Feng Shui Tips: ਨੌਕਰੀ ''ਚ ਸਫ਼ਲਤਾ ਦਿਵਾਉਂਦਾ ਹੈ ਫੇਂਗ ਸ਼ੂਈ ਦਾ ਇਹ ਉਪਾਅ

01/22/2023 8:31:41 PM

ਨਵੀਂ ਦਿੱਲੀ- ਫੇਂਗ ਸ਼ੂਈ ਚੀਨ ਦੀ ਧਾਰਮਿਕ ਕਿਤਾਬ 'ਟਾਯੋ' 'ਤੇ ਆਧਾਰਿਤ ਗਿਆਨ ਹੈ। ਇਸ 'ਚ ਇਸ ਗੱਲ ਦਾ ਵਿਚਾਰ ਕੀਤਾ ਗਿਆ ਹੈ ਕਿ ਊਰਜਾ ਦਾ ਪ੍ਰਭਾਵ ਕਿਵੇਂ ਸਕਾਰਾਤਮਕ ਅਤੇ ਨਕਾਰਾਤਮਕ ਹੁੰਦਾ ਹੈ ਅਤੇ ਕਿਵੇਂ ਕੁਦਰਤੀ ਸ਼ਕਤੀਆਂ ਦਾ ਜੀਵਨ ਉੱਤੇ ਵਿਆਪਕ ਪ੍ਰਭਾਵ ਪੈਂਦਾ ਹੈ। ਫੇਂਗ ਸ਼ੂਈ ਵਸਤੂਆਂ ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ਊਰਜਾ 'ਚ ਬਦਲਣ 'ਚ ਕਾਰਗਰ ਹੁੰਦੀਆਂ ਹਨ। ਇਨ੍ਹਾਂ ਨੂੰ ਘਰ ਅਤੇ ਦਫਤਰ 'ਚ ਲਗਾਉਣ ਨਾਲ ਕਈ ਫ਼ਾਇਦੇ ਹੁੰਦੇ ਹਨ। ਜੇਕਰ ਤੁਸੀਂ ਨੌਕਰੀ-ਕਾਰੋਬਾਰ 'ਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫੇਂਗਸ਼ੂਈ ਦਾ ਬਿਹਤਰੀਨ ਟਿਪਸ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
ਫੇਂਗ ਸ਼ੂਈ 'ਚ ਕ੍ਰਿਸਟਲ ਬਾਲ ਇੱਕ ਬਹੁਤ ਕਾਰਗਰ ਹੁੰਦਾ ਹੈ। ਇਹ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਵਰਤੋਂ 'ਚ ਲਿਆਂਦਾ ਜਾਂਦਾ ਹੈ। ਕ੍ਰਿਸਟਲ ਬਾਲ ਨੂੰ ਦਫ਼ਤਰ ਅਤੇ ਘਰ 'ਚ ਸ਼ੁਭ ਕੰਮ ਲਈ ਲਗਾਇਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਦਫਤਰ, ਕਾਰੋਬਾਰੀ ਸਥਾਨ 'ਤੇ ਕ੍ਰਿਸਟਲ ਬਾਲ ਲਗਾਉਂਦੇ ਹੋ ਤਾਂ ਤੁਹਾਨੂੰ ਆਪਣੇ ਕੰਮ-ਧੰਦੇ ਅਤੇ ਨੌਕਰੀ 'ਚ ਸਫ਼ਲਤਾ ਮਿਲੇਗੀ। ਕਾਰੋਬਾਰ 'ਚ ਲਾਭ ਪ੍ਰਾਪਤ ਕਰਨ ਲਈ ਕ੍ਰਿਸਟਲ ਬਾਲ ਲਗਾਉਣੀ ਚਾਹੀਦੀ ਹੈ।
ਦੂਜੇ ਪਾਸੇ, ਜੇਕਰ ਤੁਹਾਡੇ ਘਰ 'ਚ ਬੱਚੇ ਹਨ ਅਤੇ ਉਨ੍ਹਾਂ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ, ਤਾਂ ਤੁਸੀਂ ਉਨ੍ਹਾਂ ਦੇ ਸਟੱਡੀ ਰੂਮ 'ਚ ਕ੍ਰਿਸਟਲ ਬਾਲ ਲਗਾ ਸਕਦੇ ਹੋ। ਇਸ ਨਾਲ ਬੱਚੇ ਦਾ ਪੜ੍ਹਾਈ 'ਚ ਮਨ ਲੱਗੇਗਾ। ਬੈੱਡਰੂਮ 'ਚ ਕ੍ਰਿਸਟਲ ਬਾਲ ਰੱਖਣ ਨਾਲ ਵਿਆਹੁਤਾ ਜੀਵਨ ਮਧੁਰ ਹੁੰਦਾ ਹੈ। ਜੇਕਰ ਜੀਵਨ ਸਾਥੀ ਨਾਲ ਵਾਰ-ਵਾਰ ਝਗੜੇ ਦੀ ਸਥਿਤੀ ਬਣੀ ਰਹਿੰਦੀ ਹੈ ਤਾਂ ਅਜਿਹੇ ਲੋਕਾਂ ਨੂੰ ਆਪਣੇ ਕਮਰੇ 'ਚ ਕ੍ਰਿਸਟਲ ਬਾਲ ਜ਼ਰੂਰ ਲਗਾਉਣੀ ਚਾਹੀਦੀ ਹੈ।
ਘਰ ਦੀ ਬਾਲਕੋਨੀ 'ਚ ਕ੍ਰਿਸਟਲ ਬਾਲ ਇਸ ਤਰ੍ਹਾਂ ਲਗਾਉਣੀ ਚਾਹੀਦੀ ਹੈ ਕਿ ਉਸ ਦੇ 'ਤੇ ਸੂਰਜ ਦੀ ਰੌਸ਼ਨੀ ਪੈਂਦੀ ਰਹੇ। ਇਸ ਨਾਲ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਘਰ ਦੇ ਮੈਂਬਰਾਂ 'ਚ ਆਪਸੀ ਪਿਆਰ ਅਤੇ ਭਾਈਚਾਰਾ ਵਧਦਾ ਹੈ। ਜੇਕਰ ਸੂਰਜ ਦੀਆਂ ਕਿਰਨਾਂ ਘਰ 'ਚ ਨਹੀਂ ਆਉਂਦੀਆਂ ਤਾਂ ਕ੍ਰਿਸਟਲ ਬਾਲ ਨੂੰ ਕੁਝ ਦੇਰ ਧੁੱਪ 'ਚ ਰੱਖਣ ਤੋਂ ਬਾਅਦ ਲਗਾਓ।
ਹਾਲਾਂਕਿ, ਜਦੋਂ ਵੀ ਤੁਸੀਂ ਆਪਣੇ ਕੰਮ ਵਾਲੀ ਥਾਂ ਜਾਂ ਘਰ 'ਤੇ ਕ੍ਰਿਸਟਲ ਲਗਾਉਂਦੇ ਹੋ, ਤਾਂ ਕੁਝ ਖ਼ਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਸਭ ਤੋਂ ਪਹਿਲਾਂ ਕ੍ਰਿਸਟਲ ਬਾਲ ਨੂੰ ਲੂਣ ਵਾਲੇ ਪਾਣੀ 'ਚ ਕੁਝ ਦਿਨਾਂ ਲਈ ਡੁਬੋ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪਾਣੀ 'ਚੋਂ ਕੱਢ ਕੇ ਸਾਫ਼ ਕਰ ਲਓ ਅਤੇ ਧੁੱਪ 'ਚ ਰੱਖੋ। ਇਸ ਨਾਲ ਸ਼ੁਭ ਫਲ ਪ੍ਰਾਪਤ ਹੁੰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon