ਸਾਲ ਦੇ ਆਖਿਰੀ ਦਿਨ ਘਰ ''ਚੋਂ ਬਾਹਰ ਕਰੋ ਇਹ ਚੀਜ਼ਾਂ, ਹੋਵੇਗਾ ਲਾਭ

12/31/2019 11:35:47 AM

ਜਲੰਧਰ(ਬਿਊਰੋ)— ਘਰ ਦੀ ਸਫਾਈ ਕਰਦੇ ਸਮੇਂ ਕਈ ਵਾਰ ਅਸੀਂ ਗਲਤੀ ਨਾਲ ਕੁਝ ਅਜਿਹੀਆਂ ਚੀਜ਼ਾਂ ਨੂੰ ਘਰ 'ਚ ਰੱਖ ਲੈਂਦੇ ਹਾਂ, ਜਿਸ ਨਾਲ ਘਰ 'ਚ ਨਾਕਾਰਾਤਮਕਤਾ ਆਉਂਦੀ ਹੈ। ਜੇਕਰ ਤੁਹਾਡੇ ਕੋਲੋਂ ਵੀ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਤਾਂ ਅੱਜ ਯਾਨੀ 31 ਦਸੰਬਰ ਨੂੰ ਘਰ 'ਚ ਇਹ ਸਮਾਨ ਬਾਹਰ ਕਰ ਦਿਓ। ਇਸ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ।
ਸ਼ੰਖ ਅਤੇ ਰੱਥ
ਪੁਰਾਣੇ ਸਮੇਂ 'ਚ ਰੱਥ 'ਤੇ ਸਵਾਰ ਹੋ ਕੇ ਯੁੱਧ ਕੀਤਾ ਜਾਂਦਾ ਸੀ। ਸ਼ੰਖਨਾਦ ਤੋਂ ਬਾਅਦ ਯੁੱਦ ਦਾ ਆਰੰਭ ਹੁੰਦੀ ਸੀ। ਇਸ ਲਈ ਘਰ 'ਚ ਸ਼ੰਖ ਅਤੇ ਰੱਥ ਇਕੱਠੇ ਨਾ ਰੱਖੋ। ਇਸ ਨਾਲ ਘਰ 'ਚ ਆਸ਼ਾਂਤੀ ਬਣੀ ਰਹਿੰਦੀ ਹੈ।


ਤਾਜ ਮਹੱਲ
ਮੁੱਗਲ ਬਾਦਸ਼ਾਹ ਨੇ ਆਪਣੀ ਬੇਗੱਮ ਮੁਮਤਾਜ਼ ਦੀ ਯਾਦ 'ਚ ਤਾਜ ਮਹੱਲ ਬਣਵਾਇਆ ਸੀ। ਤਾਜ ਮਹੱਲ ਦੀ ਖੂਬਸੂਰਤੀ ਕਾਰਨ ਲੋਕ ਇਸ ਨੂੰ ਘਰ 'ਚ ਰੱਖਦੇ ਹਨ ਪਰ ਇਹ ਇਕ ਸਮਾਧੀ ਹੈ ਜੋ ਮੌਤ ਅਤੇ ਨਾਕਾਰਾਤਮਕਤਾ ਦਾ ਪ੍ਰਤੀਕ ਹੈ। ਇਸ ਨੂੰ ਘਰ 'ਚ ਰੱਖਣ ਨਾਲ ਪਤੀ-ਪਤਨੀ ਵਿਚਕਾਰ ਦੂਰੀਆਂ ਹੋਣ ਲੱਗਦੀਆਂ ਹਨ।


ਰੌਂਦੇ ਹੋਏ ਬੱਚੇ ਦੀ ਤਸਵੀਰ
ਅੱਜਕਲ ਮਾਡਰਨ ਆਰਟ ਦੇ ਨਾਮ 'ਤੇ ਕਈ ਅਜੀਬੋ-ਗਰੀਬ ਤਸਵੀਰਾਂ ਦਾ ਰਿਵਾਜ਼ ਚੱਲ ਪਿਆ ਹੈ। ਕਈ ਲੋਕਾਂ ਦੇ ਘਰਾਂ 'ਚ ਰੋਂਦੇ ਬੱਚੇ ਦੀ ਤਸਵੀਰ ਲੱਗੀ ਹੁੰਦੀ ਹੈ। ਇਸ ਤਰ੍ਹਾਂ ਦੀ ਤਸਵੀਰ ਲਗਾਉਣਾ ਅਸ਼ੁੱਭ ਹੁੰਦਾ ਹੈ। ਇਸ ਲਈ ਘਰ 'ਚ ਕਦੇ ਵੀ ਰੋਂਦੇ ਬੱਚੇ ਦੀ ਤਸਵੀਰ ਨਾ ਲਗਾਓ।


ਡੁੱਬਦੇ ਹੋਏ ਜਹਾਜ਼ ਦੀ ਤਸਵੀਰ
ਘਰ 'ਚ ਡੁੱਬਦੇ ਹੋਏ ਜਹਾਜ਼ ਦੀ ਤਸਵੀਰ ਲਗਾਉਣਾ ਵੀ ਅਸ਼ੁੱਭ ਹੁੰਦਾ ਹੈ। ਇਸ ਨਾਲ ਘਰ 'ਚ ਅਤੇ ਘਰ ਦੇ ਮੈਂਬਰਾਂ 'ਤੇ ਵੀ ਬੁਰਾ ਅਸਰ ਹੁੰਦਾ ਹੈ। ਇਸ ਲਈ ਅਜਿਹੀ ਤਸਵੀਰ 'ਚ ਘਰ 'ਚ ਨਾ ਲਗਾਓ।


ਹਿੰਸਕ ਜਾਨਵਰਾਂ ਦੀ ਤਸਵੀਰ
ਕਿਸੇ ਵੀ ਜੰਗਲੀ ਜਾਨਵਰ ਦੀ ਤਸਵੀਰ ਜਾਂ ਸ਼ੋਅ-ਪੀਸ ਘਰ 'ਚ ਰੱਖਣ ਨਾਲ ਘਰ 'ਚ ਰਹਿਣ ਵਾਲੇ ਮੈਂਬਰਾਂ ਦਾ ਸੁਭਾਅ ਵੀ ਗੁੱਸੇ ਵਾਲਾ ਹੋਣ ਲੱਗਦਾ ਹੈ। ਇਸ ਨਾਲ ਘਰ 'ਚ ਕਲੇਸ਼ ਅਤੇ ਹਿੰਸਾ ਵਧਦੀ ਹੈ।

ਮਹਾਭਾਰਤ ਦੀ ਤਸਵੀਰ
ਇਸ ਗ੍ਰੰਥ 'ਚ ਹੋਏ ਯੁੱਧ ਨਾਲ ਸੰਬੰਧਿਤ ਕਿਸੇ ਵੀ ਤਸਵੀਰ ਨੂੰ ਘਰ 'ਚ ਲਗਾਉਣ ਨਾਲ ਘਰ 'ਚ ਤਨਾਅ ਦੀ ਸਥਿਤੀ ਬਣੀ ਰਹਿੰਦੀ ਹੈ।

manju bala

This news is Edited By manju bala