ਜਨਮ ਅਸ਼ਟਮੀ: ਜਾਣੋ ਘਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਹੜੀ ਮੂਰਤੀ ਸਥਾਪਤ ਕਰਨ ਨਾਲ ਮਿਲੇਗਾ ਲੋੜੀਂਦਾ ਫ਼ਲ

08/30/2021 9:37:09 AM

ਨਵੀਂ ਦਿੱਲੀ - ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਵਸ ਭਾਵ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਅਤੇ ਵਰਤ ਰੱਖਣ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਅਤੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦਿਨ ਸ਼ਰਧਾਲੂ ਬਾਜ਼ਾਰ ਤੋਂ ਲੱਡੂ ਗੋਪਾਲ ਦੀਆਂ ਸੁੰਦਰ ਮੂਰਤੀਆਂ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਸਥਾਪਤ ਕਰਦੇ ਹਨ। ਪਰ ਵਾਸਤੂ ਅਤੇ ਜੋਤਿਸ਼ ਦੇ ਅਨੁਸਾਰ ਆਪਣੀ ਮਨੋਕਾਮਨਾ ਅਨੁਸਾਰ ਲੱਡੂ ਗੋਪਾਲ ਦੀ ਮੂਰਤੀ ਘਰ ਲਿਆਉਣਾ ਅਤੇ ਪੂਜਾ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ....

ਔਲਾਦ ਦੀ ਪ੍ਰਾਪਤੀ ਲਈ ਬਾਲਗੋਪਾਲ ਦੀ ਮੂਰਤੀ 

ਔਲਾਦ ਦੀ ਚਾਹਤ ਰੱਖਣ ਵਾਲੇ ਸ਼ਰਧਾਲੂਆਂ ਨੂੰ ਇਸ ਸਾਲ ਜਨਮ ਅਸ਼ਟਮੀ 'ਤੇ ਆਪਣੇ ਘਰ ਬਾਲਗੋਪਾਲ ਦੀ ਮੂਰਤੀ ਸਥਾਪਿਤ ਕਰਨੀ ਚਾਹੀਦੀ ਹੈ। ਇਮਾਨਦਾਰੀ, ਸੱਚੇ ਮਨ ਨਾਲ ਉਨ੍ਹਾਂ ਦੀ ਪੂਜਾ ਅਤੇ ਦੇਖਭਾਲ ਕਰਨੀ ਚਾਹੀਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਪੂਜਾ ਅਤੇ ਦੇਖਭਾਲ ਕਰਨ ਨਾਲ, ਭਗਵਾਨ ਸ਼ਰਧਾਲੂਆਂ ਦੀ ਝੋਲੀ ਭਰ ਦਿੰਦੇ ਹਨ।

ਇਹ ਵੀ ਪੜ੍ਹੋ : ਜਨਮ ਅਸ਼ਟਮੀ 'ਤੇ ਇੰਝ ਸਜਾਓ ਘਰ ਦਾ ਮੰਦਿਰ

ਸਕਾਰਾਤਮਕ ਊਰਜਾ ਲਈ ਮੱਖਣ ਚੋਰ ਦੀ ਮੂਰਤੀ

ਘਰ ਵਿੱਚ ਮੱਖਣ ਚੋਰ ਦੀ ਮੂਰਤੀ ਸਥਾਪਿਤ ਕਰਨ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸਦੇ ਨਾਲ ਹੀ ਘਰ ਵਿੱਚ ਖੁਸ਼ਹਾਲੀ, ਅਤੇ ਖ਼ੁਸ਼ੀਆਂ ਦਾ ਵਾਸ ਹੁੰਦਾ ਹੈ।

ਆਰਥਿਕ ਮਜ਼ਬੂਤੀ ਲਈ ਮੁਰਲੀਧਰ ਕਨ੍ਹਾਜੀ ਦੀ ਮੂਰਤੀ

ਘਰ ਵਿੱਚ ਧਨ ਦੀ ਬਰਕਤ ਬਣਾਏ ਰੱਖਣ ਲਈ, ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ਼੍ਰੀ ਕ੍ਰਿਸ਼ਨ ਦੇ ਮੁਰਲੀਧਰ ਸਵਰੂਪ ਦੀ ਮੂਰਤੀ ਸਥਾਪਿਤ ਕਰੋ। ਮੰਨਿਆ ਜਾਂਦਾ ਹੈ ਕਿ ਭਗਵਾਨ ਜੀ ਦੇ ਇਸ ਰੂਪ ਦੀ ਪੂਜਾ ਕਰਨ ਨਾਲ ਘਰ ਵਿੱਚ ਧਨ ਦੀ ਕਮੀ ਨਹੀਂ ਹੁੰਦੀ। ਇਸ ਦੇ ਨਾਲ ਹੀ ਇਹ ਜੀਵਨ ਵਿੱਚ ਸਫਲਤਾ ਦਾ ਰਾਹ ਵੀ ਖੁੱਲ੍ਹਦੇ ਹਨ।

ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ - ਰਾਧਾ ਕ੍ਰਿਸ਼ਨ ਰੂਪ ਦੀ ਮੂਰਤੀ

ਜੇ ਤੁਹਾਡੇ ਵਿਆਹੁਤਾ ਜੀਵਨ ਵਿੱਚ ਸਮੱਸਿਆਵਾਂ ਚੱਲ ਰਹੀਆਂ ਹਨ, ਤਾਂ ਆਪਣੇ ਬੈਡਰੂਮ ਵਿੱਚ ਰਾਧਾ-ਕ੍ਰਿਸ਼ਨ ਦੀ ਮੂਰਤੀ ਜਾਂ ਤਸਵੀਰ ਲਗਾਓ। ਮੰਨਿਆ ਜਾਂਦਾ ਹੈ ਕਿ ਇਸ ਕਾਰਨ ਪਤੀ -ਪਤਨੀ ਦੇ ਵਿੱਚ ਮਜ਼ਬੂਤੀ ਆਉਂਦੀ ਹੈ। ਇਸ ਨਾਲ ਘਰ ਦਾ ਮਾਹੌਲ ਖੁਸ਼ਨੁਮਾ ਰਹਿੰਦਾ ਹੈ।

ਕਰੀਅਰ ਦੀ ਤਰੱਕੀ ਲਈ - ਚੱਕਰਧਾਰੀ ਦੀ ਮੂਰਤੀ

ਜਿਨ੍ਹਾਂ ਲੋਕਾਂ ਨੂੰ ਆਪਣੀ ਨੌਕਰੀ ਜਾਂ ਕਾਰੋਬਾਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੂੰ ਇਸ ਜਨਮ ਅਸ਼ਟਮੀ 'ਤੇ ਭਗਵਾਨ ਕ੍ਰਿਸ਼ਨ ਦੇ ਚੱਕਰਧਾਰੀ ਰੂਪ ਦੀ ਪੂਜਾ ਕਰਨੀ ਚਾਹੀਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਕਾਰੋਬਾਰ ਅਤੇ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ, ਜੀਵਨ ਵਿੱਚ ਤਰੱਕੀ ਦੇ ਰਾਹ ਖੁੱਲ੍ਹਦੇ ਹਨ।

ਇਹ ਵੀ ਪੜ੍ਹੋ : ਰਸੋਈ ਦੇ ਮਸਾਲੇ ਵੀ ਕਰਦੇ ਹਨ ਗ੍ਰਹਿ ਦੀ ਦਸ਼ਾ ਤੇ ਦਿਸ਼ਾ ਪ੍ਰਭਾਵਿਤ, ਦਵਾਉਂਦੇ ਹਨ ਰੋਗਾਂ ਤੋਂ ਅਰਾਮ

ਸਹੀ ਦਿਸ਼ਾ ਪ੍ਰਾਪਤ ਕਰਨ ਲਈ ਪਾਰਥ ਸਾਰਥੀ

ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਅਕਸਰ ਉਲਝਣ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਜੀਵਨ ਵਿੱਚ ਸਹੀ ਦਿਸ਼ਾ ਪ੍ਰਾਪਤ ਕਰਨ ਲਈ, ਜਨਮ ਅਸ਼ਟਮੀ ਦੇ ਦਿਨ, ਅਰਜੁਨ ਦੇ ਮੁਕਤੀ ਦਾ ਮਾਰਗ ਪ੍ਰਾਪਤ ਕਰਨ ਲਈ ਗੀਤਾ ਨੂੰ ਗਿਆਨ ਦੇਣ ਵਾਲੀ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰੋ। ਇਸ ਨਾਲ ਮੁਸ਼ਕਲਾਂ ਦੂਰ ਹੁੰਦੀਆਂ ਹਨ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ।

ਮੁਕਤੀ ਦਾ ਮਾਰਗ ਪਾਉਣ ਲਈ ਗੀਤਾ ਦਾ ਗਿਆਨ ਦੇ ਰਹੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ 

ਜੀਵਨ ਵਿੱਚ ਤਰੱਕੀ, ਮੁਕਤੀ ਅਤੇ ਗਿਆਨ ਦੀ ਪ੍ਰਾਪਤੀ ਲਈ, ਗੀਤਾ ਦਾ ਉਪਦੇਸ਼ ਦਿੰਦੇ ਹੋਏ ਭਗਵਾਨ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰੋ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਦੇ ਇਸ ਰੂਪ ਦੀ ਰੋਜ਼ਾਨਾ ਪੂਜਾ ਕਰਨ ਨਾਲ ਜੀਵਨ ਨੂੰ ਸਹੀ ਦਿਸ਼ਾ ਮਿਲਦੀ ਹੈ। ਇਸ ਦੇ ਨਾਲ ਹੀ ਮੁਕਤੀ ਦਾ ਮਾਰਗ ਮਿਲ ਜਾਂਦਾ ਹੈ।


ਇਹ ਵੀ ਪੜ੍ਹੋ : Vastu Tips : ਮੋਰ ਪੰਖ ਨਾਲ ਚਮਕ ਸਕਦੀ ਹੈ ਕਿਸਮਤ, ਦੂਰ ਹੋਣਗੇ ਹਰ ਤਰ੍ਹਾਂ ਦੇ ਵਾਸਤੂ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur