ਗੂਗਲ ਨੂੰ ਬੇਹੱਦ ਪਸੰਦ ਆਇਆ 'ਭਾਰਤੀ ਏਅਰਫੋਰਸ ਦਾ ਗੇਮ' ਕੀਤਾ ਨਾਮਜ਼ਦ

11/19/2019 1:28:36 PM

ਨਵੀਂ ਦਿੱਲੀ— ਗੂਗਲ ਨੇ ਭਾਰਤੀ ਹਵਾਈ ਫੌਜ ਦੇ ਵੀਡੀਓ ਗੇਮ 'Indian Air Force: A Cut Above' ਨੂੰ ਬੈਸਟ ਗੇਮ-2019 ਦੇ 'ਯੂਜ਼ਰਸ ਚੁਆਇਸ ਗੇਮ' ਕੈਟੇਗਿਰੀ 'ਚ ਨਾਮਜ਼ਦ ਕੀਤਾ ਹੈ। ਭਾਰਤੀ ਏਅਰਫੋਰਸ ਆਪਣੇ ਪਹਿਲੇ ਵੀਡੀਓ ਗੇਮ ਦੀ ਇਸ ਸਫ਼ਲਤਾ ਤੋਂ ਕਾਫ਼ੀ ਖੁਸ਼ ਹੈ। ਏਅਰਫੋਰਸ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਯੂਜ਼ਰਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ 3ਡੀ ਗੇਮ ਨੂੰ ਜਿਤਾਉਣ ਲਈ ਵੋਟ ਕਰਨ ਤਾਂ ਕਿ ਯੂਜ਼ਰਸ ਚੁਆਇਸ ਗੇਮ ਕੈਟੇਗਿਰੀ 2019 ਦਾ ਖਿਤਾਬ ਇਸ ਨੂੰ ਮਿਲ ਸਕੇ।

ਇਹ ਗੇਮ 31 ਜੁਲਾਈ ਨੂੰ ਹੋਈ ਸੀ ਲਾਂਚ
ਗੇਮ ਨੂੰ ਇਸੇ ਸਾਲ 31 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਨੌਜਵਾਨਾਂ ਨੂੰ ਇੰਡੀਅਨ ਏਅਰਫੋਰਸ ਵਲੋਂ ਆਕਰਸ਼ਿਤ ਅਤੇ ਉਨ੍ਹਾਂ 'ਚ ਦੇਸ਼ ਸੇਵਾ ਦਾ ਜਜ਼ਬਾ ਜਗਾਉਣ ਲਈ ਸਾਬਕਾ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਇਸ ਗੇਮ ਨੂੰ ਲਾਂਚ ਕੀਤਾ ਸੀ।

ਆਨਲਾਈਨ ਮਲਟੀਪਲੇਅਰ ਗੇਮ
ਇਹ ਇਕ ਆਨਲਾਈਨ ਮਲਟੀਪਲੇਅਰ ਬੈਟਲ (ਲੜਾਈ) ਗੇਮ ਹੈ, ਜਿਸ 'ਚ ਪਲੇਅਰਜ਼ ਨੂੰ ਇੰਡੀਅਨ ਏਅਰਫੋਰਸ ਵਲੋਂ ਕੀਤੇ ਜਾਣ ਵਾਲੇ ਕਾਮਬੈਟ ਮਿਸ਼ਨਾਂ (ਲੜਾਈ ਮਿਸ਼ਨਾਂ) ਦਾ ਸ਼ਾਨਦਾਰ ਵਰਚੁਅਲ ਤਜਰਬਾ ਮਿਲਦਾ ਹੈ। ਪਲੇਅਰਜ਼ ਨੂੰ ਗੇਮ 'ਚ ਅਸਲੀ ਪਾਇਲਟ ਦੀ ਫੀਲ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।

ਯੁੱਧ-ਨੀਤੀ ਬਾਰੇ ਸਿੱਖਣ ਦਾ ਮਿਲਦਾ ਹੈ ਮੌਕਾ
ਗੇਮ ਖੇਡਣ ਵਾਲੇ ਪਲੇਅਰਜ਼ ਨੂੰ ਫਾਈਟਰ ਜੈੱਟ ਅਤੇ ਹੈਲੀਕਾਪਟਰ ਉਡਾਉਂਦੇ ਹੋਏ ਦੁਸ਼ਮਣ ਨੂੰ ਖਤਮ ਕਰਨਾ ਹੁੰਦਾ ਹੈ। ਗੇਮ 'ਚ ਏਅਰਫੋਰਸ 'ਚ ਮੌਜੂਦ ਵੱਖ-ਵੱਖ ਤਰ੍ਹਾਂ ਦੇ ਏਅਰਕ੍ਰਾਫਟ ਨੂੰ ਉਪਲੱਬਧ ਕਰਵਾਇਆ ਗਿਆ ਹੈ, ਜਿਸ ਨੂੰ ਪਲੇਅਰਜ਼ ਚੁਣ ਸਕਦੇ ਹਨ। ਇਸ 'ਚ ਪਲੇਅਰਜ਼ ਨੂੰ ਪਹਿਲਾਂ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਫਰੀ (ਮੁਫ਼ਤ) ਫਲਾਈਟ ਦਾ ਮੌਕਾ ਮਿਲਦਾ ਹੈ। ਗੇਮ ਦੇ ਪਲੇਅਰਜ਼ ਨੂੰ ਇੰਡੀਅਨ ਏਅਰਫੋਰਸ ਦੇ ਹਥਿਆਰ ਅਤੇ ਯੁੱਧ-ਨੀਤੀ ਬਾਰੇ ਵੀ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਨਾਲ ਉਹ ਏਅਰਫੋਰਸ ਦੇ ਨਵੇਂ ਮਿਸ਼ਨ ਅਤੇ ਸਟ੍ਰੈਰਿਜੀ (ਰਣਨੀਤੀ) ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ।

10 ਲੱਖ ਤੋਂ ਵਧ ਵਾਰ ਕੀਤੀ ਗਈ ਡਾਊਨਲੋਡ
ਗੇਮ ਨੂੰ ਲਾਂਚ ਹੋਏ ਹਾਲੇ ਕੁਝ ਹੀ ਮਹੀਨੇ ਹੋਏ ਹਨ ਪਰ ਇਸ ਨੇ ਯੂਜ਼ਰਸ ਨੂੰ ਆਪਣਾ ਫੈਨ ਬਣਾ ਦਿੱਤਾ ਹੈ। ਪਲੇਅ ਸਟੋਰ 'ਤੇ ਹੁਣ ਤੱਕ ਇਸ ਨੂੰ 10 ਲੱਖ ਤੋਂ ਵਧ ਵਾਰ ਡਾਊਨਲੋਡ ਕੀਤਾ ਜਾ ਚੁਕਿਆ ਹੈ।

DIsha

This news is Content Editor DIsha