ਹਥਿਆਰਾਂ ਦੀ ਖੇਪ ਸਣੇ ਮੂਸਾ ਗ੍ਰਿਫਤਾਰ

01/20/2019 6:50:02 PM

ਨਵੀਂ ਦਿੱਲੀ— ਦਿੱਲੀ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ, ਜਿਸ ਦੌਰਾਨ ਪੁਲਸ ਨੇ ਮੂਸਾ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਦੀ ਪਛਾਣ ਮੂਸਾ ਦੱਸੀ ਜਾ ਰਹੀ ਹੈ, ਜਿਸ ਦਾ ਪੂਰਾ ਨਾਮ ਮੁਹੰਮਦ ਮੂਸਾ ਹੈ, ਜੋ ਕਿ ਹਥਿਆਰਾਂ ਦੀ ਤਸਕਰੀ ਕਰਦਾ ਹੈ। ਦਿੱਲੀ ਪੁਲਸ ਵਲੋਂ ਮੁਹੰਮਦ ਮੂਸਾ ਨੂੰ ਅੱਜ ਵੱਡੀ ਗਿਣਤੀ 'ਚ ਹਥਿਆਰਾਂ ਦੀ ਖੇਪ ਸਣੇ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਉਕਤ ਤਸਕਰ ਪਾਸੋਂ 20 ਪਿਸਤੌਲ ਤੇ 12 ਮੈਗਜ਼ੀਨ ਬਰਾਮਦ ਕੀਤੇ ਹਨ। ਮੁਹੰਮਦ ਮੂਸਾ ਵੱਡੀ ਗਿਣਤੀ 'ਚ ਹਥਿਆਰਾਂ ਨੂੰ ਦਿੱਲੀ ਦੇ ਮੋਸਟਵਾਂਟੇਡ ਗੋਗੀ ਦੇ ਗੈਂਗ ਨੂੰ ਸਪਲਾਈ ਕਰਨ ਆਇਆ ਸੀ, ਜਿਸ ਦੌਰਾਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਪੁਲਸ ਵਲੋਂ ਉਸ ਖਿਲਾਫ ਅਗਲੇਰੀ ਕਾਰਵਾਈ ਵਿੱਢੀ ਜਾ ਰਹੀ ਹੈ।