Zomato ਨੇ ਡ੍ਰੋਨ ਜ਼ਰੀਏ ਕੀਤੀ ਫੂਡ ਡਲਿਵਰੀ , 80Km ਪ੍ਰਤੀ ਘੰਟੇ ਦੀ ਰਫਤਾਰ ਨਾਲ ਪਹੁੰਚਿਆ ਪਾਰਸਲ

06/13/2019 2:21:42 PM

ਨਵੀਂ ਦਿੱਲੀ — ਭੋਜਨ ਪਦਾਰਥਾਂ(ਮੀਲ) ਦੀ ਆਨ ਲਾਈਨ ਡਲਿਵਰੀ ਕਰਨ ਵਾਲੀ ਦਿੱਗਜ ਕੰਪਨੀ ਜ਼ੋਮੈਟੋ ਨੇ ਡ੍ਰੋਨ ਜ਼ਰੀਏ 'ਮੀਲ' ਦੀ ਸਪਲਾਈ ਕਰਨ ਦਾ ਸਫਲ ਪ੍ਰੀਖਣ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। । ਕੰਪਨੀ ਨੇ ਦੇਸ਼ ਵਿਚ ਡ੍ਰੋਨ ਦੇ ਜ਼ਰੀਏ ਮੀਲ ਦੀ ਸਪਲਾਈ ਕਰਨ ਦੀ ਦਿਸ਼ਾ ਵੱਲ ਕਦਮ ਵਧਾਉਂਦੇ ਹੋਏ ਪਿਛਲੇ ਸਾਲ ਦਸੰਬਰ ਵਿਚ ਲਖਨਊ ਦੀ ਸਟਾਰਟਅੱਪ ਕੰਪਨੀ ਟੇਕ ਈਗਲ ਇਨੋਵੇਸ਼ਨ ਦੀ ਪ੍ਰਾਪਤੀ ਕਰਨ ਦਾ ਐਲਾਨ ਕੀਤਾ ਸੀ। ਜ਼ੋਮੈਟੋ ਨੇ ਬੁੱਧਵਾਰ ਨੂੰ ਬਿਆਨ 'ਚ ਕਿਹਾ ਕਿ ਇਕ ਹਾਈਬ੍ਰਿਡ ਡ੍ਰੋਨ ਦੀ ਵਰਤੋਂ ਕਰਕੇ ਇਹ ਤਜਰਬਾ ਕੀਤਾ ਗਿਆ ਸੀ। ਇਹ 5 ਕਿਲੋਮੀਟਰ ਦੀ ਦੂਰੀ ਨੂੰ 10 ਮਿੰਟ ਵਿਚ ਤੈਅ ਕਰਨ ਦੇ ਸਮਰੱਥ ਹੈ। 



ਜ਼ੋਮੈਟੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ(ਸੀ.ਈ.ਓ.) ਦੀਪਿੰਦਰ ਗੋਇਲ ਨੇ ਕਿਹਾ ਕਿ ਮੀਲ ਦੀ ਸਪਲਾਈ ਨੂੰ ਲੱਗਣ ਵਾਲੇ ਸਮੇਂ ਸਮੇਂ ਨੂੰ 30.5 ਮਿੰਟ ਤੋਂ ਘਟਾ ਕੇ 15 ਮਿੰਟ ਕਰਨ ਦਾ ਇਕ ਹੀ ਰਸਤਾ ਹੈ ਉਹ ਹੈ ਹਵਾਈ ਰਸਤਾ। ਸੜਕਾਂ ਦੇ ਜ਼ਰੀਏ ਤੇਜ਼ ਸਪਲਾਈ ਸੰਭਵ ਨਹੀਂ ਹੋ ਸਕਦੀ। ਅਸੀਂ ਉਚਿਤ ਅਤੇ ਸੁਰੱਖਿਅਤ ਵੰਡ ਤਕਨੀਕ ਦੇ ਨਿਰਮਾਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਗੋਇਲ ਨੇ ਕਿਹਾ ਕਿ ਡ੍ਰੋਨ ਡਲਿਵਰੀ ਨੇ ਫੂਡ ਪੈਕੇਟ ਡਿਲਵਰੀ ਕਰਨ ਲਈ 80 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਹਾਸਲ ਕੀਤੀ। ਜ਼ੋਮੈਟੋ ਦੇ ਹਾਈਬ੍ਰਿਡ ਡ੍ਰੋਨ ਨੇ ਪੰਜ ਕਿਲੋਗ੍ਰਾਮ ਦੇ ਭਾਰ ਦੀ ਡਿਲਵਰੀ ਕੀਤੀ ਹੈ ਜਿਹੜੀ ਕਿ ਪੂਰੀ ਤਰ੍ਹਾਂ ਨਾਲ ਸਵੈ-ਚਲਿਤ ਸੀ।