Naina Devi Mela 2020 : ਸ਼ਰਧਾਲੂ ਇੰਝ ਕਰ ਸਕਣਗੇ ਮਾਤਾ ਰਾਣੀ ਦੇ ਦਰਸ਼ਨ

10/12/2020 8:04:33 AM

17 ਅਕਤੂਬਰ ਤੋਂ 26 ਅਕਤੂਬਰ ਤੱਕ ਆਯੋਜਿਤ ਹੋਣ ਵਾਲੇ ਨਰਾਤਿਆਂ 'ਚ ਸ਼ਰਧਾਲੂਆਂ ਨੂੰ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੀ ਦਰਸ਼ਨ ਕਰਵਾਏ ਜਾਣਗੇ। ਇਸ ਦੌਰਾਨ ਆਵਾਜਾਈ ਨੂੰ ਕੰਟਰੋਲ ਕਰਨ ਲਈ ਪੂਰਾ ਸਟਾਫ਼ ਨਿਯੁਕਤ ਕੀਤਾ ਜਾਵੇਗਾ ਅਤੇ ਟਰੱਕ, ਟਰੈਕਟਰ ਅਤੇ ਟੈਂਪੂ ਆਦਿ ਸਵਾਰੀਆਂ ਨੂੰ ਲੈ ਕੇ ਨੈਣਾ ਦੇਵੀ 'ਚ ਨਹੀਂ ਆਉਣ ਦਿੱਤੇ ਜਾਣਗੇ।

ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੱਸ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਬੱਸਾਂ ਅਤੇ ਟੈਕਸੀਆਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਜਾਵੇਗਾ।

ਵਿਆਹ ਅਤੇ ਮੁੰਡਨ ਵਗੈਰਾ ਦੀ ਮਨਜ਼ੂਰੀ ਨਹੀਂ ਹੋਵੇਗੀ ਅਤੇ ਮੰਦਰ ਅੰਦਰ ਸਿਰਫ ਸੁੱਕਾ ਪ੍ਰਸ਼ਾਦ ਹੀ ਚੜ੍ਹਾਇਆ ਜਾ ਸਕੇਗਾ। ਇਸ ਦੇ ਨਾਲ ਹੀ ਨਾਰੀਅਲ ਅਤੇ ਕੜ੍ਹਾਹ ਪ੍ਰਸ਼ਾਦ ਚੜ੍ਹਾਉਣ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

Babita

This news is Content Editor Babita