ਅੱਠਵੇਂ ਦਿਨ ਕਰੋਂ ਦੇਵੀ ਮਹਾਗੌਰੀ ਜੀ ਦੀ ਪੂਜਾ

10/06/2019 9:36:37 AM

ਜਲੰਧਰ(ਬਿਊਰੋ)- ਨਰਾਤਿਆਂ ਦੇ 9 ਦਿਨਾਂ 'ਚ ਮਾਂ ਦੁਰਗਾ ਜੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਅੱਠਵੇਂ ਦਿਨ ਦੇਵੀ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਦੇਵੀ ਮਹਾਗੌਰੀ ਜੀ ਦੀ ਸੱਚੇ ਮਨ ਤੇ ਸ਼ਰਧਾ ਨਾਲ ਪੂਜਾ ਕਰਨ 'ਤੇ ਮਾਂ ਆਪਣੇ ਭਗਤਾਂ ਨੂੰ ਖੁਸ਼ ਹੋ ਕੇ ਮਨਚਾਹਿਆ ਵਰ ਦਿੰਦੀ ਹੈ। ਮਾਂ ਮਹਾਗੌਰੀ ਜੀ ਦੀ ਪੂਜਾ ਕਰਨ ਨਾਲ ਸਾਧਕ ਨੂੰ ਧਨ-ਦੌਲਤ, ਮਾਣ ਤੇ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ।
ਇਹ ਹੈ ਕਥਾ
ਕਿਹਾ ਜਾਂਦਾ ਹੈ ਕਿ ਜਦੋਂ ਦੇਵੀ ਪਾਰਵਤੀ ਭਗਵਾਨ ਸ਼ਿਵ ਜੀ ਨੂੰ ਪਾਉਣ ਲਈ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਦਾ ਰੰਗ ਸਾਂਵਲਾ ਸੀ। ਆਪਣੇ ਸਰੀਰ ਨੂੰ ਸ਼ੁੱਧ ਕਰਨ ਲਈ, ਉਨ੍ਹਾਂ ਨੇ ਗੰਗਾਂ ਤੋਂ ਪਵਿੱਤਰ ਜਲ ਲਿਆ ਅਤੇ ਉਸ ਦੀ ਸਹਾਇਤਾ ਨਾਲ ਦੇਵੀ ਨੂੰ ਨਵੀਂ ਅਤੇ ਸਾਫ ਕਾਇਆ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਮਹਾਗੌਰੀ ਕਿਹਾ ਜਾਣ ਲੱਗਾ।
ਦੇਵੀ ਮਹਾਗੌਰੀ ਜੀ ਦੀ ਪੂਜਾ ਕਾਰਨ ਭਗਤਾਂ ਨੂੰ ਅਸ਼ੁੱਧ ਹਿਰਦੇ ਨੂੰ ਸਾਫ ਕਰਨ 'ਚ ਸਹਾਇਤਾ ਮਿਲਦੀ ਹੈ। ਮਾਂ ਮਹਾਗੌਰੀ ਹਰੇ ਤੇ ਸਫੇਦ ਕੱਪੜੇ ਧਾਰਨ ਕਰਦੀ ਹੈ। 
ਅੱਠਵੇਂ ਦਿਨ ਦੇਵੀ ਮਹਾਗੌਰੀ ਜੀ ਦੀ ਪੂਜਾ ਕਰਨ ਨਾਲ ਆਤਮਾ 'ਚੋਂ ਸਾਰੀਆਂ ਅਸ਼ੁੱਧੀਆਂ ਦੂਰ ਹੋ ਜਾਂਦੀਆਂ ਹਨ। ਅੱਜ ਦੇ ਦਿਨ ਦੇਵੀ ਆਪਣੇ ਉਪਾਸਕਾ ਦੇ ਹਿਰਦੇ ਤੋਂ ਸਾਰੀਆਂ ਬੁਰਾਈਆਂ ਨੂੰ ਸਾਫ ਕਰਦੀ ਹੈ ਅਤੇ ਉਨ੍ਹਾਂ ਨੂੰ ਧਾਰਮਿਕ ਬਣਾਉਣੀ ਹੈ। ਇਸ ਸਰਵਸ਼ਕਤੀਮਾਨ ਦੇਵੀ ਦੀ ਪੂਜਾ ਕਰਨ ਵਾਲਾ ਪਵਿੱਤਰ ਬਣਦਾ ਹੈ। ਇਸ ਦਿਨ ਮਾਂ ਗੌਰੀ ਅਤੇ ਭਗਵਾਨ ਸ਼ੰਕਰ ਦੀ ਇਕੱਠੇ ਪੂਜਾ ਕੀਤੀ ਜਾ ਸਕਦੀ ਹੈ।
ਪੂਜਾ ਦੀ ਵਿਧੀ
 ਮਾਂ ਮਹਾਗੌਰੀ ਜੀ ਦੀ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਕਲਸ਼ 'ਚ ਵਿਰਾਜਮਾਨ ਸਾਰੇ ਦੇਵੀ-ਦੇਵਤਿਆਂ ਨੂੰ ਨਮਨ ਕਰੋ। ਮਾਂ ਮਹਾਗੌਰੀ ਦੀ ਪੂਜਾ ਲਈ ਧੂਫ-ਦੀਪ ਆਦਿ ਤੋਂ ਬਾਅਦ ਦੁਰਗਾ ਸਪਤਸ਼ਤੀ ਦਾ ਪਾਠ ਕਰੋ।
ਇਸ ਤੋਂ ਬਾਅਦ ਮਾਂ ਨੂੰ ਚਨਾ-ਹਲਵਾ ਅਤੇ ਖੋਏ ਨਾਲ ਬਣੇ ਪ੍ਰਸ਼ਾਦ ਦਾ ਭੋਗ ਲਗਵਾਓ। ਮਾਂ ਨੂੰ ਫੁੱਲ ਭੇਂਟ ਕਰੋ। ਇਸ ਤੋਂ ਬਾਅਦ ਦੇਵੀ ਦੇ ਮੰਤਰਾਂ ਦਾ ਜਾਪ ਕਰਦੇ ਸਮੇਂ ਉਨ੍ਹਾਂ ਦੇ ਰੂਪ ਦਾ ਧਿਆਨ ਲਗਾਓ।

 

manju bala

This news is Edited By manju bala