ਬੈਂਕ ਜਦੋਂ ਦੂਜਾ ਕ੍ਰੈਡਿਟ ਕਾਰਡ ਦੇਣ ਤੋਂ ਕਰ ਦੇਵੇ ਇਨਕਾਰ ਤਾਂ ਕਰੋ ਇਹ ਕੰਮ

06/06/2019 12:10:32 PM

ਨਵੀਂ ਦਿੱਲੀ — ਕ੍ਰੈਡਿਟ ਕਾਰਡ ਅੱਜ-ਕੱਲ੍ਹ ਦੇ ਸਮੇਂ ਜ਼ਰੂਰੀ ਵਿੱਤੀ ਉਤਪਾਦਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਸ ਦੇ ਜ਼ਰੀਏ ਵਿਅਕਤੀ ਲਗਭਗ 50-60 ਦਿਨਾਂ ਤੱਕ ਕੁਝ ਜ਼ਰੂਰੀ ਖਰੀਦਦਾਰੀ ਕਰਨ ਲਈ ਬਿਨਾਂ ਵਿਆਜ ਦਿੱਤੇ ਪੈਸੇ ਦਾ ਇਸਤੇਮਾਲ ਕਰ ਸਕਦਾ ਹੈ। ਕ੍ਰੈਡਿਟ ਕਾਰਡ ਲੋਕਾਂ ਨੂੰ ਇਕ ਨਿਸ਼ਚਿਤ ਪੱਧਰ ਦੀ ਆਮਦਨ, ਬਿਹਤਰ ਰੀਪੇਮੈਂਟ, ਕ੍ਰੈਡਿਟ ਸਕੋਰ, ਰੋਜ਼ਗਾਰ ਦੀ ਸਥਿਤੀ ਅਤੇ ਹੋਰ ਕਾਰਨਾਂ ਨੂੰ ਧਿਆਨ 'ਚ ਰੱਖ ਕੇ ਦਿੱਤੇ ਜਾਂਦੇ ਹਨ। ਜੇਕਰ ਕੋਈ ਵਿਅਕਤੀ ਕਿਸੇ ਇਕ ਕਾਰਡ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਉਸਨੂੰ ਦੂਜਾ ਇਕ ਹੋਰ ਕਾਰਡ ਚਾਹੀਦਾ ਹੈ ਤਾਂ ਇਸ ਲਈ ਗਾਹਕ ਨੂੰ ਇਕ ਚੰਗੇ ਕ੍ਰੈਡਿਟ ਸਕੋਰ, ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਸਮੇਂ 'ਤੇ ਰੀਪੇਮੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ। 
ਕਈ ਵਾਰ ਅਜਿਹਾ ਹੁੰਦਾ ਹੈ ਕਿ ਚੰਗਾ ਕ੍ਰੈਡਿਟ ਸਕੋਰ ਨਾ ਹੋਣ ਦੇ ਕਾਰਨ ਬੈਂਕ ਜਾਂ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀ ਕੰਪਨੀ ਤੁਹਾਨੂੰ ਦੂਜਾ ਕ੍ਰੈਡਿਟ ਕਾਰਡ ਦੇਣ ਤੋਂ ਮਨ੍ਹਾ ਕਰ ਦਿੰਦੀ ਹੈ। ਇਸ ਤੋਂ ਇਲਾਵਾ ਰੀਪੇਮੈਂਟ 'ਚ ਚੂਕ, ਕ੍ਰੈਡਿਟ ਕਾਰਡ ਬਿੱਲ ਨੂੰ ਲਗਾਤਾਰ ਅੱਗੇ ਵਧਾਉਂਦੇ ਰਹਿਣਾ, ਸਿਰਫ ਘੱਟੋ-ਘੱਟ ਬਕਾਏ ਦਾ ਭੁਗਤਾਨ ਕਰਨਾ ਇਨ੍ਹਾਂ ਸਾਰੇ ਕਾਰਨਾਂ ਕਰਕੇ ਬੈਂਕ ਤੁਹਾਨੂੰ ਦੂਜਾ ਕ੍ਰੈਡਿਟ ਕਾਰਡ ਦੇਣ ਤੋਂ ਮਨ੍ਹਾ ਕਰ ਸਕਦਾ ਹੈ।

ਜੇਕਰ ਕਿਸੇ ਵਿਅਕਤੀ ਨੂੰ ਦੂਜਾ ਕ੍ਰੈਡਿਟ ਕਾਰਡ ਚਾਹੀਦਾ ਹੈ ਅਤੇ ਬੈਂਕ ਉਸਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ...

1. ਵਿਅਕਤੀ ਨੂੰ ਸਭ ਤੋਂ ਪਹਿਲਾਂ ਆਪਣੇ ਕ੍ਰੈਡਿਟ ਕਾਰਡ ਦੀ ਲਿਮਟ ਵਧਾਉਣ ਲਈ ਬੈਂਕ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਆਪਣੇ ਮੌਜੂਦਾ ਕ੍ਰੈਡਿਟ ਕਾਰਡ ਤੋਂ ਖਰੀਦਦਾਰੀ ਦੀ ਲਿਮਟ ਵਧਾ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਦੀ ਰੀਪੇਮੈਂਟ ਹਿਸਟਰੀ ਵਧੀਆ ਰਹੇ।

2. ਇਸ ਤੋਂ ਇਲਾਵਾ ਤੁਸੀਂ ਆਪਣੇ ਬੈਂਕ ਤੋਂ ਪੁੱਛ ਸਕਦੇ ਹੋ ਕਿ ਉਹ ਦੂਜਾ ਕਾਰਡ ਕਿਉਂ ਨਹੀਂ ਦੇ ਸਕਦਾ, ਇਸ ਦਾ ਕਾਰਨ ਕੀ ਹੈ? ਜੇਕਰ ਦੂਜਾ ਕ੍ਰੈਡਿਟ ਕਾਰਡ ਕਿਸੇ ਹੋਰ ਬੈਂਕ ਵਲੋਂ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਤਾਂ ਵਿਅਕਤੀ ਨੂੰ ਆਪਣੇ ਖਰਚ, ਬਿੱਲ ਭੁਗਤਾਨ, ਚਲ ਰਹੇ ਲੋਨ ਸਾਈਕਲ ਅਤੇ ਈ.ਐਮ.ਆਈ. ਨੂੰ ਇਕ ਵਾਰ ਫਿਰ ਪਰਖ ਲੈਣਾ ਚਾਹੀਦਾ ਹੈ। ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਬਿਹਤਰ ਰੀਪੇਮੈਂਟ ਜ਼ਿਆਦਾ ਖਰਚ ਅਤੇ ਜ਼ਿਆਦਾ ਆਮਦਨ ਵਾਲੇ ਵਿਅਕਤੀਆਂ ਤੋਂ ਜ਼ਿਆਦਾ ਖੁਸ਼ ਰਹਿੰਦੇ ਹਨ।