ਕੁੰਡਲੀ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਹਰ ਐਤਵਾਰ ਕਰੋ ਇਹ ਕੰਮ

06/16/2019 2:29:32 PM

ਜਲੰਧਰ(ਬਿਊਰੋ)— ਹਿੰਦੂ ਧਰਮ 'ਚ ਐਤਵਾਰ ਦਾ ਦਿਨ ਭਗਵਾਨ ਸੂਰਜ ਦੇਵਤਾ ਦਾ ਮੰਨਿਆ ਗਿਆ ਹੈ। ਸ਼ਾਸਤਰਾਂ 'ਚ ਇਸ ਦੀ ਪੂਜਾ ਦੇ ਕਈ ਫਾਇਦਿਆਂ ਬਾਰੇ ਦੱਸਿਆ ਗਿਆ ਹੈ। ਇਸ ਅਨੁਸਾਰ ਸੂਰਜ ਦੇਵ ਦੀ ਪੂਜਾ ਨਾਲ ਸਮਾਜ 'ਚ ਵਿਅਕਤੀ ਦਾ ਮਾਨ-ਸਨਮਾਨ ਵਧਦਾ ਹੈ ਅਤੇ ਨਾਲ ਹੀ ਉਸ ਨੂੰ ਹਰ ਕੰਮ 'ਚ ਜਿੱਤ ਮਿਲਦੀ ਹੈ। ਪੂਜਾ ਨਾਲ ਕੁੰਡਲੀ 'ਚ ਮੌਜ਼ੂਦ ਸੂਰਜ ਦੋਸ਼ਾਂ ਦਾ ਵੀ ਅੰਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨਾਲ ਸਬੰਧਿਤ ਕੁਝ ਗੱਲਾਂ।

— ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ 'ਚ ਹੀ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਹੋਵੇਗਾ।

— ਪੂਜਾ 'ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ। ਗੁੜ ਜਾਂ ਗੁੜ ਤੋਂ ਬਣੀ ਮਠਿਆਈ ਦਾ ਭੋਗ ਲਗਾਓ।

— ਪੂਜਾ ਤੋਂ ਬਾਅਦ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।

- ਇਸ ਤਰ੍ਰਾ ਕਰਨ ਨਾਲ ਘਰ ਵਿਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ।

manju bala

This news is Edited By manju bala