ਆਪਣੇ ਪਰਿਵਾਰ ਨੂੰ ਛੱਡ ਸ੍ਰੀ ਗੁਰੂ ਨਾਨਕ ਦੇਵ ਜੀ ਦਾ ‘ਸੁਲਤਾਨਪੁਰ’ ਆਉਣਾ

05/17/2021 9:47:11 AM

ਜਦੋਂ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਖਰਾ ਸੌਦਾ ਕਰ ਕੇ ਵਾਪਸ ਪਰਤੇ ਤਾਂ ਪਿਤਾ ਮਹਿਤਾ ਕਲਿਆਣ ਦਾਸ ਜੀ ਗੁਰੂ ਨਾਨਕ ਦੇਵ ਜੀ ਨੂੰ ਗੁੱਸੇ ਹੋਏ। ਕਹਿੰਦੇ ਨੇ ਉਨ੍ਹਾਂ ਨੇ ਆਪਣੇ ਪੁੱਤਰ ਨਾਨਕ ’ਤੇ ਹੱਥ ਚੁੱਕਿਆ ਤਾਂ ਬੇਬੇ ਨਾਨਕੀ ਜੀ ਪਿਤਾ ਤੇ ਭਰਾ ਦੇ ਵਿਚਕਾਰ ਆ ਖਲੋਤੀ ਅਤੇ ਕਹਿਣ ਲੱਗੀ ਪਿਤਾ ਜੀ ਨਾ ਮਾਰੋ, ਅੰਮੜੀ ਦੇ ਜਾਏ ਵੀਰ ਨੂੰ ਇਹ ਤਾਂ ਰੱਬੀ ਨੂਰ ਹੈ। ਇਹ ਸ਼ਬਦ ਸੁਣ ਕੇ ਭਾਵੇਂ ਪਿਤਾ ਕਲਿਆਣ ਦਾਸ ਜੀ ਰੁੱਕ ਗਏ ਪਰ ਉਨ੍ਹਾਂ ਨੂੰ ਅੰਦਰ ਖਾਤੇ ਆਪਣੇ ਪੁੱਤਰ ਨਾਨਕ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਕਿ ਉਹ ਆਪਣੇ ਜੀਵਨ ਦਾ ਨਿਰਬਾਹ ਕਿਵੇਂ ਕਰਨਗੇ।

ਗੁਰੂ ਨਾਨਕ ਦੇਵ ਜੀ ਦੇ ਭਾਈਆਂ ਜੈ ਰਾਮ ਤੇ ਭੈਣ ਬੇਬੇ ਨਾਨਾਕੀ ਜੀ ਸੁਲਤਾਨਪੁਰ ਰਹਿੰਦੇ ਸਨ ਅਤੇ ਨਵਾਬ ਦੌਲਤ ਖਾਂ ਨਾਲ ਭਾਈ ਜੈ ਰਾਮ ਜੀ ਦਾ ਚੰਗਾ ਅਸਰ ਰਸੂਖ ਸੀ। ਭਾਈ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਆਉਂਣ ਲਈ ਸੱਦਾ ਭੇਜਿਆ। ਕੁਝ ਸਮੇਂ ਬਾਅਦ ਪਰਿਵਾਰ ’ਚ ਸਲਾਹ ਹੋਈ ਅਤੇ ਗੁਰੂ ਸਾਹਿਬ ਜੀ ਆਪਣਾ ਪਰਿਵਾਰ ਅਤੇ ਆਪਣੇ ਮਾਤਾ-ਪਿਤਾ ਛੱਡ ਕੇ ਭਾਈ ਮਰਦਾਨਾ ਜੀ ਨਾਲ ਇਸ ਸ਼ਹਿਰ ’ਚ ਆ ਗਏ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਤੋਂ ਬਾਅਦ ਇਸ ਸ਼ਹਿਰ ’ਚ ਇੰਨੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ, ਜਿਸ ਨੂੰ ਵੇਖ ਕੇ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਬਿਆਨ ਕੀਤਾ ਕਿ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਗਿਆ।। ਸੁਲਤਾਨ ਪੁਰਿ ਭਗਤਿ ਭੰਡਾਰਾ ।।
 

rajwinder kaur

This news is Content Editor rajwinder kaur