ਧਨਤੇਰਸ ਤੋਂ ਬਾਅਦ ਸਸਤੇ ਹੋਏ ਸੋਨਾ-ਚਾਂਦੀ, ਜਾਣੋ ਅੱਜ ਦੇ ਭਾਅ

11/06/2018 4:57:31 PM

ਨਵੀਂ ਦਿੱਲੀ — ਗਲੋਬਲ ਬਜ਼ਾਰ 'ਚ ਰਹੇ ਉਤਰਾਅ-ਚੜ੍ਹਾਅ ਵਿਚਕਾਰ ਧਨਤੇਰਸ ਦੇ ਤਿਉਹਾਰ ਤੋਂ ਬਾਅਦ ਧਾਤ ਦੀ ਮੰਗ ਕਮਜ਼ੋਰ ਪੈਣ ਕਾਰਨ ਦਿੱਲੀ ਸਰਾਫਾ ਬਜ਼ਾਰ ਵਿਚ ਮੰਗਲਵਾਰ ਨੂੰ ਸੋਨਾ 80 ਰੁਪਏ ਟੁੱਟ ਕੇ 32,610 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਉਦਯੋਗਿਕ ਮੰਗ ਕਮਜ਼ੋਰ ਪੈਣ ਕਾਰਨ ਚਾਂਦੀ ਵੀ 240 ਰੁਪਏ ਦਾ ਗੋਤਾ ਖਾ ਕੇ 39,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਅੰਤਰਰਾਸ਼ਟਰੀ ਬਜ਼ਾਰ ਵਿਚ ਲੰਡਨ ਦਾ ਸੋਨਾ ਹਾਜ਼ਿਰ ਅੱਜ 0.50 ਡਾਲਰ ਦੀ ਗਿਰਾਵਟ 'ਚ 1,230.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਹਾਲਾਂਕਿ 0.30 ਡਾਲਰ ਦੀ ਤੇਜ਼ੀ 'ਚ 1,232.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਇਸ ਦੌਰਾਨ ਚÎਾਂਦੀ 0.04 ਡਾਲਰ ਦੀ ਤੇਜ਼ੀ 'ਚ 14.66 ਡਾਲਰ ਪ੍ਰਤੀ ਔਂਸ ਬੋਲੀ ਗਈ। ਬਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦੀ ਮਜ਼ਬੂਤੀ ਨਾਲ ਗਲੋਬਲ ਬਜ਼ਾਰ ਵਿਚ ਪੀਲੀ ਧਾਤ 'ਤੇ ਦਬਾਅ ਵਧਿਆ ਹੈ ਪਰ ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਨਿਵੇਸ਼ਕਾਂ ਦੇ ਚੌਕੰਣੇ ਰਹਿਣ ਨਾਲ ਇਸ ਵਿਚ ਮਿਲਿਆ-ਜੁਲਿਆ ਰੁਖ ਰਿਹਾ।  ਨਿਵੇਸ਼ਕਾਂ ਨੂੰ ਸ਼ੱਕ ਹੈ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਅਮਰੀਕਾ ਵਿਚ ਸਿਆਸੀ ਅਨਿਸ਼ਚਿਤਤਾ ਦਾ ਮਾਹੌਲ ਆ ਸਕਦਾ ਹੈ। ਅਜਿਹੇ 'ਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਨੂੰ ਤਰਜੀਹ ਦਿੰਦੇ ਹਨ। ਘਰੇਲੂ ਬਜ਼ਾਰ ਵਿਚ ਧਨਤੇਰਸ ਦੇ ਮੌਕੇ 'ਤੇ ਸੋਮਵਾਰ ਨੂੰ ਕਾਰੋਬਾਰ ਸੁਸਤ ਰਿਹਾ। ਕਾਰੋਬਾਰੀਆਂ ਮੁਤਾਬਕ ਖਰੀਦਦਾਰਾਂ ਨੇ ਜ਼ਿਆਦਾਤਰ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਖਰੀਦਦਾਰੀ ਹੀ ਕੀਤੀ ਹੈ।