੀ ਚਾਹੀਦੀ।

ਨਰਾਤਿਆਂ ਦੌਰਾਨ ਵਰਤ ਰੱਖਣ ਵਾਲਿਆਂ ਨੂੰ ਬੈਲਟ ਜਾਂ ਫਿਰ ਚਮੜੇ ਤੋਂ ਬਣੀਆਂ ਚੀਜ਼ਾਂ ਨਹੀਂ ਪਹਿਣਨੀਆਂ ਚਾਹੀਦੀਆਂ।

ਵਰਤ ਰੱਖਣ ਵਾਲਿਆਂ ਨੂੰ ਆਨਾਜ ਅਤੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਨਰਾਤਿਆਂ 'ਚ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ।