ਭਾਰਤੀ ਵਾਈਨ ਦੀ ਮੰਗ ਵਧੀ, 2020-21 'ਚ ਕਰੀਬ 2500 ਕਰੋੜ ਦੀ ਸ਼ਰਾਬ ਅਤੇ ਬੀਅਰ ਐਕਸਪੋਰਟ ਕੀਤੀ

06/11/2022 6:15:38 PM

ਨਵੀਂ ਦਿੱਲੀ/ਜੈਤੋ (ਭਾਸ਼ਾ, ਪਰਾਸ਼ਰ) : ਭਾਰਤ ਨੇ ਵਿੱਤੀ ਸਾਲ 2020-21 ਦੌਰਾਨ 32.21 ਕਰੋੜ ਡਾਲਰ ਲਗਭਗ 2,507 ਕਰੋੜ ਰੁਪਏ ਮੁੱਲ ਦੀ 2.47 ਲੱਖ ਟਨ ਸ਼ਰਾਬ ਅਤੇ ਬੀਅਰ ਸਮੇਤ ਅਲਕੋਹਲ ਭਰਪੂਰ ਉਤਪਾਦਾਂ ਦੀ ਐਕਸਪੋਰਟ ਕੀਤੀ ਹੈ। ਵਪਾਰ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਸ਼ਰਾਬ ਐਕਸਪੋਰਟ ਕੀਤੇ ਜਾਣ ਵਾਲੇ ਦੇਸ਼ਾਂ ਦੀ ਸੂਚੀ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਘਾਨਾ, ਸਿੰਗਾਪੁਰ, ਕਾਂਗੋ ਅਤੇ ਕੈਮਰੂਨ ਸ਼ਾਮਲ ਹਨ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ 

ਜ਼ਿਕਰਯੋਗ ਹੈ ਕਿ ਕੌਮਾਂਤਰੀ ਬਾਜ਼ਾਰਾਂ ’ਚ ਅBBਨਾਜ ਦੇ ਦਾਣੇ (ਮਾਲਟ) ਨਾਲ ਬਣੀ ਬੀਅਰ, ਵਾਈਨ, ਵ੍ਹਾਈਟ ਵਾਈਨ, ਬ੍ਰਾਂਡੀ, ਵ੍ਹਿਸਕੀ, ਰਮ ਅਤੇ ਜਿਨ ਵਰਗੇ ਭਾਰਤੀ ਉਤਪਾਦਾਂ ਦੀ ਮੰਗ ਕਈ ਗੁਣਾ ਵਧ ਗਈ ਹੈ। ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਐਕਸਪੋਰਟ ਵਿਕਾਸ ਅਥਾਰਿਟੀ (ਏਪੀਡਾ) ਨੇ ਸਥਾਨਕ ਵਾਈਨ ਦੀ ਸਮਰੱਥਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਕੌਮਾਂਤਰੀ ਵਪਾਰ ਮੇਲਿਆਂ ’ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਹਨ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ 'ਚ ਖ਼ੁਲਾਸਾ: ਪੰਜਾਬ ਤੋਂ ਸਾਰਜ ਮਿੰਟੂ ਤੇ ਹਰਿਆਣਾ ਦੇ ਮੋਨੂ ਡਾਗਰ ਨੇ ਤਿਆਰ ਕੀਤੇ ਸਨ ਸ਼ਾਰਪ ਸ਼ੂਟਰ

ਮੰਤਰਾਲਾ ਨੇ ਕਿਹਾ ਕਿ ਭਾਰਤੀ ਸ਼ਰਾਬ ਉਦਯੋਗ ਸਾਲ 2010 ਤੋਂ 2017 ਦੌਰਾਨ 14 ਫ਼ੀਸਦੀ ਦੀ ਸਾਲਾਨਾ ਵਾਧਾ ਦਰ ਨਾਲ ਵਧਿਆ ਹੈ। ਇਹ ਦੇਸ਼ ’ਚ ਸ਼ਰਾਬ ਪੀਣ ਵਾਲੇ ਤਰਲ ਪਦਾਰਥ ਸ਼੍ਰੇਣੀ ਦੇ ਤਹਿਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਉਦਯੋਗ ਬਣ ਗਿਆ ਹੈ। ਇਸ ਕੜੀ ’ਚ ਵਾਈਨ ਦੀ ਐਕਸਪੋਰਟ ਨੂੰ ਬੜ੍ਹਾਵਾ ਦੇਣ ਲਈ ਏਪੀਡਾ ਨੇ ਲੰਡਨ ਵਾਈਨ ਫੇਅਰ, 2022 ’ਚ ਦੇਸ਼ ਦੇ 10 ਐਕਸਪੋਰਟਰਾਂ ਨੂੰ ਹਿੱਸਾ ਲੈਣ ਦੀ ਸਹੂਲਤ ਦਿੱਤੀ ਹੈ।

ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal