149 ਵਰ੍ਹਿਆਂ ਬਾਅਦ ਗੁਰੂ ਪੁੰਨਿਆ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

07/16/2019 10:23:53 AM

ਨਵੀਂ ਦਿੱਲੀ(ਬਿਊਰੋ)— ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ 16 ਜੁਲਾਈ ਯਾਨੀ ਕਿ ਅੱਜ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਯਾਨੀ ਗੁਰੂ ਪੁੰਨਿਆ ਵਾਲੇ ਦਿਨ ਲੱਗੇਗਾ। ਜੋਤਿਸ਼ੀਆਂ ਦਾ ਕਹਿਣਾ ਹੈ ਕਿ ਅਜਿਹਾ ਸੰਯੋਗ 149 ਵਰ੍ਹਿਆਂ ਬਾਅਦ ਬਣ ਰਿਹਾ ਹੈ। ਇਹ ਚੰਦਰ ਗ੍ਰਹਿਣ ਭਾਰਤ 'ਚ ਵੀ ਦਿਖਾਈ ਦੇਵੇਗਾ।
ਚੰਦਰ ਗ੍ਰਹਿਣ ਦਾ ਸਮਾਂ
ਚੰਦਰ ਗ੍ਰਹਿਣ 16 ਜੁਲਾਈ ਦੀ ਰਾਤ ਨੂੰ 12 ਵੱਜ ਕੇ 1 ਮਿੰਟ 'ਤੇ ਗ੍ਰਹਿਣ ਲੱਗੇਗਾ। ਗ੍ਰਹਿਣ ਤੋਂ 9 ਘੰਟੇ ਪਹਿਲਾ ਸੂਤਕ ਲੱਗ ਜਾਵੇਗਾ। ਯਾਨੀ ਦੁਪਿਹਰ 3.30 ਵਜੇ ਸੂਤਕ ਸ਼ੁਰੂ ਹੋਵੇਗਾ। ਅੰਤ: ਤੁਸੀਂ ਜੋ ਵੀ ਸ਼ੁੱਭ ਕੰਮ ਕਰਨੇ ਹੋਣ, ਉਹ ਸੂਤਕ ਕਾਲ ਤੋਂ ਪਹਿਲਾਂ ਪੂਰੇ ਕਰ ਲਓ। ਗ੍ਰਹਿਣ ਦੇ ਮੋਕਸ਼ ਕਾਲ ਦਾ ਸਮਾਂ 17 ਜੁਲਾਈ ਦੀ ਸਵੇਰ 5.30 ਵਜੇ ਹੋਵੇਗਾ। ਇਸ ਤੋਂ ਇਲਾਵਾ ਅੱਜ ਬਹੁਤ ਸਾਰੇ ਵਰਤ ਅਤੇ ਤਿਉਹਾਰਾਂ ਦੀ ਫੂਹਾਰ ਰਹਿਣ ਵਾਲੀ ਹੈ।
ਗੁਰੂ ਪੁੰਨਿਆ 'ਤੇ ਚੰਦਰ ਗ੍ਰਹਿਣ ਲੱਗਾ ਸੀ 149 ਵਰ੍ਹੇ ਪਹਿਲਾਂ
12 ਜੁਲਾਈ, 1870 ਨੂੰ 149 ਸਾਲ ਪਹਿਲਾਂ ਗੁਰੂ ਪੁੰਨਿਆ 'ਤੇ ਚੰਦਰ ਗ੍ਰਹਿਣ ਲੱਗਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਵੀ ਸ਼ਨੀ, ਕੇਤੂ ਅਤੇ ਚੰਦ ਦੇ ਨਾਲ ਧਨ ਰਾਸ਼ੀ 'ਚ ਸਥਿਤ ਸੀ, ਰਾਹੂ ਨਾਲ ਮਿਥੁਨ ਰਾਸ਼ੀ 'ਚ ਸਥਿਤ ਸੀ।
ਚੰਦਰ ਗ੍ਰਹਿਣ ਕਿਥੇ-ਕਿਥੇ ਦੇਵੇਗਾ ਦਿਖਾਈ
ਚੰਦਰ ਗ੍ਰਹਿਣ ਪੂਰੇ ਭਾਰਤ ਦੇ ਨਾਲ ਆਸਟਰੇਲੀਆ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ 'ਚ ਦਿਖਾਈ ਦੇਵੇਗਾ।

manju bala

This news is Edited By manju bala