ਸ਼ਨੀਵਾਰ ਦੇ ਦਿਨ ਕਰੋ ਹਨੂੰਮਾਨ ਦੇ ਇਨ੍ਹਾਂ ਮੰਤਰਾਂ ਦਾ ਜਾਪ, ਚਮਤਕਾਰ ਦੇਖ ਹੋ ਜਾਓਗੇ ਹੈਰਾਨ

06/08/2019 2:46:04 PM

ਜਲੰਧਰ (ਬਿਊਰੋ)— ਜ਼ਿਆਦਾਤਰ ਲੋਕਾਂ ਨੂੰ ਇਹੀ ਪਤਾ ਹੈ ਕਿ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੀ ਪੂਜਾ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਹਨੂੰਮਾਨ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਜਯੋਤਿਸ਼ ਸ਼ਾਸਤਰ ਮੁਤਾਬਕ ਜੇਕਰ ਕਿਸੇ ਵਿਅਕਤੀ ਦੇ ਜੀਵਨ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਤਾਂ ਮੰਗਲਵਾਰ ਤੋਂ ਇਲਾਵਾ ਸ਼ਨੀਵਾਰ ਨੂੰ ਰਾਮਬਾਣ ਉਪਾਅ ਦੇ ਨਾਲ-ਨਾਲ ਇਨ੍ਹਾਂ ਦੇ ਕੁਝ ਚਮਤਕਾਰੀ ਮੰਤਰਾਂ ਦਾ ਜਾਪ ਕਰ ਲੈਣਾ ਚਾਹੀਦਾ ਹੈ। ਇਸ ਨਾਲ ਜ਼ਿੰਦਗੀ ਦੀ ਹਰ ਸਮੱਸਿਆ ਦਾ ਅੰਤ ਹੋ ਜਾਂਦਾ ਹੈ, ਸਗੋਂ ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਜਾਪ ਨਾਲ ਗ੍ਰਹਿਆਂ ਦੇ ਬੁਰੇ ਪ੍ਰਭਾਵਾਂ ਤੋਂ ਵੀ ਮੁਕਤੀ ਮਿਲਦੀ ਹੈ ਤੇ ਹਰ ਤਰ੍ਹਾਂ ਦੇ ਸੰਕਟ ਤੇ ਪ੍ਰੇਸ਼ਾਨੀਆਂ ਦਾ ਅੰਤ ਹੋ ਜਾਂਦਾ ਹੈ। ਹੇਠ ਲਿਖੇ ਮੰਤਰਾਂ ਦਾ ਜਾਪ ਜ਼ਰੂਰ ਕਰੋ—

ਮਹਾਬਲੀ ਹਨੂੰਮਾਨ ਦੇ ਸੰਕਟਹਾਰੀ ਮੰਤਰ-

ਪਹਿਲਾ ਮੰਤਰ- ॐ ਤੇਜਸੇ ਨਮ:
ਦੂਜਾ ਮੰਤਰ- ॐ ਪ੍ਰਸੰਨਾਤਮਨੇ ਨਮ:
ਤੀਜਾ ਮੰਤਰ- ॐ ਸ਼ੂਰਾਏ ਨਮ:
ਚੌਥਾ ਮੰਤਰ- ॐ ਸ਼ਾਨਤਾਏ ਨਮ:
ਪੰਜਵਾਂ ਮੰਤਰ- ॐ ਮਾਰੂਤਾਤਮਜਾਏ ਨਮ:
ਛੇਵਾਂ ਮੰਤਰ- ॐ ਹੰ ਹਨੁਮਤੇ ਨਮ:

ਜਯੋਤਿਸ਼ ਸ਼ਾਸਤਰ ਮੁਤਾਬਕ ਸ਼ਨੀਵਾਰ ਦੀ ਸ਼ਾਮ ਮਹਾਬਲੀ ਹਨੂੰਮਾਨ ਦੇ ਮੰਦਰ 'ਚ ਜਾ ਕੇ ਪਵਨਪੁਤਰ ਦੇ ਸਾਹਮਣੇ ਬੈਠ ਕੇ ਉਪਰੋਕਤ ਮੰਤਰਾਂ ਦਾ ਜਿੰਨੀ ਤੁਹਾਡੀ ਸ਼ਰਧਾ ਹੋਵੇ, ਉਨਾ ਜਾਪ ਕਰੋ। ਨਹੀਂ ਤਾਂ ਘੱਟ ਤੋਂ ਘੱਟ 108 ਵਾਰ ਜਾਪ ਕਰ ਲਓ। ਇਨ੍ਹਾਂ ਬਾਰੇ ਮਾਨਤਾ ਹੈ ਕਿ ਜਿੰਨੀ ਜ਼ਿਆਦਾ ਵਾਰ ਇਨ੍ਹਾਂ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ, ਉਨੀ ਛੇਤੀ ਸਾਰੇ ਸੰਕਟ ਦੂਰ ਹੋ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ਾਮ ਨੂੰ ਹਨੂੰਮਾਨ ਮੰਦਰ 'ਚ ਜਾ ਕੇ ਇਕ ਸਰ੍ਹੋਂ ਦੇ ਤੇਲ ਦਾ ਤੇ ਇਕ ਸ਼ੁੱਧ ਦੇਸੀ ਘਿਓ ਦਾ ਦੀਵਾ ਜਗਾਓ। ਫਿਰ ਉਥੇ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

ਰਾਮ ਮੰਦਰ 'ਚ ਜਾ ਕੇ ਖੱਬੇ ਹੱਥ ਦੇ ਅੰਗੂਠੇ ਨਾਲ ਹਨੂੰਮਾਨ ਦੇ ਮੱਥੇ ਦਾ ਸਿੰਦੂਰ ਲੈ ਕੇ ਮਾਤਾ ਸੀਤਾ ਦੇ ਸ਼੍ਰੀ ਸਵਰੂਪ ਦੇ ਸ਼੍ਰੀ ਚਰਨਾਂ 'ਚ ਲਗਾ ਦਿਓ।

ਭੂਤ ਪ੍ਰੇਤ ਸਮੱਸਿਆ ਨਾਲ ਪੀੜਤ ਹੋ ਤਾਂ ਹਨੂੰਮਾਨ ਮੰਦਰ 'ਚ ਜਾ ਕੇ ਸ਼੍ਰੀ ਬਜਰੰਗ ਬਲੀ ਦੇ ਗੁਰਜ ਤੇ ਪੈਰ ਦੇ ਸਿੰਦੂਰ ਦਾ ਟਿੱਕਾ ਲਗਾ ਲਓ। ਉਸ ਤੋਂ ਬਾਅਦ ਹੇਠ ਲਿਖੇ ਮੰਤਰ ਦਾ 108 ਵਾਰ ਜਾਪ ਕਰਕੇ ਇਕ ਗਿਲਾਸ ਪਾਣੀ ਨੂੰ ਅਭਿਮੰਤਰਿਤ ਕਰਨ ਤੋਂ ਬਾਅਦ ਉਹ ਪਾਣੀ ਭੂਤ ਪ੍ਰੇਤ ਦੀ ਸਮੱਸਿਆ ਨਾਲ ਪੀੜਤ ਵਿਅਕਤੀ ਦੇ ਉਪਰ ਥੋੜ੍ਹਾਂ ਜਿਹਾ ਛਿੜਕ ਕੇ ਬਾਕੀ ਪੂਰਾ ਪਾਣੀ ਉਸ ਨੂੰ ਪਿਲਾ ਦਿਓ।

ਮੰਤਰ-

ॐ ਹਨੁਮੰਨਜਨੀ ਸੁਨੋ ਵਾਯੁਪੁਤਰ ਮਹਾਬਲ: ।
ਅਕਸਮਾਦਾਗਤੋਤਪਾਂਤ ਨਾਸ਼ਯਾਸ਼ੁ ਨਮੋਸਤੁਤੇ ।।
।। ॐ ਹੰ ਹਨੁਮਤੇ ਰੁਦਰਾਤਮਕਾਏ ਹੁੰ ਫਟ ।।