ਘਰ ''ਚ ਵਧੀਆ ਮਾਹੌਲ ਬਣਾਉਣ ਲਈ ਕਰੋ ਇਹ ਆਸਾਨ ਉਪਾਅ

08/09/2019 3:23:08 PM

ਜਲੰਧਰ(ਬਿਊਰੋ)— ਤੁਸੀਂ ਅਕਸਰ ਵੱਡੇ-ਵਡੇਰਿਆਂ ਕੋਲੋ ਸੁਣਿਆ ਹੋਵੇਗਾ ਕਿ ਜਿੱਥੇ ਦੋ ਭਾਂਡੇ ਇਕੱਠੇ ਹੋਣ ਉਹ ਖੱਟਕਦੇ ਜਰੂਰ ਹਨ। ਹਰ ਘਰ ਵਿਚ ਪਤੀ-ਪਤਨੀ ਵਿਚਕਾਰ ਨੋਕ-ਝੋਂਕ ਹੁੰਦੀ ਰਹਿੰਦੀ ਹੈ। ਪਹਿਲਾਂ ਪਰਿਵਾਰ ਬਹੁਤ ਵੱਡੇ ਹੁੰਦੇ ਸਨ ਅਤੇ ਪਤੀ-ਪਤਨੀ ਦੀ ਲੜਾਈ ਉਨ੍ਹਾਂ ਦੇ ਬੈਡਰੂਮ ਤੱਕ ਹੀ ਰਹਿੰਦੀ ਸੀ। ਹੁਣ ਤਾਂ ਪਰਿਵਾਰ ਹੀ ਬਹੁਤ ਛੋਟੇ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਸਹਿਣਸ਼ਕਤੀ 'ਚ ਵੀ ਕਮੀ ਦੇਖਣ ਨੂੰ ਮਿਲਦੀ ਹੈ। ਘਰ ਵਿਚ ਜੇਕਰ ਖਰਾਬ ਮਾਹੌਲ ਹੋਵੇ ਤਾਂ ਜਲਦੀ ਸ਼ਾਂਤ ਨਹੀਂ ਹੁੰਦਾ। ਤੁਹਾਡੇ ਰਿਸ਼ਤੇ 'ਚ ਵੀ ਪਿਆਰ ਦੀ ਮਿਠਾਸ ਖਤਮ ਹੋ ਰਹੀ ਹੈ ਤਾਂ ਵਾਸਤੂ ਦੀ ਸਹਾਇਤਾ ਨਾਲ ਰਿਸ਼ਤਿਆਂ 'ਚ ਮਿਠਾਸ ਲਿਆ ਸਕਦੇ ਹੋ। ਸਭ ਤੋਂ ਪਹਿਲਾਂ ਇਹ ਪਤਾ ਲਗਾਓ ਕਿ ਤੁਹਾਡੇ ਘਰ 'ਚ ਵਾਸਤੂਦੋਸ਼ ਤਾਂ ਨਹੀਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਘਰ 'ਚੋਂ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਭੰਨਤੋੜ ਕਰਨੀ ਪੈਂਦੀ ਹੈ। ਜਿਸ ਵਿਚ ਬਹੁਤ ਸਾਰਾ ਖਰਚਾ ਹੁੰਦਾ ਹੈ। ਇਹ ਸਿਰਫ ਇਕ ਭੁਲੇਖਾ ਹੈ, ਵਾਸਤੂ ਦੋਸ਼ਾਂ ਨੂੰ ਛੋਟੇ-ਛੋਟੇ ਪਰਿਵਰਤਨਾਂ ਨਾਲ ਹਮੇਸ਼ਾ ਲਈ ਖਤਮ ਕੀਤਾ ਜਾ ਸਕਦਾ ਹੈ ਤਾਂ ਆਓ ਜਾਣਦੇ ਹਾਂ ਕੁਝ ਜਰੂਰੀ ਗੱਲਾਂ—
— ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੀਆਂ ਸਾਰੀਆਂ ਬਾਰੀਆਂ ਨੂੰ ਖੋਲ੍ਹ ਦਿਓ। ਵਾਸਤੂ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਰਿਸ਼ਤਿਆਂ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
— ਸਵੇਰੇ ਸੂਰਜ ਨੂੰ ਪਾਣੀ ਦਿਓ। ਇਹ ਇਕ ਚੰਗੀ ਆਦਤ ਤੁਹਾਨੂੰ ਇਕ ਪ੍ਰੇਸ਼ਾਨੀਆਂ ਤੋਂ ਬਚਾਵੇਗੀ।
— ਸੂਰਜ ਡੁੱਬਣ ਤੋਂ ਬਾਅਦ ਪੂਰਬ-ਦੱਖਣ ਦੇ ਕੋਨੇ 'ਚ ਲਾਲ ਰੰਗ ਦੀ ਮੋਮਬੱਤੀ ਜਗਾਓ, ਮਾਹੌਲ ਵਧੀਆ ਬਣੇਗਾ।
— ਘਰ ਦੀ ਪੂਰਬ-ਉੱਤਰ ਦਿਸ਼ਾ 'ਚ ਝਾੜੂ ਨਹੀਂ ਰੱਖਣਾ ਚਾਹੀਦਾ।
— ਪੀਣ ਦਾ ਪਾਣੀ ਦੱਖਣ-ਪੱਛਮ ਕੋਨੇ 'ਚ ਢੱਕ ਕੇ ਰੱਖੋ, ਰਿਸ਼ਤਿਆਂ 'ਚ ਸੁਧਾਰ ਆਵੇਗਾ।
— ਘਰ 'ਚ ਟੁੱਟਿਆ ਹੋਇਆ ਸ਼ੀਸ਼ਾ, ਕੱਚ ਦੇ ਬਰਤਨ, ਟੁੱਟੀ ਹੋਈ ਘੜੀ ਅਤੇ ਕਬਾੜ ਨਹੀਂ ਰੱਖਣਾ ਚਾਹੀਦਾ। ਇਸ ਨਾਲ ਨਕਾਰਾਤਮਕ ਊਰਜਾ ਵੱਧਦੀ ਹੈ ਅਤੇ ਆਰਥਿਕ ਨੁਕਸਾਨ ਵੀ ਚੁੱਕਣਾ ਪੈਂਦਾ ਹੈ।
— ਘਰ ਦੇ ਉੱਤਰ-ਪੱਛਮ ਕੋਨੇ 'ਚ ਰੰਗ-ਬਿਰੰਗੀਆਂ ਮੱਛਲੀਆਂ ਵਾਲਾ ਐਕਵੇਰੀਅਮ ਰੱਖੋ।
— ਘਰ ਦੀਆਂ ਕੰਧਾਂ 'ਚ ਦਰਾਰਾਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਨਾ ਹੀ ਨਲ 'ਚੋਂ ਪਾਣੀ ਟਪਕਨਾ ਚਾਹੀਦਾ ਹੈ। ਇਸ ਨਾਲ ਧਨ ਦਾ ਨੁਕਸਾਨ ਹੁੰਦਾ ਹੈ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।

manju bala

This news is Edited By manju bala