Diwali 2021: ਇਸ ਦੀਵਾਲੀ ''ਤੇ ਘਰ ਦੇ ਮੁੱਖ ਦਰਵਾਜ਼ੇ ''ਤੇ ਜ਼ਰੂਰ ਲਗਾਓ ਇਹ ਚੀਜ਼ਾਂ, ਪੂਰਾ ਸਾਲ ਆਵੇਗਾ ਧਨ

11/02/2021 12:18:14 PM

ਜਲੰਧਰ (ਬਿਊਰੋ) - ਦੀਵਾਲੀ ਮੌਕੇ ਘਰਾਂ, ਦੁਕਾਨਾਂ ਆਦਿ ਦੀ ਸਜਾਵਟ ਬੜੀ ਧੂਮਧਾਮ ਨਾਲ ਕੀਤੀ ਜਾਂਦੀ ਹੈ। ਇਸ ਵਾਰ ਦੀਵਾਲੀ ਦਾ ਪਾਵਨ ਪੁਰਬ 4 ਨਵੰਬਰ ਨੂੰ ਮਨਾਇਆ ਜਾਵੇਗਾ। ਸਜਾਵਟ, ਰੋਸ਼ਨੀ, ਫੁੱਲ ਆਦਿ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਜੇਕਰ ਮੁੱਖ ਗੇਟ 'ਤੇ ਕੁਝ ਖ਼ਾਸ ਚੀਜ਼ਾਂ ਰੱਖ ਦਿੱਤੀਆਂ ਜਾਣ ਤਾਂ ਸਾਰਾ ਸਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਘਰ ਦੇ ਮੈਂਬਰਾਂ ਨੂੰ ਸਾਲ ਭਰ ਤਰੱਕੀ ਅਤੇ ਧਨ ਲਾਭ ਮਿਲਦਾ ਹੈ। ਇਸ ਲਈ ਦੀਵਾਲੀ ਦੇ ਮੌਕੇ 'ਤੇ ਮਾਂ ਲਕਸ਼ਮੀ ਜੀ ਦੇ ਆਗਮਨ ਲਈ ਘਰ ਨੂੰ ਸਜਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਲਕਸ਼ਮੀ ਜੀ ਖੁਸ਼ ਹੁੰਦੇ ਹਨ।

ਸਜਾਵਟ 'ਚ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
ਸਵਾਸਤਿਕ : ਘਰ ਦੇ ਮੁੱਖ ਦਰਵਾਜ਼ੇ 'ਤੇ ਸਵਾਸਤਿਕ ਲਗਾਉਣਾ ਬਹੁਤ ਸ਼ੁਭ ਹੁੰਦਾ ਹੈ। ਇਸ ਨਾਲ ਸਾਲ ਭਰ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਹੋ ਸਕੇ ਤਾਂ ਦਰਵਾਜ਼ੇ 'ਤੇ ਚਾਂਦੀ ਦਾ ਸਵਾਸਤਿਕ ਲਗਾਓ। ਜੇਕਰ ਇਹ ਸੰਭਵ ਨਹੀਂ ਹੈ ਤਾਂ ਰੋਲੀ ਤੋਂ ਸਵਾਸਤਿਕ ਬਣਾ ਲਓ। ਇਸ ਨਾਲ ਨਕਾਰਾਤਮਕਤਾ ਵੀ ਘਰ 'ਚ ਦਾਖਲ ਨਹੀਂ ਹੁੰਦੀ।

ਲਕਸ਼ਮੀ ਜੀ ਦੇ ਪੈਰ : ਦੀਵਾਲੀ ਦੇ ਖ਼ਾਸ ਮੌਕੇ 'ਤੇ ਘਰ ਦੇ ਮੁੱਖ ਗੇਟ 'ਤੇ ਲਕਸ਼ਮੀ ਜੀ ਦੇ ਪੈਰ ਜ਼ਰੂਰ ਲਗਾਓ। ਧਿਆਨ ਰੱਖੋ ਕਿ ਪੌੜੀਆਂ ਦਾ ਮੂੰਹ ਘਰ ਦੇ ਅੰਦਰ ਵੱਲ ਹੋਵੇ। ਅਜਿਹਾ ਕਰਨਾ ਬਹੁਤ ਸ਼ੁਭ ਹੁੰਦਾ ਹੈ ਅਤੇ ਦੇਵੀ ਲਕਸ਼ਮੀ ਜੀ ਸਾਲ ਭਰ ਘਰ 'ਚ ਵਾਸ ਕਰਦੀ ਹੈ।

ਚੌਮੁਖੀਆ ਦੀਵਾ : ਦੀਵਾਲੀ ਦੇ ਸਮੇਂ ਘਰ ਦੇ ਦਰਵਾਜ਼ੇ 'ਤੇ ਚਾਰ ਮੂੰਹ ਵਾਲਾ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੋ ਜਾਵੇਗੀ ਅਤੇ ਘਰ 'ਚ ਖੁਸ਼ਹਾਲੀ ਆਵੇਗੀ।

ਤੋਰਨ : ਭਾਵੇਂ ਤੁਸੀਂ ਸਜਾਵਟ ਲਈ ਤਾਜ਼ੇ ਫੁੱਲ ਜਾਂ ਪਲਾਸਟਿਕ ਦੇ ਫੁੱਲਾਂ ਦੀ ਵਰਤੋਂ ਕਰ ਰਹੇ ਹੋ ਪਰ ਅੰਬ ਅਤੇ ਕੇਲੇ ਦੀਆਂ ਪੱਤੀਆਂ ਦੀ ਤੋਰਨ ਨੂੰ ਘਰ ਦੇ ਮੁੱਖ ਗੇਟ 'ਤੇ ਲਗਾਉਣਾ ਨਾ ਭੁੱਲੋ। ਹੋ ਸਕੇ ਤਾਂ ਇਸ ਤਾਲੇ ਨੂੰ ਪੰਜ ਦਿਨਾਂ ਤੱਕ ਲਗਾ ਕੇ ਰੱਖੋ।

ਰੰਗੋਲੀ : ਰੰਗੋਲੀ ਘਰ ਦੇ ਬਾਹਰ ਸਜਾਵਟ ਅਤੇ ਸੁੰਦਰਤਾ ਲਈ ਬਣਾਈ ਜਾਂਦੀ ਹੈ ਪਰ ਇਸ ਦੀ ਮਹੱਤਤਾ ਸੁੰਦਰਤਾ ਤੋਂ ਵੱਧ ਹੈ। ਘਰ 'ਚ ਖੁਸ਼ਹਾਲੀ ਲਿਆਉਣ ਲਈ ਰੰਗੋਲੀ ਦੇ ਕੋਲ ਪਾਣੀ ਨਾਲ ਭਰਿਆ ਫੁੱਲਦਾਨ ਰੱਖੋ।

ਲਕਸ਼ਮੀ ਜੀ ਦੀ ਪੂਜਾ ਦਾ ਸ਼ੁੱਭ ਮਹੂਰਤ
ਮੱਸਿਆ ਤਿਥੀ 4 ਨਵੰਬਰ ਨੂੰ ਸਵੇਰੇ 6.3 ਮਿੰਟ ਤੋਂ ਆਰੰਭ ਹੋ ਕੇ 5 ਨਵੰਬਰ ਨੂੰ ਸਵੇਰੇ 2.44 ਮਿੰਟ 'ਤੇ ਸਮਾਪਤ ਹੋਵੇਗੀ। ਦੀਵਾਲੀ 'ਤੇ ਲਕਸ਼ਮੀ ਪੂਜਨ ਮਹੂਰਤ ਸ਼ਾਮ 6.9 ਮਿੰਟ ਤੋਂ ਰਾਤ 8.20 ਮਿੰਟ ਤਕ ਹੈ। ਪੂਜਾ ਵਿਧੀ 1 ਘੰਟਾ 55 ਮਿੰਟ ਦੀ ਹੈ।

sunita

This news is Content Editor sunita