IMS-BHU ਨੂੰ ‘ਏਮਸ’ ਵਰਗਾ ਬਣਾਉਣ ਲਈ 616 ਕਰੋੜ ਰੁਪਏ ਖਰਚੇਗੀ ਸਰਕਾਰ

03/04/2019 10:07:28 AM

ਨਵੀਂ ਦਿੱਲੀ - ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਆਈ. ਐੱਮ. ਐੱਸ.) ਛੇਤੀ ਹੀ ਏਮਸ ਵਰਗਾ ਸੰਸਥਾਨ ਬਣ ਜਾਵੇਗਾ। ਸਰਕਾਰ ਆਈ. ਐੱਮ. ਐੱਸ. ਵਿਚ ਸਹੂਲਤਾਂ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ’ਤੇ ਅੱਗੇ ਵਧ ਰਹੀ ਹੈ। ਇਸ ’ਤੇ 616 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ। ਨੀਤੀ ਆਯੋਗ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਸਰਕਾਰ ਆਈ. ਐੱਮ. ਐੱਸ. ਦੇ ਕੰਮਕਾਜ ਵਿਚ ਸੁਧਾਰ ਲਿਆਉਣਾ ਚਾਹੁੰਦੀ ਹੈ ਅਤੇ ਇਸ ਨੂੰ ਜ਼ਿਆਦਾ ਕਾਰਜਸ਼ੀਲ ਬਣਾਉਣਾ ਚਾਹੁੰਦੀ ਹੈ।

ਆਈ. ਐੱਮ. ਐੱਸ. ਪਹਿਲਾ ਸੁਪਰਸਪੈਸ਼ਲਿਟੀ ਹਸਪਤਾਲ ਹੋਵੇਗਾ, ਜੋ ਬੀ. ਐੱਚ. ਯੂ. ਐਕਟ ਵਲੋਂ ਸ਼ਾਸਿਤ ਹੋਵੇਗਾ ਨਾ ਕਿ ਏਮਸ ਐਕਟ ਦੇ ਤਹਿਤ। ਇਹ ਵਾਰਾਣਸੀ ਅਤੇ ਉਸ ਦੇ ਆਸ-ਪਾਸ ਦੇ ਜ਼ਿਲਿਆਂ ਲਈ ਬਿਹਤਰ ਮੈਡੀਕਲ ਸਹੂਲਤਾਂ ਦੇਣ ਦਾ ਕੰਮ ਕਰੇਗਾ।