ਏਅਰਟੈੱਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ 'ਪ੍ਰੀਪੇਡ' ਪਲਾਨ

11/22/2021 9:13:38 AM

ਨਵੀਂ ਦਿੱਲੀ : ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਏਅਰਟੈੱਲ ਨੇ ਪ੍ਰੀਪੇਡ ਪਲਾਨ 'ਤੇ ਟੈਰਿਫ ਦਰਾਂ 'ਚ 25 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਏਅਰਟੈੱਲ ਵੱਲੋਂ ਐਲਾਨੀਆਂ ਗਈਆਂ ਨਵੀਆਂ ਟੈਰਿਫ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਕੰਪਨੀ ਨੇ ਜੁਲਾਈ 'ਚ ਪੋਸਟਪੇਡ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਹੁਣ ਏਅਰਟੈੱਲ ਦੇ 28 ਦਿਨਾਂ ਵਾਲੇ ਪ੍ਰੀਪੇਡ ਪਲਾਨ ਦੀ ਕੀਮਤ 99 ਰੁਪਏ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : CM ਚੰਨੀ ਦਾ ਵੱਡਾ ਐਲਾਨ, ਗਾਇਕ ਸੁਖਵਿੰਦਰ ਸਿੰਘ ਤੇ ਸ਼ਾਇਰ ਸੁਰਜੀਤ ਪਾਤਰ ਨੂੰ ਮਿਲਿਆ ਕੈਬਨਿਟ ਰੈਂਕ

ਦੱਸਣਯੋਗ ਹੈ ਕਿ ਕੰਪਨੀ ਨੇ 49 ਰੁਪਏ ਵਾਲਾ ਪਲਾਨ ਜੁਲਾਈ ਤੋਂ ਹਟਾ ਦਿੱਤਾ ਸੀ, ਹਾਲਾਂਕਿ ਇਹ ਪਲਾਨ ਐੱਸ. ਐੱਮ. ਐੱਸ. ਨਾਲ ਨਹੀਂ ਆਉਂਦਾ ਹੈ। ਜੇਕਰ ਤੁਹਾਨੂੰ ਐੱਸ. ਐੱਮ. ਐੱਸ. ਚਾਹੀਦੇ ਹਨ ਤਾਂ ਤੁਹਾਨੂੰ 149 ਰੁਪਏ ਦੀ ਥਾਂ 179 ਰੁਪਏ ਖ਼ਰਚਣੇ ਪੈਣਗੇ। ਇਸ ਪਲਾਨ 'ਚ 20 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਠਾਨਕੋਟ ਤੋਂ ਵੱਡੀ ਖ਼ਬਰ : ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਗ੍ਰੇਨੇਡ ਧਮਾਕਾ, ਹਾਈ ਅਲਰਟ 'ਤੇ ਪੁਲਸ

ਏਅਰਟੈੱਲ ਦੇ ਮਸ਼ਹੂਰ 598 ਰੁਪਏ ਪਲਾਨ ਦੀ ਕੀਮਤ ਵੀ ਵਧਾਈ ਗਈ ਹੈ। ਇਹ ਪਲਾਨ 84 ਦਿਨ ਦੀ ਵੈਲੀਡਿਟੀ ਨਾਲ ਆਉਂਦਾ ਹੈ। ਇਸ 'ਚ ਰੋਜ਼ਾਨਾ 1.5 ਜੀ. ਬੀ. ਡਾਟਾ ਦਿੱਤਾ ਜਾਂਦਾ ਹੈ। ਹੁਣ ਇਸ ਪਲਾਨ ਲਈ ਤੁਹਾਨੂੰ 719 ਰੁਪਏ ਖ਼ਰਚ ਕਰਨੇ ਪੈਣਗੇ। ਡਾਟਾ ਟਾਪ ਅਪ  ਅਤੇ ਦੂਜੇ ਪਲਾਨ ਦੇ ਟੈਰਿਫ 'ਚ 20 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita