ਭਗਵਾਨ ਵਿਸ਼ਣੂ ਜੀ ਦੀ ਕਿਰਪਾ ਪਾਉਣ ਲਈ ਵੀਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ

01/18/2023 3:27:40 PM

ਜਲੰਧਰ (ਬਿਊਰੋ) - ਵੀਰਵਾਰ ਵਾਲੇ ਦਿਨ ਵਿਸ਼ਣੂ ਭਗਵਾਨ ਜੀ ਅਤੇ ਦੇਵ ਗੁਰੂ ਬ੍ਰਹਸਪਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਘਰ 'ਚ ਖੁਸ਼ੀਆਂ ਲਿਆਉਣ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਇਸ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਜੀ ਦੀ ਕ੍ਰਿਪਾ ਸਦਕਾ ਜ਼ਿੰਦਗੀ ‘ਚ ਕਦੇ ਵੀ ਸਿਹਤ, ਪੈਸਾ, ਸਫਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਵੀ ਸਮੱਸਿਆ ਨਹੀਂ ਹੁੰਦੀ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਰਨ ਨਾਲ ਭਗਵਾਨ ਦੀ ਕਿਪ੍ਰਾ ਹਮੇਸ਼ਾ ਤੁਹਾਡੇ ’ਤੇ ਬਣੀ ਰਹੇਗੀ। 

ਕੇਲੇ ਦੇ ਦਰਖੱਤ ਦੀ ਪੂਜਾ
ਵੀਰਵਾਰ ਵਾਲੇ ਦਿਨ ਕੇਲੇ ਦੇ ਦਰਖੱਤ ਦੀ ਪੂਜਾ ਕੀਤੀ ਜਾਂਦੀ ਹੈ। ਸਵੇਰੇ-ਸਵੇਰੇ ਕੇਲੇ ਦੇ ਦਰਖੱਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਦੇ ਦਰਖੱਤ 'ਤੇ ਚਨੇ ਦੀ ਦਾਲ ਚੜ੍ਹਾਉਣਾ ਵੀ ਸ਼ੁੱਭ ਹੁੰਦਾ ਹੈ।

ਕੇਸਰ ਦਾ ਟਿੱਕਾ
ਵੀਰਵਾਰ ਵਾਲੇ ਦਿਨ ਚਨੇ ਦੀ ਦਾਲ ਅਤੇ ਕੇਸਰ ਮੰਦਰ 'ਚ ਦਾਨ ਕਰਨਾ ਚਾਹੀਦਾ ਹੈ। ਪੂਜਾ ਤੋਂ ਬਾਅਦ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ।

ਪੀਲੇ ਰੰਗ ਦੇ ਕੱਪੜੇ ਪਾਓ
ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਜ਼ਰੂਰ ਪਾਉਣੇ ਚਾਹੀਦੇ ਹਨ। 

ਇਸ ਦਿਨ ਵਿਸ਼ਣੂ ਭਗਵਾਨ ਦੀ ਪੂਜਾ
ਵੀਰਵਾਰ ਵਾਲੇ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਸ਼ਣੂ ਭਗਵਾਨ ਦੀ ਪੂਜਾ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ।

ਪੀਲੇ ਰੰਗ ਦੀਆਂ ਚੀਜ਼ਾਂ ਦਾ ਕਰੋ ਦਾਨ 
ਵੀਰਵਾਰ ਨੂੰ ਪੀਲੇ ਫਲ-ਫੁੱਲ, ਛੌਲਿਆਂ ਦੀ ਦਾਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਪੀਲੀ ਮਠਿਆਈ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।

ਪੀਲੇ ਫੁੱਲ
ਇਸ ਦਿਨ ਤੁਸੀਂ ਕਿਸੇ ਵੀ ਮੰਦਰ 'ਚ ਜਾ ਕੇ ਪੀਲੇ ਫੁੱਲ ਵੀ ਚੜ੍ਹਾ ਸਕਦੋ ਹੋ।         

ਕੱਚਾ ਦੁੱਧ ਚੜ੍ਹਾਓ
ਇਸ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ।

ਇਸ ਮੰਤਰ ਦਾ ਕਰੋ ਜਾਪ
ਓਮ ਗ੍ਰਾਂ ਗ੍ਰੀਂ ਗ੍ਰੋਂ ਸ : ਗੁਰੂਵੇ ਨਮ: ਮੰਤਰ ਦਾ 108 ਵਾਰ ਜਾਪ ਕਰੋ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon