ਕੋਰੋਨਾ ਦੀ ਲਪੇਟ 'ਚ ਆਈ ਉਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦੀ ਪਤਨੀ ਅੰਮ੍ਰਿਤਾ ਰਾਵਤ

05/31/2020 12:07:02 PM

ਦੇਹਰਾਦੂਨ- ਉਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਦੀ ਪਤਨੀ ਅਤੇ ਸਾਬਕਾ ਮੰਤਰੀ ਅੰਮ੍ਰਿਤਾ ਰਾਵਤ ਦੀ ਜਾਂਚ ਰਿਪੋਰਟ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਣ ਨਾਲ ਰਾਜ ਮੰਤਰੀ ਮੰਡਲ 'ਚ ਸਨਸਨੀ ਫੈਲ ਗਈ ਹੈ। ਮੰਤਰੀ ਦੇ ਵਿਸ਼ੇਸ਼ ਕਾਰਜ ਅਧਿਕਾਰੀ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਇਕ ਨਿੱਜੀ ਪ੍ਰਯੋਗਸ਼ਾਲਾ ਤੋਂ ਮਿਲੀ ਅੰਮ੍ਰਿਤਾ ਰਾਵਤ ਦੀ ਜਾਂਚ ਰਿਪੋਰਟ 'ਚ ਉਨ੍ਹਾਂ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਅੰਮ੍ਰਿਤਾ ਸਾਬਕਾ ਹਰੀਸ਼ ਰਾਵਤ ਸਰਕਾਰ 'ਚ ਵੀ ਮੰਤਰੀ ਰਹਿ ਚੁਕੀ ਹੈ। ਸ਼ਰਮਾ ਨੇ ਦੱਸਿਆ ਕਿ ਸਤਪਾਲ ਮਹਾਰਾਜ ਅਤੇ ਉਨ੍ਹਾਂ ਦਾ ਪਰਿਵਾਰ ਘਰ 'ਚ ਕੁਆਰੰਟੀਨ 'ਚ ਰਹਿ ਰਿਹਾ ਹੈ। ਮੰਤਰੀ ਦੀ ਪਤਨੀ ਨੇ ਕੋਵਿਡ-19 ਨਾਲ ਪੀੜਤ ਹੋਣ ਨਾਲ ਸਨਸਨੀ ਫੈਲ ਗਈ ਹੈ, ਕਿਉਂਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਦੀ ਬੈਠਕ 'ਚ ਹਿੱਸਾ ਲਿਆ ਸੀ ਅਤੇ ਇਸ ਦੌਰਾਨ ਅਧਿਕਾਰੀਆਂ ਨਾਲ ਵੀ ਬੈਠਕਾਂ ਕਰਦੇ ਰਹੇ ਹਨ। ਇਸ ਵਿਚ, ਉਤਰਾਖੰਡ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਧ ਕੇ 749 ਹੋ ਗਈ ਹੈ।

DIsha

This news is Content Editor DIsha