ਐੱਫ. ਪੀ. ਆਈ. ਨੇ ਜੁਲਾਈ ''ਚ ਕੀਤਾ 45 ਕਰੋੜ ਡਾਲਰ ਦਾ ਨਿਵੇਸ਼

08/02/2020 1:48:45 PM

ਮੁੰਬਈ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੁਲਾਈ 'ਚ ਘਰੇਲੂ ਪੂੰਜੀ ਬਾਜ਼ਾਰਾਂ 'ਚ 45 ਕਰੋੜ ਡਾਲਰ ਤੋਂ ਵੱਧ ਦਾ ਸ਼ੁੱਧ ਨਿਵੇਸ਼ ਕੀਤਾ ਹੈ।


ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਜੁਲਾਈ ਮਹੀਨੇ ਐੱਫ. ਪੀ. ਆਈਜ਼. ਨੇ ਭਾਰਤੀ ਪੂੰਜੀ ਬਾਜ਼ਾਰ 'ਚ 45.10 ਕਰੋੜ ਡਾਲਰ ਯਾਨੀ 3,301.44 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਉਨ੍ਹਾਂ ਨੇ ਕੁੱਲ 1,51,569.69 ਕਰੋੜ ਰੁਪਏ ਲਗਾਏ, ਜਦੋਂ 1,48,268.25 ਕਰੋੜ ਰੁਪਏ ਦੀ ਨਿਕਾਸੀ ਕੀਤੀ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੇਅਰਾਂ 'ਤੇ ਪੈਸਾ ਲਗਾਇਆ ਜਦੋਂ ਬਾਂਡ ਬਾਜ਼ਾਰ 'ਚ ਵਿਕਵਾਲੀ ਕੀਤੀ, ਜਿਸ ਕਾਰਬਨ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਦੂਜੇ ਮਹੀਨੇ ਤੇਜ਼ੀ ਦੇਖੀ ਗਈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਐੱਫ. ਪੀ. ਆਈਜ਼. ਨੇ ਦੇਸ਼ 'ਚ ਪੈਸਾ ਲਗਾਇਆ ਹੈ। ਮਾਰਚ 'ਚ ਲਗਾਤਾਰ ਤਿੰਨ ਮਹੀਨੇ ਇੱਥੋਂ ਪੈਸਾ ਕੱਢਣ ਤੋਂ ਬਾਅਦ ਜੂਨ 'ਚ ਉਨ੍ਹਾਂ ਨੇ 344.09 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ। ਇਸ ਸਾਲ ਹੁਣ ਤੱਕ ਐੱਫ. ਪੀ. ਆਈ. ਭਾਰਤੀ ਪੂੰਜੀ ਬਾਜ਼ਾਰ 'ਚੋਂ 1,354.81 ਕਰੋੜ ਡਾਲਰ ਕੱਢ ਚੁੱਕੇ ਹਨ।

Sanjeev

This news is Content Editor Sanjeev