ਰਾਤ ਨੂੰ ਸੌਂਣ ਤੋਂ ਪਹਿਲਾਂ ਪੜ੍ਹੋ ''ਹਨੂਮਾਨ ਚਾਲੀਸਾ'', ਹੋਣਗੇ ਕਈ ਫਾਇਦੇ

12/10/2019 3:27:34 PM

ਨਵੀਂ ਦਿੱਲੀ(ਬਿਊਰੋ)— ਚੰਗੀ ਨੀਂਦ ਦੇ ਨਾਲ ਰਾਤ ਲੰਘੇ ਤਾਂ ਸੁਹਾਣੀ ਸਵੇਰ ਦੀ ਸ਼ੁਰੂਆਤ ਹੁੰਦੀ ਹੈ। ਆਧੁਨਿਕ ਸਮੇਂ ਵਿਚ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਫਿਰ ਡਰਾਉਣੇ ਸੁਪਨੇ ਆਉਂਦੇ ਹਨ। ਡਰਾਉਣੇ ਸੁਪਨੇ ਆਉਣ 'ਤੇ ਅੱਧੀ ਰਾਤ ਨੂੰ ਨੀਂਦ ਖੁੱਲ੍ਹ ਜਾਣਾ ਵੀ ਕਿਸੇ ਸਮੱਸਿਆ ਤੋਂ ਘੱਟ ਨਹੀਂ ਹੈ। ਮਾਨਸਿਕ ਤਣਾਅ ਵਿਚ ਰਾਤ ਦਾ ਲੰਘਣਾ ਵੀ ਦਿਨ ਨੂੰ ਮੁਸ਼ਕਿਲ ਭਰਿਆ ਬਣਾਉਂਦਾ ਹੈ। ਅਜਿਹੇ ਵਿਚ ਜੋਤਿਸ਼ ਦੇ ਕੁਝ ਉਪਾਅ ਕਰ ਲੈਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਸੰਕਟਮੋਚਨ ਹਨੂਮਾਨ ਦੀ ਸ਼ਰਣ ਵਿਚ ਜਾਓ। ਉਹ ਨੀਂਦ ਤਾਂ ਕੀ ਕਿਸੇ ਵੀ ਸਮੱਸਿਆ ਵਿਚ ਤੁਹਾਡਾ ਬੇੜਾ ਆਸਾਨੀ ਨਾਲ ਪਾਰ ਲਾ ਸਕਦੇ ਹਨ। ਸੌਂਣ ਤੋਂ ਪਹਿਲਾਂ ਹਨੂਮਾਨ ਚਾਲੀਸਾ ਦਾ ਪਾਠ ਪੜ੍ਹੋ। ਫਿਰ ਉਸ ਨੂੰ ਆਪਣੇ ਸਿਰਹਾਣੇ ਦੇ ਕੋਲ ਰੱਖ ਕੇ ਚੈਨ ਦੀ ਨੀਂਦ ਸੌਂ ਜਾਓ। ਪੂਰੀ ਚਾਲੀਸਾ ਦਾ ਪਾਠ ਕਰਨਾ ਸੰਭਵ ਨਾ ਹੋਵੇ ਤਾਂ  ''ਭੂਤ-ਪਿਸ਼ਾਚ ਨਿਕਟ ਨਹੀਂ ਆਵੇ ਮਹਾਵੀਰ ਜਬ ਨਾਮ ਸੁਣਾਵੇ।''
ਦਾ ਜਾਪ ਕਰੋ। ਇਸ ਮੰਤਰ ਦੇ ਜਾਪ ਨਾਲ ਭੂਤ ਪ੍ਰੇਤ ਦਾ ਡਰ ਨਹੀਂ ਸਤਾਉਂਦਾ।
ਸੌਂਣ ਤੋਂ ਪਹਿਲਾਂ ਆਪਣੇ ਇਸ਼ਟ ਦਾ ਧਿਆਨ ਕਰੋ।
- ਸੌਂਣ ਤੋਂ ਪਹਿਲਾਂ ਧਾਰਮਿਕ ਗ੍ਰੰਥ ਜਾਂ ਸਾਕਾਰਾਤਮਕ ਕਿਤਾਬਾਂ ਪੜ੍ਹੋ। 
ਸਾਕਾਰਾਤਮਕ ਊਰਜਾ ਦਾ ਸੰਚਾਰ ਕਰਨ ਵਾਲੀਆਂ ਫਿਲਮਾਂ ਅਤੇ ਸੀਰੀਅਲ ਦੇਖੋ।
- ਹਲਕੀ ਰੋਸ਼ਨੀ ਵਾਲਾ ਬਲਬ ਲਗਾ ਕੇ ਸੋਵੋ।
ਹਨੂਮਾਨ ਜੀ ਦੇ ਸੱਜੇ ਪੈਰ ਤੋਂ ਟਿੱਕਾ ਲੈ ਕੇ ਆਪਣੇ ਮੱਥੇ 'ਤੇ ਲਾਓ। ਅਜਿਹਾ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕਤਾ ਤੁਹਾਨੂੰ ਛੂ ਵੀ ਨਹੀਂ ਸਕਦੀ।
ਜੇ ਤੁਹਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਘਰ ਦੇ ਬਾਹਰ ਕੋਈ ਹੈ ਤਾਂ ਮੁੱਖ ਦੁਆਰ 'ਤੇ ਸਰ੍ਹੋਂ ਦੇ ਤੇਲ ਅਤੇ ਸੰਧੂਰ ਦਾ ਟਿੱਕਾ ਲਾਉਣ ਨਾਲ ਮਾੜੀਆਂ ਸ਼ਕਤੀਆਂ ਘਰ ਵਿਚ ਪ੍ਰਵੇਸ਼ ਨਹੀਂ ਕਰ ਸਕਦੀਆਂ। ਵਾਸਤੂ ਦੋਸ਼ ਖਤਮ ਹੋਣਗੇ ਅਤੇ ਲਕਸ਼ਮੀ ਵਾਸ ਕਰੇਗੀ ਅਤੇ ਸ਼ਨੀਦੇਵ ਨਜ਼ਰ ਦੋਸ਼ ਤੋਂ ਰੱਖਿਆ ਕਰਨਗੇ।

manju bala

This news is Edited By manju bala