ਉਤਪਾਦਨ ਲਾਗਤ ਤੋਂ ਘੱਟ ਰੇਟ ’ਤੇ ਆਲੂ ਵੇਚਣ ਨੂੰ ਮਜ਼ਬੂਰ ਕਿਸਾਨ

01/30/2021 5:25:49 PM

ਨਵੀਂ ਦਿੱਲੀ– ਬੀਤੇ ਦੋ ਸਾਲ ਤੋਂ ਖਪਤਕਾਰਾਂ ਦਾ ਬਜਟ ਵਿਗਾੜਨ ਵਾਲੇ ਆਲੂ ਦੇ ਰੇਟ ਇਸ ਸਾਲ ਹੁਣ ਕਿਸਾਨਾਂ ਦਾ ਧੂੰਆਂ ਕੱਢ ਰਹੇ ਹਨ। ਨਵੀਂ ਫਸਲ ਦੇ ਦਬਾਅ ’ਚ ਆਲੂ ਦੇ ਰੇਟ ਇੰਨੇ ਡਿੱਗ ਚੁੱਕੇ ਹਨ ਕਿ ਇਸ ਸਮੇਂ ਕਿਸਾਨਾਂ ਦੀ ਲਾਗਤ ਵੀ ਨਹੀਂ ਨਿਕਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜ, ਡੀਜ਼ਲ ਸਮੇਤ ਹੋਰ ਖਰਚੇ ਵਧਣ ਕਾਰਣ ਇਸ ਵਾਰ ਆਲੂ ਦੀ ਲਾਗਤ ਵੀ ਵਧੀ ਹੈ, ਅਜਿਹੇ ’ਚ ਰੇਟ ਡਿੱਗਣ ਨਾਲ ਨੁਕਸਾਨ ਹੋ ਰਿਹਾ ਹੈ। ਪਿਛਲੀ ਵਾਰ ਬਿਜਾਈ ਦੇ ਸਮੇਂ ਕਿਸਾਨਾਂ ਨੂੰ ਬੀਜ 30 ਤੋਂ 35 ਰੁਪਏ ਕਿਲੋ ਮਿਲਿਆ ਸੀ, ਇਸ ਵਾਰ ਬੀਜ 60 ਤੋਂ 65 ਰੁਪਏ ਪ੍ਰਤੀ ਕਿਲੋ ਤੱਕ ਮਿਲਿਆ ਹੈ।

ਇਹ ਵੀ ਪੜ੍ਹੋ: ਦਿੱਲੀ ਪੁਲਸ ਨੇ ਪੁੱਛਗਿੱਛ ਲਈ 9 ਕਿਸਾਨ ਨੇਤਾਵਾਂ ਨੂੰ ਸੱਦਿਆ, ਕੋਈ ਨਹੀਂ ਪੁੱਜਿਆ

ਮੁੱਖ ਉਤਪਾਦਕ ਸੂਬੇ ਉੱਤਰ ਪ੍ਰਦੇਸ਼ ਦੇ ਗਾਜੀਪੁਰ ਜ਼ਿਲੇ ਦੇ ਕਿਸਾਨ ਬਟੁਕਨਾਰਾਇਣ ਮਿਸ਼ਰਾ ਨੇ ਕਿਹਾ ਕਿ ਕਿਸਾਨਾਂ ਨੂੰ ਆਲੂ ਦੀ ਕੀਮਤ 700 ਤੋਂ 900 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ ਜਦੋਂ ਕਿ ਬਿਜਾਈ ਦੇ ਸਮੇਂ ਬੀਜ ਦੁੱਗਣਾ ਮਹਿੰਗਾ ਹੋਣ ਸਮੇਤ ਹੋਰ ਖਰਚ ਵਧਣ ਕਾਰਣ ਆਲੂ ਉਤਪਾਦਨ ਦੀ ਲਾਗਤ 1,000 ਰੁਪਏ ਕੁਇੰਟਲ ਤੋਂ ਉੱਪਰ ਚਲੀ ਗਈ ਹੈ। ਜਾਹਰ ਹੈ ਕਿ ਆਲੂ ਦੇ ਮੌਜੂਦਾ ਰੇਟ ’ਤੇ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: WHO ਦਾ ਦਲ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ਕਰਣ ਵਾਲੇ ਵੁਹਾਨ ਦੇ ਹਸਪਤਾਲ ਪੁੱਜਾ

ਭਾਰਤੀ ਸਬਜ਼ੀ ਉਤਪਾਦਕ ਸੰਘ ਦੇ ਪ੍ਰਧਾਨ ਸ਼੍ਰੀਰਾਮ ਗਾਢਵੇ ਨੇ ਕਿਹਾਕਿ ਆਲੂ ਦੀ ਵਧੀ ਹੋਈ ਉਤਪਾਦਨ ਲਾਗਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ 1,200 ਤੋਂ 1,400 ਰੁਪਏ ਕੁਇੰਟਲ ਕੀਮਤ ਮਿਲਣ ’ਤੇ ਹੀ ਕੁਝ ਲਾਭ ਹੋਵੇਗਾ। ਆਗਰਾ ਮੰਡੀ ਦੇ ਆਲੂ ਕਾਰੋਬਾਰ ਦੀਪਕ ਕੁਮਾਰ ਵੀ ਮੰਨਦੇ ਹਨ ਮੌਜੂਦਾ ਰੇਟ ’ਤੇ ਆਲੂ ਕਿਸਾਨਾਂ ਨੂੰ ਘਾਟਾ ਹੈ ਪਰ ਅੱਗੇ ਕੋਲਡ ਸਟੋਰ ’ਚ ਆਲੂ ਦਾ ਭੰਡਾਰਣ ਹੋਣ ’ਤੇ ਰੇਟਾਂ ’ਚ ਸੁਧਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਵੱਧਦੀ ਭੀੜ ਦੇ ਬਾਅਦ ਗਾਜੀਪੁਰ ’ਚ ਇੰਟਰਨੈੱਟ ਸੇਵਾ ਬੰਦ

ਨਵੇਂ ਆਲੂ ਦੀ ਆਮਦ ਕਾਰਣ ਡਿੱਗੇ ਰੇਟ
ਆਜ਼ਾਦਪੁਰ ਮੰਡੀ ਦੇ ਆਲੂ ਕਾਰੋਬਾਰੀ ਵਿਨੇਸ਼ ਕੁਮਾਰ ਨੇ ਕਿਹਾ ਕਿ ਇਸ ਸਮੇਂ ਮੰਡੀ ’ਚ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਆਲੂ ਦੇ 100 ਤੋਂ ਵੱਧ ਟਰੱਕ ਆ ਰਹੇ ਹਨ ਜੋ ਇਸ ਦੀ ਮੰਗ ਤੋਂ ਵੱਧ ਹੈ, ਇਸ ਲਈ ਆਲੂ ਦੇ ਰੇਟ ਡਿੱਗ ਰਹੇ ਹਨ। ਇਕ ਹੋਰ ਕਾਰੋਬਾਰੀ ਦੀਪਕ ਮੁਤਾਬਕ ਸਾਰੇ ਉਤਪਾਦਕ ਸੂਬਿਆਂ ’ਚ ਨਵੇਂ ਆਲੂ ਦੀ ਆਮਦ ਜ਼ੋਰਾਂ ’ਤੇ ਹੋਣ ਕਾਰਣ ਆਲੂ ਦੇ ਰੇਟ ਘਟੇ ਹਨ। ਪਿਛਲੇ ਸਾਲ ਲਾਕਡਾਊਨ ਦੇ ਸਮੇਂ ਆਲੂ ਜ਼ਿਆਦਾ ਖਰੀਦਿਆ ਗਿਆ ਸੀ ਅਤੇ ਬਾਅਦ ’ਚ ਮੀਂਹ ਕਾਰਣ ਆਲੂ ਦੀ ਫਸਲ ਨੂੰ ਨੁਕਸਾਨ ਵੀ ਹੋਇਆ ਸੀ, ਜਿਸ ਨਾਲ ਆਲੂ ਕਾਫੀ ਮਹਿੰਗਾ ਹੋ ਗਿਆ ਸੀ। ਇਸ ਵਾਰ ਹੁਣ ਆਲੂ ਦੀ ਖਪਤ ਨਾਰਮਲ ਹੀ ਨਜ਼ਰ ਆ ਰਹੀ ਹੈ। ਅਜਿਹੇ ’ਚ ਅੱਗੇ ਪਿਛਲੇ ਸਾਲ ਵਾਂਗ ਰੇਟ ਵਧਣ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ: ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ ’ਤੇ ਇੰਟਰਨੈੱਟ ’ਤੇ ਲਗਾਈ ਗਈ ਰੋਕ 31 ਜਨਵਰੀ ਤੱਕ ਰਹੇਗੀ ਜਾਰੀ

ਇਸ ਸਮੇਂ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਆਲੂ 700 ਤੋਂ 1,000 ਰੁਪਏ ਅਤੇ ਆਗਰਾ ਮੰਡੀ ’ਚ 700 ਤੋਂ 900 ਰੁਪਏ ਵਿਕ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਇਨੀਂ ਦਿਨੀਂ ਦਿੱਲੀ ਦੀਆਂ ਮੰਡੀਆਂ ’ਚ ਆਲੂ 1,400 ਤੋਂ 1,500 ਰੁਪਏ ਅਤੇ ਆਗਰਾ ਮੰਡੀ ’ਚ 1,200 ਤੋਂ 1,300 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    

cherry

This news is Content Editor cherry