Agri-tech ਸਟਾਰਟ-ਅਪ ਵੇ-ਕੂਲ ਨੇ 120 ਕਰੋੜ ਕੀਤੇ ਇਕੱਠੇ

01/15/2019 5:27:27 PM

ਨਵੀਂ ਦਿੱਲੀ — ਐਗਰੀ-ਟੈਕ ਸਟਾਰਟ ਅਪ ਵੇ-ਕੂਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨੇ ਕੁਝ ਨਿਵੇਸ਼ਕਾਂ ਤੋਂ ਕੁੱਲ ਮਿਲਾ ਕੇ 120 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹਨਾਂ ਵਿਚ ਐਂਜਲ ਇਨਵੈਸਟਰ ਐਲ.ਜੀ.ਟੀ. ਇੰਪੈਕਟ, ਨਾਰਥ ਆਰਕ ਕੈਪੀਟਲ ਅਤੇ ਕੈਸਪਿਅਨ ਸਮੇਤ ਕੁਝ ਸੰਸਥਾਗਤ ਰਿਣਦਾਤੇ ਸ਼ਾਮਲ ਹਨ। ਕੰਪਨੀ ਨੇ ਕਿਹਾ ਹੈ ਕਿ ਇਹ ਰਾਸ਼ੀ ਸ਼ੇਅਰ ਅਤੇ ਬਾਂਡ ਜਾਰੀ ਕਰਕੇ ਇਕੱਠੀ ਕੀਤੀ ਗਈ ਹੈ। ਕਾਰਤਿਕ ਜੈਰਾਮਨ ਅਤੇ ਸੰਜੇ ਦਾਸਾਰੀ ਵਲੋਂ ਜੁਲਾਈ 2015 'ਚ ਸਥਾਪਤ ਕੀਤਾ ਗਿਆ ਵੇ-ਕੂਲ ਐਂਟਰਪ੍ਰਾਈਜ਼ ਇਕ ਤਕਨਾਲੋਜੀ ਅਧਾਰਤ ਭੋਜਨ ਸਮੱਗਰੀ ਵੰਡ ਪਲੇਟਫਾਰਮ ਹੈ। ਚੇਨਈ ਸਥਿਤ ਇਹ ਕੰਪਨੀ ਫਿਲਹਾਲ ਦੱਖਣੀ ਅਤੇ ਪੱਛਮੀ ਭਾਰਤ 'ਚ ਸੰਚਾਲਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।