ਵਾਰ ਦੇ ਹਿਸਾਬ ਨਾਲ ਲਗਾਓ ਟਿੱਕਾ, ਮਿਲੇਗੀ ਸਫਲਤਾ

01/15/2020 1:32:57 PM

ਜਲੰਧਰ(ਬਿਊਰੋ)— ਇਕ ਹਫਤੇ ’ਚ 7 ਦਿਨ ਹੁੰਦੇ ਹਨ ਅਤੇ ਜੋਤਿਸ਼ ਸ਼ਾਸਰਤਰ ਅਨੁਸਾਰ ਇਨ੍ਹਾਂ ਦਿਨਾਂ ਦੇ ਲਈ ਵੱਖ-ਵੱਖ ਟਿੱਕੇ ਲਗਾਉਣ ਦਾ ਵਿਧਾਨ ਹੈ। ਇਸ ਦੇ ਅਨੁਸਾਰ ਟਿੱਕਾ ਲਗਾਉਣ ਨਾਲ ਉਸ ਦਿਨ ਦੇ ਗ੍ਰਹਿ-ਗੋਚਕ ਅਨੁਕੂਲ ਹੋ ਕੇ ਫਲਦਾਇਕ ਹੋ ਜਾਂਦੇ ਹਨ।
ਸੋਮਵਾਰ— ਇਹ ਮਹਾਦੇਵ ਸ਼ਿਵਸ਼ੰਕਰ ਦਾ ਦਿਨ ਹੈ। ਇਸ ਦਿਨ ਦੇ ਸੁਆਮੀ ਚੰਦਰਮਾ ਹੈ। ਅਥਵਾ ਚੰਦਨ ਦਾ ਤਿਲਕ ਲਗਾਉਣ ਨਾਲ ਮਨ ਸ਼ਾਂਤ ਅਤੇ ਟਿੱਕਿਆ ਰਹਿੰਦਾ ਹੈ। ਇਸ ਦਿਨ ਸ਼ਿਵ ਨੂੰ ਖੁਸ਼ ਕਰਨ ਵਾਲੇ ਭਸਮ ਦਾ ਟਿੱਕਾ ਵੀ ਲਗਾ ਸਕਦੇ ਹੋ।
ਮੰਗਲਵਾਰ— ਮੰਗਲਵਾਰ ਨੂੰ ਹਨੂਮਾਨ ਦਾ ਦਿਨ ਮੰਨਿਆ ਜਾਂਦਾ ਹੈ, ਮੰਗਲ ਗ੍ਰਹਿ ਇਸ ਦਿਨ ਦੇ ਸੁਆਮੀ ਹੈ। ਇਸ ਲਈ ਲਾਲ ਚੰਦਨ ਅਤੇ ਚਮੇਲੀ ਦੇ ਤੇਲ ਨਾਲ ਸੰਧੂਰ ਮਿਲਾ ਕੇ ਲਗਾਉਣਾ ਵਧੀਆ ਹੁੰਦਾ ਹੈ।
ਬੁੱਧਵਾਰ— ਮਾਂ ਭਗਵਤੀ ਦੁੱਰਗਾ ਦੇ ਇਸ ਦਿਵਸ ਨੂੰ ਗਣਪਤੀ ਗਣੇਸ਼ ਦਾ ਦਿਨ ਵੀ ਮੰਨਿਆ ਜਾਂਦਾ ਕਹੈ। ਇਸ ਦਿਨ ਦੇ ਸੁਆਮੀ ਬੁੱਧ ਗ੍ਰਹਿ ਹੈ। ਇਸ ਲਈ ਇਸ ਦਿਨ ਸੁੱਕਾ ਸੰਧੂਰ ਲਗਾਉਣ ਨਾਲ ਬੌਧਿਕ ਸਮੱਰਥਾ ਦਾ ਵਿਕਾਸ ਹੁੰਦਾ ਹੈ।
ਵੀਰਵਾਰ— ਵੀਰਵਾਰ ਇਹ ਦੇਵਗੁਰੂ ਬ੍ਰਹਿਸਪਤੀ ਦਾ ਦਿਨ ਹੈ। ਇਸ ਦਿਨ ਪੀਲੇ ਰੰਗ ਦਾ ਟਿੱਕਾ ਲਗਾਉਣਾ ਚਾਹੀਦਾ ਹੈ। ਹਲਦੀ ਅਤੇ ਗੋਰੋਚਨ ਦਾ ਟਿੱਕਾ ਵੀ ਸੁੱਖ-ਸ਼ਾਂਤੀ ਪ੍ਰਧਾਨ ਕਰਦਾ ਹੈ।
ਸ਼ੁੱਕਰਵਾਰ— ਇਹ ਦੈਂਤ ਅਤੇ ਦਾਨਵ ਦੇ ਗੁਰੂ ਬ੍ਰਹਮਸ਼ਰਸ਼ਰੀ ਸ਼ੁਕਰਚਾਰੀਆ ਅਤੇ ਸ਼ੁੱਕਰ ਗ੍ਰਹਿ ਦਾ ਦਿਨ ਹੈ। ਇਸ ਦਿਨ ਨੂੰ ਭਗਵਾਨ ਵਿਸ਼ਣੂ ਦੀ ਪਤਨੀ ਲਕਸ਼ਮੀ ਦਾ ਵੀ ਦਿਨ ਮੰਨਦੇ ਹਨ। ਇਸ ਲਈ ਇਸ ਦਿਨ ਲਾਲ ਚੰਦਨ ਦਾ ਟਿੱਕਾ ਲਗਾਉਣ ਨਾਸ ਤਣਾਅ ਦੂਰ ਹੁੰਦਾ ਹੈ ਅਤੇ ਘਰ 'ਚ ਖੁਸ਼ੀਆਂ ਆਉਂਦੀਆਂ ਹਨ। ਇਸ ਦਿਨ ਸੰਧੂਰ ਲਗਾਉਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ।
ਸ਼ਨੀਵਾਰ— ਇਹ ਅਸਲ 'ਚ ਯਮਦੇਵ-ਯਮਰਾਜ, ਕਾਲ ਭੈਰਵ ਦੇ ਨਾਲ-ਨਾਲ ਸ਼ਨੀ ਗ੍ਰਹਿ ਦਾ ਵੀ ਦਿਨ ਹੈ। ਇਸ ਦਿਨ ਦੇ ਸੁਆਮੀ ਸ਼ਨੀ ਗ੍ਰਹਿ ਹੈ। ਇਸ ਲਈ ਇਸ ਦਿਨ ਭਸਮ ਦਾ ਜਾਂ ਲਾਲ ਚੰਦਨ ਦਾ ਟਿੱਕਾ ਲਗਾਉਣਾ ਸ਼ੁੱਭ ਹੁੰਦਾ ਹੈ। ਇਸ ਨਾਲ ਦੇਵ ਖੁਸ਼ ਹੁੰਦੇ ਹਨ ਅਤੇ ਲਾਭ ਪਹੁੰਚਾਉਂਦੇ ਹਨ। ਤੀਰਥ ਸਥਾਨ, ਪੂਜਾ, ਦਾਨ, ਕਰਮ, ਜਪ ਅਤੇ ਦੇਵੀ-ਦੇਵਤਾਵਾਂ ਦੀ ਪੂਜਾ ਕਰਨ ਵੇਲੇ ਟਿੱਕਾ ਲਗਾਉਣਾ ਸ਼ੁੱਭ ਹੁੰਦਾ ਹੈ।
 

manju bala

This news is Edited By manju bala