ਪ੍ਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

10/17/2021 11:01:32 AM

ਜਲੰਧਰ (ਬਿਊਰੋ) - ਹਫ਼ਤੇ ਦੇ ਆਖ਼ਰੀ ਦਿਨ ਐਤਵਾਰ ਵਾਲੇ ਦਿਨ ਲੋਕਾਂ ਨੂੰ ਸਾਰੇ ਕੰਮਾਂ ਤੋਂ ਛੁੱਟੀ ਹੁੰਦੀ ਹੈ। ਇਸ ਦਿਨ ਸਾਰੇ ਲੋਕ ਸਾਰਾ ਦਿਨ ਆਰਾਮ ਕਰਦੇ ਹਨ ਅਤੇ ਸਵੇਰੇ ਦੀ ਥਾਂ ਲੇਟ ਉੱਠਦੇ ਹਨ। ਇਸੇ ਚੱਕਰ ‘ਚ ਲੋਕ ਐਤਵਾਰ ਨੂੰ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਨਾਲ ਭਗਵਾਨ ਸੂਰਜ ਨਾਰਾਜ਼ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਉਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਇਕ ਸਫ਼ਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਐਤਵਾਰ ਨੂੰ ਹੇਠ ਲਿਖੇ ਕੰਮ ਕਦੇ ਨਾ ਕਰੋ।

ਐਤਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਕੰਮ –
1. ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ ‘ਚ ਹੀ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਹੋਵੇਗਾ।
2. ਪੂਜਾ ‘ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ। ਗੁੜ ਜਾਂ ਗੁੜ ਤੋਂ ਬਣੀ ਮਠਿਆਈ ਦਾ ਭੋਗ ਲਗਾਓ। ਪੂਜਾ ਤੋਂ ਬਾਅਦ ਮੱਥੇ ‘ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।

ਐਤਵਾਰ ਵਾਲੇ ਦਿਨ ਕਰੋ ਇਹ ਉਪਾਅ, ਹੋਣਗੇ ਕਈ ਫ਼ਾਇਦੇ
1. ਐਤਵਾਰ ਵਾਲੇ ਦਿਨ ਸੂਰਜ ਦੇਵਤਾ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਸੂਰਜ ਦੇਵ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪਰਿਕਰਮਾ ਕਰਨ ਨਾਲ ਸਾਰੇ ਰੋਗਾਂ ਤੋਂ ਮੁਕਤੀ ਮਿਲਦੀ ਹੈ।
3. ਐਤਵਾਰ ਨੂੰ ਸੂਰਜ ਦੀ ਲਾਲ ਫੁੱਲਾਂ ਜਾਂ ਸਫੈਦ ਫੁੱਲਾਂ ਨਾਲ ਪੂਜਾ, ਵਰਤ ਰੱਖਣ ਨਾਲ ਸੂਰਜ ਦੀ ਕ੍ਰਿਪਾ ਨਾਲ ਇਨਸਾਨ ਨੂੰ ਸ਼ੌਹਰਤ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
4. ਸੂਰਜ ਦੇਵਤਾ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।

Aarti dhillon

This news is Content Editor Aarti dhillon