ਜ਼ੋਮੈਟੋ ਨੇ ਸਫਾਈ ਮਾਪਦੰਡਾਂ ’ਤੇ ਖਰੇ ਨਾ ਉਤਰੇ 5,000 ਰੈਸਟੋਰੈਂਟਾਂ ਨੂੰ ਸੂਚੀ ਤੋਂ ਹਟਾਇਆ

02/22/2019 11:05:42 PM

ਨਵੀਂ ਦਿੱਲੀ -ਆਨਲਾਈਨ ਆਰਡਰ ’ਤੇ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਨੇ ਖੁਰਾਕੀ ਰੈਗੂਲੇਟਰੀ ਐੱਫ. ਐੱਸ. ਐੱਸ. ਏ . ਆਈ.   ਦੇ ਮਾਪਦੰਡਾਂ ’ਤੇ ਖਰਾ ਨਹੀਂ ਉੱਤਰਨ ’ਤੇ ਫਰਵਰੀ ’ਚ 5,000 ਰੈਸਟੋਰੈਂਟਾਂ ਨੂੰ ਆਪਣੀ ਸੂਚੀ ਤੋਂ ਹਟਾ ਦਿੱਤਾ।  ਕੰਪਨੀ ਨੇ ਇਹ ਜਾਣਕਾਰੀ ਦਿੱਤੀ।  ਜ਼ੋਮੈਟੋ ਨੇ ਕਿਹਾ ਕਿ ਉਹ ਭਾਰਤੀ ਖੁਰਾਕੀ ਸੁਰੱਖਿਆ ਅਤੇ ਮਾਪਦੰਡ ਅਥਾਰਟੀ  (ਐੱਫ. ਐੱਸ. ਐੱਸ. ਏ. ਆਈ.)   ਦੇ ਨਾਲ ਮਿਲ ਕੇ ਦੇਸ਼  ਦੇ ਤਕਰੀਬਨ 150 ਸ਼ਹਿਰਾਂ ’ਚ ਉਸ ਦੇ ਪਲੇਟਫਾਰਮ ’ਤੇ ਸੂਚੀਬੱਧ ਰੈਸਟੋਰੈਂਟਾਂ ਦਾ ਆਡਿਟ ਕਰ ਰਹੀ ਹੈ।
 

Karan Kumar

This news is Content Editor Karan Kumar