ਮੈਨੀਟੋਬਾ ''ਚ ਬੁੱਧਵਾਰ ਤੱਕ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ

07/02/2020 4:27:15 PM

ਵਿਨੀਪੈਗ— ਬੁੱਧਵਾਰ ਤੱਕ ਮੈਨੀਟੋਬਾ 'ਚ ਕੋਈ ਮਾਮਲਾ ਸਾਹਮਣੇ ਨਾ ਆਉਣ ਨਾਲ ਸੂਬੇ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਰਾਹਤ ਦੀ ਚੈਨ ਬਰਕਰਾਰ ਰਹੀ।

ਮਾਰਚ ਤੋਂ ਲੈ ਕੇ ਹੁਣ ਤੱਕ ਮੈਨੀਟੋਬਾ 'ਚ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ ਸਿਰਫ 325 ਹੀ ਦਰਜ ਹੋਈ ਹੈ। ਮੌਜੂਦਾ ਸਮੇਂ ਮੈਨੀਟੋਬਾ 'ਚ 18 ਮਾਮਲੇ ਸਰਗਰਮ ਹਨ, ਜਦੋਂ ਕਿ 300 ਲੋਕ ਠੀਕ ਹੋ ਚੁੱਕੇ ਹਨ ਅਤੇ ਕੋਈ ਵੀ ਵਿਅਕਤੀ ਹਸਪਤਾਲ 'ਚ ਇਲਾਜ ਲਈ ਦਾਖਲ ਨਹੀਂ ਹੈ।

ਹੁਣ ਤੱਕ ਸੂਬੇ 'ਚ ਕੋਵਿਡ-19 ਨਾਲ 7 ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਦੁਪਹਿਰ ਨੂੰ ਮੈਨੀਟੋਬਾ ਸਰਕਾਰ ਨੇ ਸੂਬੇ 'ਚ ਕੋਵਿਡ-19 ਦੇ ਇਕ ਨਵੇਂ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਇਹ ਮਾਮਲਾ ਵਿਨੀਪੈਗ ਸਿਹਤ ਖੇਤਰ ਦੀ 20 ਕੁ ਸਾਲਾਂ ਦੀ ਇਕ ਔਰਤ ਦਾ ਹੈ। ਫਰਵਰੀ ਤੋਂ ਲੈ ਕੇ ਹੁਣ ਤੱਕ ਮੈਨੀਟੋਬ ਸਰਕਾਰ ਸੂਬੇ 'ਚ 63,309 ਕੋਰੋਨਾ ਵਾਇਰਸ ਟੈਸਟ ਕਰ ਚੁੱਕੀ ਹੈ।

Sanjeev

This news is Content Editor Sanjeev