UK ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, AirIndia ਨੇ ਦਿੱਤੀ ਇਹ ਸਹੂਲਤ

01/01/2021 5:59:43 PM

ਨਵੀਂ ਦਿੱਲੀ — ਬਿ੍ਰਟੇਨ ਵਿਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਭਾਰਤ ਸਰਕਾਰ ਵਲੋਂ 7 ਜਨਵਰੀ ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹੀ ਸਥਿਤੀ ’ਚ ਜਿਨ੍ਹਾਂ ਲੋਕਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਹੁਣ ਉਨ੍ਹਾਂ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਏਅਰ ਇੰਡੀਆ ਨੇ ਟਿਕਟਾਂ ਦੀ ਰੀਸ਼ਡਿੳੂਲਿੰਗ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਏਅਰ ਇੰਡੀਆ ਦੇ ਟਵੀਟ ਅਨੁਸਾਰ,‘ ਜਿਹੜੇ ਯਾਤਰੀਆਂ ਨੇ 1 ਜਨਵਰੀ ਤੋਂ 7 ਜਨਵਰੀ ਦੇ ਦਰਮਿਆਨ ਏਅਰ ਇੰਡੀਆ ਤੋਂ ਆਪਣੀਆਂ ਉਡਾਣਾਂ ਬੁੱਕ ਕੀਤੀਆਂ ਹਨ। ਉਹ ਮੁਫਤ ਵਿਚ ਇਕ ਵਾਰੀ ਮੁੜ ਨਿਰਧਾਰਣ ਦਾ ਲਾਭ ਲੈ ਸਕਦੇ ਹਨ ਅਤੇ ਆਉਣ ਵਾਲੀ ਤਾਰੀਖ ਲਈ ਆਪਣੀ ਫਲਾਈਟ ਬੁੱਕ ਕਰਵਾ ਸਕਦੇ ਹਨ।’

ਬਿ੍ਰਟੇਨ ਤੋਂ ਉਡਾਣ ’ਤੇ ਲੱਗੀ ਪਾਬੰਦੀ

ਬਿ੍ਰ੍ਰਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਏਅਰਲਾਈਨਾਂ ’ਤੇ 31 ਦਸੰਬਰ ਤੱਕ ਰੋਕ ਲਗਾ ਦਿੱਤੀ ਸੀ ਜਿਸ ਨੂੰ ਹੁਣ 7 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਯੂ.ਕੇ. ਵਿਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਕਾਰਨ ਬਿ੍ਰਟੇਨ ਦੀ ਰਾਜਧਾਨੀ ਲੰਡਨ ਵਿਚ ਇਕ ਵਾਰ ਫਿਰ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਵਲੋਂ ਦਿੱਲੀ ਵਾਸੀਆ ਨੂੰ ਨਵੇਂ ਸਾਲ ਦਾ ਤੋਹਫ਼ਾ, ਵਾਹਨ ਚਾਲਕਾਂ ਨੂੰ 31 ਮਾਰਚ ਤੱਕ ਮਿਲੀ ਇਹ 

ਦੂਜੇ ਦੇਸ਼ਾਂ ਨੇ ਵੀ ਬਿ੍ਰਟੇਨ ਜਾਣ ਵਾਲੀਆਂ ਉਡਾਣਾਂ ’ਤੇ ਲਗਾਈ ਪਾਬੰਦੀ 

ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਨੇ ਵੀ ਯੂ.ਕੇ. ਜਾਣ ਅਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਪਾਬੰਦੀ ਲਗਾਈ ਹੈ। ਇਸਦੇ ਨਾਲ ਉਹ ਯਾਤਰੀ ਜੋ ਪਿਛਲੇ ਸਮੇਂ ਵਿਚ ਯੂ.ਕੇ. ਦੀ ਯਾਤਰਾ ਤੋਂ ਵਾਪਸ ਆਏ ਹਨ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Mahindra ਨੂੰ ਨਵੇਂ ਸਾਲ ’ਚ ਝਟਕਾ, ਇਸ ਕਾਰਨ Ford ਨਾਲ ਟੁੱਟਿਆ ਰਿਸ਼ਤਾ

ਹੁਣ ਤੱਕ ਬਿ੍ਰਟੇਨ ਤੋਂ ਵਾਪਸ ਪਰਤੇ 20 ਲੋਕਾਂ ਵਿਚ ਮਿਲਿਆ ਨਵਾਂ ਸਟ੍ਰੇਨ

ਜ਼ਿਕਰਯੋਗ ਹੈ ਕਿ ਹੁਣ ਤੱਕ ਕੁਲ 20 ਲੋਕ ਜੋ ਬਿ੍ਰਟੇਨ ਤੋਂ ਵਾਪਸ ਆਏ ਹਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੈੱਨ ਨਾਲ ਸੰਕਰਮਿਤ ਪਾਇਆ ਗਿਆ ਹੈ।  ਇਨ੍ਹਾਂ ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਛੇ ਲੋਕ ਨਵੇਂ ਸਟ੍ਰੇਨ ਨਾਲ ਸੰਕਰਮਿਤ ਮਿਲੇ ਸਨ।

ਇਹ ਵੀ ਪੜ੍ਹੋ: ਨਵੇਂ ਸਾਲ ਮੌਕੇ ਜੋਮੈਟੋ ’ਤੇ ਹਰ ਮਿੰਟ ਆਏ 4000 ਤੋਂ ਵੱਧ ਆਰਡਰ, ਸਭ ਤੋਂ ਜ਼ਿਆਦਾ ਇਸ ਡਿਸ਼ ਦੀ ਰਹੀ ਮੰਗ

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ, ਯੂਕੇ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾ ਰਿਹਾ ਹੈ। ਇਸਦੇ ਨਾਲ ਸਾਰੇ ਯਾਤਰੀਆਂ ਨੂੰ 7 ਦਿਨਾਂ ਲਈ ਕੁਆਰੰਟਾਈਨ ਰਹਿਣਾ ਪਏਗਾ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur