ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨਗੇ ਸੋਮਵਾਰ ਨੂੰ ਕੀਤੇ ਇਹ ਕੰਮ

06/03/2019 1:37:08 PM

ਜਲੰਧਰ(ਬਿਊਰੋ)— ਸੋਮਵਾਰ ਦਾ ਦਿਨ ਭਗਵਾਨ ਸ਼ਿਵ ਜੀ ਦਾ ਹੁੰਦਾ ਹੈ। ਇਸ ਲਈ ਉਨ੍ਹਾਂ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਕਾਫੀ ਲਾਭ ਹੁੰਦਾ ਹੈ। ਜੇਕਰ ਤੁਹਾਡੀ ਜ਼ਿੰਦਗੀ 'ਚ ਰੁਕਾਵਟਾਂ ਜਾਂ ਕਿਸੇ ਵੀ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਹਨ ਤਾਂ ਤੁਸੀਂ ਭੋਲੇਨਾਥ ਨੂੰ ਇਸ ਦਿਨ ਖੁਸ਼ ਕਰ ਕੇ ਉਨ੍ਹਾਂ ਦੀ ਕਿਰਪਾ ਪਾ ਸਕਦੇ ਹੋ। ਜੇਕਰ ਸੋਮਵਾਰ ਨੂੰ ਭਗਵਾਨ ਸ਼ਿਵ ਸੰਬੰਧੀ ਕੁਝ ਖਾਸ ਉਪਾਅ ਕੀਤੇ ਜਾਣ ਤਾਂ ਸਾਰੀਆਂ ਮੁਸ਼ਕਲਾਂ ਹੱਲ  ਹੋ ਜਾਂਦੀਆਂ ਹਨ ਅਤੇ ਦਿਲ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
- ਇਸ ਦਿਨ ਪੂਜਾ ਦੇ ਨਾਲ-ਨਾਲ ਚੰਦਰ ਗ੍ਰਹਿ ਦੇ ਉਪਾਅ ਵੀ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਧਨ ਸੰਬੰਧੀ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।
- ਸੋਮਵਾਰ ਦੇ ਦਿਨ ਸਵੇਰੇ ਭਗਵਾਨ ਸ਼ੰਕਰ ਦੇ ਮੰਦਰ ਜਾਓ ਅਤੇ ਉੱਥੇ ਥੋੜ੍ਹੀ ਦੇਰ ਬੈਠ ਕੇ ਓਮ ਨਮ : ਸ਼ਿਵਾਏ ਮੰਤਰ ਦਾ ਜਾਪ ਕਰੋ ਅਤੇ ਰੋਗ ਮੁਕਤੀ ਦੀ ਪ੍ਰਾਥਨਾ ਕਰੋ।
- ਇਸ ਦਿਨ ਗਰੀਬਾਂ ਨੂੰ ਭੋਜਨ ਦੇਣ ਨਾਲ ਘਰ 'ਚ ਕਦੀ ਅਨਾਜ ਦੀ ਕਮੀ ਨਹੀਂ ਰਹਿੰਦੀ।
- ਕਿਸੇ ਰੋਗ ਨਾਲ ਪੀੜਤ ਹੋ ਤਾਂ ਸੋਮਵਾਰ ਦੇ ਦਿਨ ਸ਼ਿਵਲਿੰਗ 'ਤੇ 101 ਵਾਰ ਪਾਣੀ ਚੜ੍ਹਾਉਣਾ ਚਾਹੀਦਾ ਹੈ।
- ਸੋਮਵਾਰ ਦੇ ਦਿਨ ਸੁਹਾਗਣਾਂ ਨੂੰ ਸੁਹਾਗ ਦਾ ਸਾਮਾਨ ਦਾਨ ਕਰਨਾ ਚਾਹੀਦਾ ਹੈ। ਸੁਹਾਗ ਦੇ ਸਾਮਾਨ 'ਚ ਲਾਲ ਚੂੜੀਆਂ, ਸੰਧੂਰ ਅਤੇ ਲਾਲ ਸਾੜ੍ਹੀ ਜ਼ਰੂਰ ਹੋਣੀ ਚਾਹੀਦੀ ਹੈ।
- ਦਿਲ ਦੀ ਕੋਈ ਮਨੋਕਾਮਨਾ ਪੂਰੀ ਕਰਨ ਲਈ ਸੋਮਵਾਰ ਦੇ ਦਿਨ 21 ਬੇਲ ਦੇ ਪੱਤਿਆਂ 'ਤੇ ਚੰਦਨ ਨਾਲ ਓਮ ਨਮ : ਸ਼ਿਵਾਏ ਲਿਖ ਕੇ ਭੋਲੇਨਾਥ ਨੂੰ ਚੜ੍ਹਾਓ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ। 

manju bala

This news is Edited By manju bala