ਵਿਆਹ ''ਚ ਦੇਰ ਹੋਣ ''ਤੇ ਜ਼ਰੂਰ ਅਪਣਾਓ ਵਾਸਤੂ ਦੇ ਇਹ ਉਪਾਅ

10/04/2022 5:55:54 PM

ਨਵੀਂ ਦਿੱਲੀ- ਸਾਰੇ ਧਰਮਾਂ ਦੇ ਲੋਕਾਂ ’ਚ ਇਹ ਮਾਨਤਾ ਹੈ ਕਿ ਜੋੜੀਆਂ ਰੱਬ ਦੀ ਮਰਜ਼ੀ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਰਬ ਵਲੋਂ ਬਣਾਈਆਂ ਜਾਣ ਵਾਲੀਆਂ ਜੋੜੀਆਂ ਦੀ ਧਰਤੀ 'ਤੇ ਸਿਰਫ਼ ਰਸਮਾਂ ਹੀ ਨਿਭਾਈਆਂ ਜਾਂਦੀਆਂ ਹਨ। ਫਿਰ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਵੀ ਵਿਆਹ 'ਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ, ਜਿਸ ਕਰਕੇ ਵਿਆਹ ’ਚ ਦੇਰ ਹੋਣ ਲੱਗਦੀ ਹੈ। ਵਿਆਹ 'ਚ ਹੋ ਰਹੀ ਦੇਰੀ ਦੇ ਨਿਪਟਾਰੇ ਲਈ ਜੋਤਿਸ਼ ਅਤੇ ਵਾਸਤੂ ਸ਼ਾਸਤਰ ਕਈ ਤਰ੍ਹਾਂ ਦੇ ਉਪਾਅ ਦੱਸਦੇ ਹਨ। ਇਸ ਦੇਰੀ ਨੂੰ ਖ਼ਤਮ ਕਰਨ ਲਈ ਕੁਝ ਲੋਕ ਵਾਸਤੂ ਤਰੀਕੇ ਵੀ ਅਪਣਾਉਂਦੇ ਹਨ। ਇਨ੍ਹਾਂ ਲਈ ਉਹ ਕਿਹੜੇ ਤਰੀਕੇ ਹਨ, ਜੋ ਵਿਆਹ ਦੇ ਸ਼ੁੱਭ ਕਾਰਜ ਨੂੰ ਜਲਦੀ ਕਰਨ ’ਚ ਮਦਦ ਕਰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ...  
ਕੁੰਡਲੀ 'ਚ ਮੰਗਲ ਦੀ ਦਸ਼ਾ ਖ਼ਰਾਬ ਹੋਣ ਕਾਰਨ
ਵਿਆਹ 'ਚ ਦੇਰੀ ਕਈ ਵਾਰੀ ਕੁੰਡਲੀ 'ਚ ਮੰਗਲ ਦੀ ਦਸ਼ਾ ਖ਼ਰਾਬ ਹੋਣ ਕਾਰਨ ਹੁੰਦੀ ਹੈ। ਇਸਨੂੰ ਦੂਰ ਕਰਨ ਲਈ ਘਰ ਦੇ ਕਮਰਿਆਂ ਦੇ ਦਰਵਾਜ਼ਿਆਂ ਦਾ ਰੰਗ ਲਾਲ ਜਾਂ ਗੁਲਾਬੀ ਕਰ ਦੇਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਇਸ ਨਾਲ ਕੁੰਡਲੀ 'ਚ ਮੰਗਲ ਦੀ ਦਸ਼ਾ ਮਜ਼ਬੂਤ ਹੁੰਦੀ ਹੈ।
ਕਮਰੇ ’ਚ ਕਦੇ ਨਾ ਰੱਖੋ ਇਨ੍ਹਾਂ ਚੀਜ਼ਾਂ ਨੂੰ 
ਵਾਸਤੂ ਸ਼ਾਸਤਰ 'ਚ ਕਿਹਾ ਗਿਆ ਹੈ ਕਿ ਵਿਆਹ ਦੀ ਉਮਰ ਦੇ ਲੋਕਾਂ ਨੂੰ ਆਪਣੇ ਕਮਰੇ 'ਚ ਖਾਲੀ ਟੈਂਕੀ ਜਾਂ ਵੱਡਾ ਭਾਂਡਾ ਬੰਦ ਕਰ ਕੇ ਨਹੀਂ ਰੱਖਣਾ ਚਾਹੀਦਾ। ਨਾਲ ਹੀ ਕਮਰੇ 'ਚ ਕੋਈ ਭਾਰੀ ਚੀਜ਼ ਰੱਖਣ ਲਈ ਵੀ ਮਨ੍ਹਾ ਕੀਤਾ ਗਿਆ ਹੈ। ਇਸ ਨਾਲ ਵਿਆਹ 'ਚ ਦੇਰੀ ਹੋਣ ਦੀ ਮਾਨਤਾ ਹੈ।
ਦੱਖਣੀ ਦਿਸ਼ਾ 'ਚ ਮੂੰਹ ਕਰਕੇ ਨਾ ਬੈਠੇ ਜੋੜੀ 
ਵਾਸਤੂ ਮੁਤਾਬਕ, ਵਿਆਹ ਲਈ ਮਿਲਣ ਜਾਣ 'ਤੇ ਨੌਜਵਾਨ ਅਤੇ ਕੁੜੀ ਨੂੰ ਦੱਖਣੀ ਦਿਸ਼ਾ 'ਚ ਆਪਣਾ ਮੂੰਹ ਕਰ ਕੇ ਨਹੀਂ ਬੈਠਣਾ ਚਾਹੀਦਾ ਹੈ। ਦੱਖਣੀ ਦਿਸ਼ਾ ਨੂੰ ਮੰਗਲ ਕਾਰਜਾਂ ਲਈ ਅਸ਼ੁੱਭ ਮੰਨਿਆ ਗਿਆ ਹੈ। 
ਪੀਲੇ ਰੰਗ ਦੀਆਂ ਚੀਜ਼ਾਂ ਦੀ ਜ਼ਿਆਦਾ ਕਰੋ ਵਰਤੋਂ
ਇਕ ਹੋਰ ਵਾਸਤੂ ਟਿਪਸ 'ਚ ਕਿਹਾ ਗਿਆ ਹੈ ਕਿ ਮੁੰਡਾ ਅਤੇ ਕੁੜੀ ਨੂੰ ਪੀਲੇ ਰੰਗ ਦੀਆਂ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪੀਲੇ ਰੰਗ ਨੂੰ ਗ੍ਰਹਿਸਥ ਜੀਵਨ ਦੀ ਖੁਸ਼ਹਾਲੀ ਦੀ ਨਿਸ਼ਾਨੀ ਮੰਨਿਆ ਗਿਆ ਹੈ।

Aarti dhillon

This news is Content Editor Aarti dhillon