ਜਾਇਡਸ ਕੈਡੀਲਾ ਨੇ ਕੋਵਿਡ -19 ਦੇ ਇਲਾਜ ਲਈ IND ਕੀਤਾ ਅਪਲਾਈ

11/03/2020 5:53:37 PM

ਨਵੀਂ ਦਿੱਲੀ - ਦਵਾਈ ਕੰਪਨੀ ਜ਼ਾਇਡਸ ਕੈਡਿਲਾ ਨੇ ਆਪਣੀ ਨਵੀਂ ਦਵਾਈ 'ਕੈਂਡੀਡੇਟ' ਜ਼ੈਡ.ਵਾਈ.ਆਈ.ਐਲ. 1 ਨੂੰ ਕੋਵਿਡ -19 ਦੇ ਬੁਰੀ ਤਰ੍ਹਾਂ ਪ੍ਰਭਾਵਤ ਮਰੀਜ਼ਾਂ ਦੇ ਇਲਾਜ ਦੇ ਟੈਸਟ ਵਜੋਂ ਵਰਤਣ ਦੀ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਇਹ ਜਾਣਕਾਰੀ ਸਟਾਕ ਬਾਜ਼ਾਰਾਂ ਨੂੰ ਭੇਜੇ ਨੋਟਿਸ ਵਿਚ ਦਿੱਤੀ। ਕੰਪਨੀ ਨੇ ਕਿਹਾ, 'ਕੋਵਿਡ -19 ਵਿਰੁੱਧ ਲੜਾਈ ਵਿਚ ਟੀਕਿਆਂ ਅਤੇ ਉਪਚਾਰਾਂ ਦੀ ਆਪਣੀ ਪਹਿਲ ਤੋਂ ਬਾਅਦ ਹੁਣ ਉਹ ਢੁਕਵੇਂ ਇਲਾਜ ਲਈ ਆਧੁਨਿਕ ਖੋਜ  ਵੱਲ ਧਿਆਨ ਦੇ ਰਹੀ ਹੈ।' 

ਜਾਇਡਸ ਕੈਡਿਲਾ ਨੇ ਕਿਹਾ ਕਿ ਜ਼ੈਡ.ਵਾਈ.ਆਈ.ਐਲ.1 ਕਈ ਤਰ੍ਹਾਂ ਦੀਆਂ ਸੋਜਾਂ ਨਾਲ ਜੁੜੀਆਂ ਬਿਮਾਰੀਆਂ ਅਤੇ ਮੌਜੂਦਾ ਕੋਵਿਡ-19 ਮਹਾਮਾਰੀ ਅਤੇ ਭਿਆਨਕ ਬਿਮਾਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਕੰਪਨੀ ਨੇ ਕਿਹਾ ਕਿ ਉਸ ਨੇ ਆਈ. ਐਨ. ਡੀ. ਨਾਲ ਸਬੰਧਤ ਸਾਰੇ ਅਧਿਐਨਾਂ ਨੂੰ ਪੂਰਾ ਕਰਨ ਤੋਂ ਬਾਅਦ ਆਈ ਐਨ ਡੀ ਲਈ ਅਰਜ਼ੀ ਦਿੱਤੀ ਹੈ।

Harinder Kaur

This news is Content Editor Harinder Kaur