ਆਉਣ ਵਾਲੇ 70 ਸਾਲਾਂ ''ਚ ਵਧੇਗਾ ਗਰਮੀ ਦਾ ਕਹਿਰ, ਛੇ ਫ਼ੀਸਦੀ ਵਧ ਸਕਦੀ ਹੈ ਮੌਤ ਦਰ

08/10/2022 6:00:30 PM

ਨਵੀਂ ਦਿੱਲੀ :  ਧਰਤੀ ਦਾ ਤਾਪਮਾਨ ਦਿਨੋਂ-ਦਿਨ ਵਧ ਰਿਹਾ ਹੈ। ਇਸ ਸਦੀ ਦੇ ਅੰਤ ਤੱਕ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਛੇ ਫ਼ੀਸਦੀ ਵਾਧਾ ਹੋ ਸਕਦਾ ਹੈ। ਲੈਂਸੇਟ ਪਲੈਨੇਟਰੀ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਤਾਜ਼ਾ ਖੋਜ ਵਿੱਚ ਸਾਹਮਣੇ ਆਈ ਜਾਣਕਾਰੀ ਹੈਰਾਨੀਜਨਕ ਹੈ। ਇਸ ਅਨੁਸਾਰ ਆਉਣ ਵਾਲੇ ਦਹਾਕਿਆਂ ਵਿੱਚ ਜਿਵੇਂ ਜਿਵੇਂ ਗਰਮੀ ਵਧੇਗੀ ਉਸੇ ਤਰ੍ਹਾਂ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ ਤੇ ਖ਼ਤਰਨਾਕ ਬੀਮਾਰੀਆਂ ਵੀ ਵਧਣਗੀਆਂ।
 ਜਿਵੇਂ ਦਿਲ ਦੇ ਰੋਗ, ਅਨੀਂਦਰਾ, ਸੋਜ ਅਤੇ ਕਈ ਪ੍ਰਕਾਰ ਦੀਆਂ ਮਾਨਸਿਕ ਬਿਮਾਰੀਆਂ ਦਾ ਖ਼ਤਰਾ ਵਧੇਗਾ। ਭਵਿੱਖ ਵਿਚ ਮੌਸਮੀ ਤਬਦੀਲੀ ਕਾਰਨ ਕਈ ਤਰ੍ਹਾਂ ਦੇ ਬੁਰੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਖੋਜੀਆਂ ਨੇ 1980 ਤੋਂ 2015 ਤੱਕ ਚੀਨ, ਦੱਖਣੀ ਕੋਰੀਆ ਅਤੇ ਜਾਪਾਨ ਦੇ 28 ਸ਼ਹਿਰਾਂ ਵਿੱਚ ਵਧੀ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੇ ਆਧਾਰ 'ਤੇ ਭਵਿੱਖ ਵਿੱਚ ਹੋਣ ਵਾਲੀਆਂ ਮੌਤਾਂ ਦਾ ਇਹ ਅਨੁਮਾਨ ਲਗਾਇਆ ਹੈ। ਅਮਰੀਕਾ ਦੀ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਸਾਲ 2090 ਤੱਕ ਪੂਰਬੀ ਏਸ਼ੀਆਈ ਦੇਸ਼ਾਂ ਦੇ 28 ਸ਼ਹਿਰਾਂ ਵਿੱਚ ਰਾਤ ਦਾ ਔਸਤ ਤਾਪਮਾਨ 20.4 ਡਿਗਰੀ ਸੈਲਸੀਅਸ ਤੋਂ ਵੱਧ ਕੇ 39.7 ਡਿਗਰੀ ਸੈਲਸੀਅਸ ਹੋ ਜਾਵੇਗਾ।

ਖੋਜ 'ਚ ਇਸ ਦੇ ਦੋ ਸੰਭਾਵਿਤ ਕਾਰਨ ਪ੍ਰਗਟਾਏ ਗਏ
ਪਿਛਲੇ ਸਾਲਾਂ 'ਚ ਸਰਕਾਰਾਂ ਵੱਲੋਂ ਕਾਰਬਨ ਦੇ ਨਿਕਾਸ ਨੂੰ ਰੋਕਣ ਲਈ ਜੋ ਕਦਮ ਚੁੱਕੇ ਗਏ ਉਨ੍ਹਾਂ ਦੇ ਆਧਾਰ 'ਤੇ ਮੌਸਮੀ ਤਬਦੀਲੀ ਆਈ ਹੈ ਜਿਨ੍ਹਾਂ ਵਿੱਚ 2016 ਤੋਂ 2100 ਤੱਕ ਗਰਮੀ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਛੇ ਫ਼ੀਸਦੀ ਵਾਧਾ ਸਕਦਾ ਹੈ।

ਇੱਕੋ-ਇੱਕ ਵਿਕਲਪ
ਖੋਜੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਮੌਸਮੀ ਤਬਦੀਲੀ ਦੀ ਰੋਕਥਾਮ ਲਈ ਨਵੀਆਂ ਰਣਨੀਤੀਆਂ ਬਣਾਉਣ ਦੀ ਲੋੜ ਹੈ ਅਤੇ ਸਾਰੇ ਦੇਸ਼ਾਂ ਵਿਚ ਵਿਸ਼ਵ ਪੱਧਰ ਦੀ ਸਾਂਝ ਬਣਾਉਣ ਦੀ ਲੋੜ ਹੈ।

Anuradha

This news is Content Editor Anuradha