AIR ਕੈਨੇਡਾ ਨੂੰ ਕੋਰੋਨਾ ਕਾਰਨ ਲੱਗਾ ਵੱਡਾ ਝਟਕਾ, ਕੰਪਨੀ ਨੂੰ ਇੰਨਾ ਘਾਟਾ

08/01/2020 2:40:55 PM

ਮਾਂਟਰੀਅਲ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਯਾਤਰਾ ਦੀ ਮੰਗ ਘੱਟ ਹੋਣ ਨਾਲ ਏਅਰ ਕੈਨੇਡਾ ਨੇ ਜੂਨ ਤਿਮਾਹੀ 'ਚ 1.75 ਬਿਲੀਅਨ ਡਾਲਰ ਦਾ ਵੱਡਾ ਨੁਕਸਾਨ ਦਰਜ ਕੀਤਾ ਹੈ। ਕੋਰੋਨਾ ਮਹਾਮਾਰੀ ਕਾਰਨ ਜ਼ਿਆਦਾਤਰ ਉਡਾਣਾਂ ਬੰਦ ਰਹਿਣ ਨਾਲ ਕੰਪਨੀ ਦੇ ਮਾਲੀਏ 'ਚ 89 ਫੀਸਦੀ ਦੀ ਕਮੀ ਆਈ ਹੈ।

30 ਜੂਨ ਨੂੰ ਖ਼ਤਮ ਹੋਈ ਤਿਮਾਹੀ 'ਚ ਕੰਪਨੀ ਦਾ ਮਾਲੀਆ 527 ਮਿਲੀਅਨ ਡਾਲਰ ਰਿਹਾ, ਜੋ 2019 ਦੀ ਇਸੇ ਤਿਮਾਹੀ 'ਚ 4.74 ਬਿਲੀਅਨ ਡਾਲਰ ਸੀ। ਪੈਸੇਂਜਰ ਰੈਵੇਨਿਊ ਘੱਟ ਕੇ 207 ਮਿਲੀਅਨ ਡਾਲਰ ਰਹਿ ਗਿਆ, ਜਦੋਂ ਕਿ ਕਾਰਗੋ ਰੈਵੇਨਿਊ 52 ਫੀਸਦੀ ਵੱਧ ਕੇ 269 ਮਿਲੀਅਨ ਡਾਲਰ ਹੋ ਗਿਆ।

ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਮਾਰਚ ਤੋਂ ਬਾਅਦ ਨਵੀਂ ਇਕੁਇਟੀ, ਡੇਟ ਅਤੇ ਏਅਰਕ੍ਰਾਫਟ ਫਾਈਨੈਂਸਿੰਗ 'ਚ 5.5 ਬਿਲੀਅਨ ਡਾਲਰ ਜੁਟਾਉਣ ਤੋਂ ਬਾਅਦ ਉਸ ਕੋਲ 9.12 ਬਿਲੀਅਨ ਡਾਲਰ ਦੀ ਨਕਦੀ ਹੈ। ਕੋਰੋਨਾ ਸੰਕਟ ਦੌਰਾਨ ਕੰਪਨੀ ਨੇ ਖਰਚ ਘਟਾ ਕੇ 1.3 ਬਿਲੀਅਨ ਡਾਲਰ ਦੀ ਬਚਤ ਲਈ ਪ੍ਰਬੰਧਨ ਅਤੇ ਫਰੰਟ ਲਾਈਨ ਕਰਮਚਾਰੀਆਂ 'ਚ ਕਮੀ ਕੀਤੀ, ਇਸ ਦੇ ਨਾਲ ਹੀ 79 ਜਹਾਜ਼ਾਂ ਨੂੰ ਪੱਕੇ ਤੌਰ 'ਤੇ ਸੇਵਾਮੁਕਤ ਕਰ ਦਿੱਤਾ ਅਤੇ ਕੁਝ ਘਰੇਲੂ ਮਾਰਗਾਂ ਨੂੰ ਵੀ ਮੁਅੱਤਲ ਕੀਤਾ।

ਸੀ. ਈ. ਓ. ਕੈਲਿਨ ਰੋਵਿਨਸਕੂ ਨੇ ਕਿਹਾ, ''ਦੁਨੀਆ ਭਰ ਦੀਆਂ ਹੋਰ ਵੱਡੀਆਂ ਵੱਡੀਆਂ ਏਅਰਲਾਈਨਾਂ ਦੀ ਤਰ੍ਹਾਂ ਏਅਰ ਕੈਨੇਡਾ ਦੇ ਦੂਜੇ ਤਿਮਾਹੀ ਦੇ ਨਤੀਜੇ ਕੋਵਿਡ-19 ਮਹਾਮਾਰੀ ਅਤੇ ਸਰਕਾਰ ਵੱਲੋਂ ਲਗਾਈਆਂ ਗਈਆਂ ਯਾਤਰਾ ਤੇ ਸਰਹੱਦੀ ਪਾਬੰਦੀਆਂ ਅਤੇ ਇਕਾਂਤਵਾਸ ਦੇ ਨਿਯਮ ਵਿਨਾਸ਼ਕਾਰੀ ਤੇ ਬੇਮਿਸਾਲ ਪ੍ਰਭਾਵਾਂ ਦੀ ਪੁਸ਼ਟੀ ਕਰਦੇ ਹਨ।

Sanjeev

This news is Content Editor Sanjeev