ਸਾਉਣ ਦੇ ਸ਼ਨੀਵਾਰ ਕਰੋ ਇਹ ਕੰਮ, ਸ਼ਨੀ ਦੇਵ ਕਦੇ ਨਹੀਂ ਕਰਨਗੇ ਪ੍ਰੇਸ਼ਾਨ

07/27/2019 2:18:06 PM

ਜਲੰਧਰ (ਬਿਊਰੋ) — ਸਾਉਣ ਦੇ ਮਹੀਨੇ 'ਚ ਸਿਰਫ ਭਗਵਾਨ ਸ਼ਿਵ ਦੀ ਕ੍ਰਿਪਾ ਹੀ ਪ੍ਰਾਪਤ ਨਹੀਂ ਹੁੰਦੀ ਸਗੋਂ ਸ਼ਨੀ ਦੇਵ ਤੋਂ ਵੀ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਸ਼ਨੀ ਦੇਵ ਦੇ ਗੁਰੂ ਹਨ। ਉਨ੍ਹਾਂ ਦੇ ਕਹਿਣ 'ਤੇ ਹੀ ਸ਼ਨੀ ਦੇਵ ਨੂੰ ਨਿਆਧੀਸ਼ ਬਣਾਇਆ ਗਿਆ ਹੈ। ਸਾਉਣ ਦੇ ਸ਼ਨੀਵਾਰ ਸ਼ਿਵਪੁਰਾਣ 'ਚ ਦੱਸੇ ਗਏ ਕੁਝ ਖਾਸ ਉਪਾਅ ਕਰਨ ਨਾਲ ਭਗਵਾਨ ਸ਼ਿਵ ਖੁਸ਼ ਹੁੰਦੇ ਹਨ ਅਤੇ ਸ਼ਨੀ ਦੇਵ ਕਦੇ ਵੀ ਪ੍ਰੇਸ਼ਾਨ ਨਹੀਂ ਕਰਦੇ। ਸਾਉਣ 'ਚ ਸ਼ਨੀਵਾਰ ਦੇ ਵਰਤ ਵੀ ਰੱਖਣੇ ਚਾਹੀਦੇ ਹਨ। ਇਸ ਨਾਲ ਸ਼ਨੀ ਸਬੰਧਿਤ ਚੱਲ ਰਹੇ ਅਸ਼ੁੱਭ ਪ੍ਰਭਾਵਾਂ ਤੋਂ ਛੁਟਕਾਰਾ ਮਿਲਦਾ ਹੈ। 

1. ਸਵੇਰੇ ਸ਼ਿਵ ਮੰਦਰ ਜਾ ਕੇ ਜਲ ਚੜ੍ਹਾਉਣਾ ਚਾਹੀਦਾ ਹੈ ਅਤੇ ਸ਼ਾਮ ਨੂੰ ਸ਼ਨੀ ਮੰਦਰ ਜਾਂ ਪਿੱਪਲ ਦੇ ਰੁੱਖ 'ਤੇ ਸਰ੍ਹੋ ਦੇ ਤੇਲ ਦਾ ਦੀਵਾ (ਚੀਰਾਗ) ਜਗਾਉਣਾ ਚਾਹੀਦਾ ਹੈ।
2. ਭਗਵਾਨ ਸ਼ਿਵ ਨੂੰ ਚਾਵਲ ਚੜ੍ਹਾਉਣ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। 
3. ਤਿਲ ਚੜ੍ਹਾਉਣ ਨਾਲ ਪਾਪ ਖਤਮ ਹੁੰਦੇ ਹਨ।
4. ਕਣਕ ਦੇ ਦਾਣੇ ਚੜ੍ਹਾਉਣ ਨਾਲ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ।
5. ਬੁਖਾਰ ਹੋਣ 'ਤੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਉਣ ਨਾਲ ਜਲਦ ਲਾਭ ਮਿਲਦਾ ਹੈ। ਸੁੱਖ ਤੇ ਸੰਤਾਨ ਦੀ ਪ੍ਰਾਪਤੀ ਲਈ ਵੀ ਜਲ ਦੁਆਰਾ ਸ਼ਿਵ ਦੀ ਪੂਜਾ ਉੱਤਮ ਦੱਸੀ ਗਈ ਹੈ।


6. ਤੇਜ ਦਿਮਾਗ ਲਈ ਸ਼ੱਕਰ ਮਿਲਾ ਕੇ ਦੁੱਧ ਭਗਵਾਨ ਸ਼ਿਵ ਨੂੰ ਚੜ੍ਹਾਓ।
7. ਸ਼ਿਵਲਿੰਗ 'ਤੇ ਗੰਨੇ ਦਾ ਰਸ ਚੜ੍ਹਾਉਣ ਨਾਲ ਹਰੇਕ ਪ੍ਰਕਾਰ ਦੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
8. ਸ਼ਹਿਦ  ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨ ਨਾਲ ਟੀ. ਬੀ. ਰੋਗ ਤੋਂ ਆਰਾਮ ਮਿਲਦਾ ਹੈ।
9. ਜੇਕਰ ਸਰੀਰਕ ਰੂਪ ਤੋਂ ਕਮਜ਼ੋਰ ਕੋਈ ਵਿਅਕਤੀ ਭਗਵਾਨ ਸ਼ਿਵ ਦਾ ਅਭਿਸ਼ੇਕ ਗਾਂ ਦੇ ਸ਼ੁੱਧ ਘਿਓ ਨਾਲ ਕਰਦਾ ਹੈ ਤਾਂ ਉਸ ਦੀ ਕਮਜ਼ੋਰੀ ਦੂਰ ਹੋ ਸਕਦੀ ਹੈ।

 
10. ਸਵੇਰੇ ਤੇ ਸ਼ਾਮ ਰਾਵਣ ਦੁਆਰਾ ਰਚਿਤ ਸ਼ਿਵ ਤਾਂਡਵ ਸਤਰੋਤ ਦਾ ਪਾਠ ਕਰੋ।
11. ਸਾਉਣ ਦੇ ਸ਼ਨੀਵਾਰ ਨੂੰ ਦਾਨ-ਪੁੰਨ ਜ਼ਰੂਰ ਕਰੋ, ਇਸ ਨਾਲ ਸ਼ਨੀ ਬਹੁਤ ਜਲਦੀ ਖੁਸ਼ ਹੁੰਦੇ ਹਨ।

 

  ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।